
ਕਥਿਤ ਅਪਰਾਧੀ ਫਰੀਦਕੋਟ ਜੇਲ੍ਹ ਵਿਚ 2022 ਤੋਂ ਬੰਦ ਹੈ
Punjab News: ਫਰੀਦਕੋਟ - ਹੁਣ ਜੇਲ੍ਹ ਵਿਚ ਬੰਦ ਹਵਾਲਾਤੀ ਵੱਲੋਂ ਸ਼ਿਕਾਇਤ ਕਰਤਾ ਔਰਤ ਵਕੀਲ ਨੂੰ ਜੇਲ੍ਹ ਦੇ ਲੈਂਡਲਾਈਨ ਫ਼ੋਨ ਤੋਂ ਧਮਕੀਆਂ ਦੇਣ ਦਾ ਮਾਮਲਾ ਸਾਹਮਮਣੇ ਆਇਆ ਹੈ। ਇਸ ਤੋਂ ਬਾਅਦ ਥਾਣਾ ਸਿਟੀ ਫਰੀਦਕੋਟ ਵਿਚ ਧਮਕੀਆਂ ਦੇਣ ਵਾਲੇ ਹਵਾਲਾਤੀ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ। ਦੱਸ ਦਈਏ ਕਿ ਔਰਤ ਵਕੀਲ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਕਥਿਤ ਅਪਰਾਧੀ ਫਰੀਦਕੋਟ ਜੇਲ੍ਹ ਵਿਚ 2022 ਤੋਂ ਬੰਦ ਹੈ।