KotKapura News: ਤਿੰਨ ਭੈਣਾ ਦੇ ਇਕਲੌਤੇ ਭਰਾ ਨੂੰ ਚੁੱਕ ਕੇ ਭੱਜਿਆ ਅਵਾਰਾ ਕੁੱਤਾ, ਮਸਾਂ ਚੁੰਗਲ ’ਚੋਂ ਛੁਡਾਇਆ

By : GAGANDEEP

Published : Apr 13, 2024, 7:50 pm IST
Updated : Apr 13, 2024, 7:50 pm IST
SHARE ARTICLE
A stray dog ​​ran away carrying the only brother of three sisters KotKapura News
A stray dog ​​ran away carrying the only brother of three sisters KotKapura News

KotKapura News: ਕੁੱਤੇ ਦੇ ਵੱਢਣ ਨਾਲ ਬੱਚੇ ਦੇ ਕਈ ਥਾਈਂ ਹੋਏ ਜ਼ਖ਼ਮ

A stray dog ​​ran away carrying the only brother of three sisters KotKapura News: ਕੋਟਕਪੂਰਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੇ ਆਤੰਕ ਬਾਰੇ ਲੱਗੀਆਂ ਖਬਰਾਂ ਅਤੇ ਲਿਖਤੀ ਜਾਂ ਜੁਬਾਨੀ ਤੌਰ ’ਤੇ ਕੀਤੀਆਂ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸ਼ਨ ਭਾਵੇਂ ਹਰਕਤ ਵਿੱਚ ਨਹੀਂ ਆਇਆ ਪਰ ਅੱਜ ਤਿੰਨ ਭੈਣਾਂ ਦੇ ਇਕਲੌਤੇ ਭਰਾ ਮਹਿਜ ਡੇਢ ਸਾਲ ਦੇ ਮਾਸੂਮ ਬੱਚੇ ਨੂੰ ਅਵਾਰਾ ਕੁੱਤਾ ਆਪਣੇ ਮੂੰਹ ਵਿੱਚ ਫੜ ਕੇ ਤੇਜ਼ੀ ਨਾਲ ਭੱਜ ਗਿਆ। 

ਇਹ ਵੀ ਪੜ੍ਹੋ: Bornvita News: ਬੋਰਨਵੀਟਾ ਵਰਗੇ ਪਦਾਰਥ 'ਹੈਲਥ ਡ੍ਰਿੰਕ' ਨਹੀਂ, ਕੇਂਦਰ ਨੇ ਹੈਲਦੀ ਡ੍ਰਿੰਕ ਸ਼੍ਰੇਣੀ ਤੋਂ ਹਟਾਉਣ ਲਈ ਕਿਹਾ

ਭਾਵੇਂ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਅਤੇ ਵੱਡੀ ਭੈਣ ਤੁਰੰਤ ਮੌਕੇ ’ਤੇ ਪੁੱਜੀਆਂ ਅਤੇ ਡੰਡੇ ਨਾਲ ਕਈ ਵਾਰ ਕਰਕੇ ਬੱਚੇ ਨੂੰ ਮੁਸ਼ਕਿਲ ਨਾਲ ਛੁਡਾ ਕੇ ਹਸਪਤਾਲ ਵਿਖੇ ਪਹੁੰਚਾਇਆ ਪਰ ਉਦੋਂ ਤੱਕ ਅਵਾਰਾ ਕੁੱਤੇ ਵਲੋਂ ਬੱਚੇ ਦੇ ਸਿਰ, ਗਲੇ, ਪਿੱਠ, ਹੱਥ ਅਤੇ ਢਿੱਡ ਵਿੱਚ ਕਈ ਜਗ੍ਹਾ ਗੰਭੀਰ ਜਖ਼ਮ ਕਰ ਦਿੱਤੇ ਗਏ ਸਨ।

ਇਹ ਵੀ ਪੜ੍ਹੋ: Gurdaspur New: ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਖਿਲਾਫ ਪ੍ਰਦਰਸ਼ਨ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਸਥਾਨਕ ਬਾਲਮੀਕ ਨਗਰ ਦੇ ਵਸਨੀਕ ਸੰਜੇ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਉਹ ਦਿਹਾੜੀ ਮਜਦੂਰੀ ਦਾ ਕੰਮ ਕਰਦੇ ਹਨ ਤੇ ਉਸ ਦੀਆਂ ਤਿੰਨ ਬੇਟੀਆਂ ਤੋਂ ਛੋਟਾ ਮਹਿਜ ਡੇਢ ਸਾਲ ਦਾ ਬੇਟਾ ਘਰ ਦੇ ਸਾਹਮਣੇ ਖੇਡ ਰਿਹਾ ਸੀ ਕਿ ਅਚਾਨਕ ਅਵਾਰਾ ਕੁੱਤਾ ਉਸ ਨੂੰ ਆਪਣੇ ਮੂੰਹ ਨਾਲ ਫੜ ਕੇ ਭੱਜ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਤੱਕ ਬੱਚੇ ਨੂੰ ਕੁੱਤੇ ਦੇ ਚੁੰਗਲ ਵਿਚੋਂ ਛੁਡਾਇਆ, ਉਦੋਂ ਤੱਕ ਬੱਚਾ ਲਹੂ-ਲੁਹਾਣ ਹੋ ਚੁੱਕਾ ਸੀ। ਪਰਿਵਾਰ ਦਾ ਮੰਨਣਾ ਹੈ ਕਿ ਸਿਵਲ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਬੱਚੇ ਦੀ ਜਾਨ ਖ਼ਤਰੇ ਤੋਂ ਬਾਹਰ ਹੈ ਪਰ ਜੇਕਰ ਦੇਰ ਹੋ ਜਾਂਦੀ ਤਾ ਸ਼ਾਇਦ ਅਣਸੁਖਾਵੀਂ ਘਟਨਾ ਵਾਪਰ ਜਾਂਦੀ। ਇਸੇ ਤਰ੍ਹਾਂ ਇਕ ਨਿੱਜੀ ਕੰਪਨੀ ਦੇ ਸੇਲਜ ਮੈਨੇਜਰ ਅਰਸ਼ਦੀਪ ਸਿੰਘ ਨੂੰ ਵੀ ਅਵਾਰਾ ਕੁੱਤਿਆਂ ਵਲੋਂ ਵੱਢਣ ਕਾਰਨ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਪਰਕ ਕਰਨ ’ਤੇ ਅਮਰਇੰਦਰ ਸਿੰਘ ਕਾਰਜ ਸਾਧਕ ਅਫਸਰ ਨਗਰ ਕੋਂਸਲ ਕੋਟਕਪੂਰਾ ਨੇ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਵਾਰਾ ਕੁੱਤਿਆਂ ਦੇ ਬਕਾਇਦਾ ਆਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ।

(For more Punjabi news apart from A stray dog ​​ran away carrying the only brother of three sisters KotKapura News , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement