ਸਿਰ 'ਤੇ ਵੱਖ-ਵੱਖ ਬੈਂਕਾਂ ਦਾ ਲੱਖਾਂ ਰੁਪਏ ਸੀ ਕਰਜ਼ਾ
ਫਿਰੋਜ਼ਪੁਰ : ਜਿਲਾ ਫਿਰੋਜਪੁਰ ਦੇ ਦਿਹਾਤੀ ਹਲਕੇ ਮਮਦੋਟ ਕਸਬੇ ਵਿੱਚ ਕਣਕ ਦੀ ਬਰਬਾਦ ਫਸਲ ਵੇਖ ਕੇ ਮਮਦੋਟ ਕਸਬੇ ਵਿੱਚ ਸਰਹੱਦੀ ਪਿੰਡ ਚੱਕ ਭੰਗੇ ਵਾਲੇ ਵਿਖੇ 55 ਸਾਲਾ ਕਿਸਾਨ ਕੁਲਦੀਪ ਸਿੰਘ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਦੇ ਸਿਰ 'ਤੇ ਵੱਖ-ਵੱਖ ਬੈਂਕਾਂ ਦਾ ਅਤੇ ਹੋਰ ਥਾਵਾਂ ਤੋਂ ਫੜੇ ਲੱਖਾਂ ਰੁਪਏ ਦਾ ਵੀ ਕਰਜ਼ਾ ਸੀ।
ਪਰਿਵਾਰਿਕ ਮੈਂਬਰਾਂ ਮੁਤਾਬਿਕ ਮ੍ਰਿਤਕ ਕੱਲ੍ਹ ਸ਼ਾਮ ਕਣਕ ਦੀ ਵਢਾਈ ਲਈ ਪ੍ਰਬੰਧ ਕਰ ਰਿਹਾ ਸੀ ਡਿੱਗੀ ਫਸਲ ਦੇ ਖਰਾਬੇ ਨੁੰ ਸਹਿਣ ਨਹੀਂ ਕਰ ਸਕਿਆ ਅਤੇ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਮ੍ਰਿਤਕ ਕਿਸਾਨ ਕੁਲਦੀਪ ਸਿੰਘ ਵੱਡੇ ਭਰਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਢਾਈ ਏਕੜ੍ਹ ਜ਼ਮੀਨ ਸੀ ਅਤੇ ਸਿਰ 'ਤੇ ਲੱਖਾ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਕੱਲ੍ਹ ਸ਼ਾਮ ਵੇਲੇ ਵਾਢੀ ਲਈ ਕਣਕ ਵਾਲੇ ਖੇਤ ਦੇ ਘੇਰੇ ਵੱਢ ਰਿਹਾ ਸੀ ਤਾਂ ਖਰਾਬ ਫਸਲ ਦੇ ਨੁਕਸਾਨ ਨੂੰ ਸਹਿਣ ਨਹੀਂ ਕਰ ਸਕਿਆ। ਉੱਧਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪੱਧਰੀ ਆਗੂ ਜੁਗਰਾਜ ਸਿੰਘ ਨੇ ਪੀੜ੍ਹਿਤ ਪਰਿਵਾਰ ਲਈ ਸੂਬਾ ਸਰਕਾਰ ਕੋਲੋਂ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਹੈ.