
Mansa News : ਮਾਨਸਾ ਬਠਿੰਡਾ ਰੋਡ ’ਤੇ ਲੱਗਿਆ ਜਾਮ, ਪਰਿਵਾਰ ਨੇ ਦੋਸ਼ੀਆਂ ਨੂੰ ਸਜਾ ਦੀ ਕੀਤੀ ਮੰਗ
Mansa News in Punjabi : ਕੁਝ ਦਿਨ ਪਹਿਲਾਂ ਮਾਨਸਾ ਦੇ ਪਿੰਡ ਭੈਣੀਬਾਘਾ ਦੀ ਔਰਤ ਪ੍ਰਿਤਪਾਲ ਕੌਰ ਦੀ ਭੇਤ ਭਰੇ ਹਾਲਾਤ ’ਚ ਮੌਤ ਤੋਂ ਬਾਅਦ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਅੱਜ ਇਨਸਾਫ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਵਲੋਂ ਵੱਖ- ਵੱਖ ਜਥੇਵੰਦੀਆਂ ਨਾਲ ਮਿਲ ਕੇ ਮਾਨਸਾ ਬਠਿੰਡਾ ਰੋਡ ਜਾਮ ਕਰ ਦਿੱਤਾ। ਪਰਿਵਾਰ ਨੇ ਕਿਹਾ ਕਿ CCTV ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਕਿੰਨੇ ਹਨ । ਪਰ ਪੁਲਿਸ ਨੇ ਦੂਸਰਿਆਂ ਨੂੰ ਨਹੀਂ ਫੜ ਰਹੀ । ਦੂਸਰੇ ਪਾਸੇ ਡੀਐਸਪੀ ਮਾਨਸਾ ਨੇ ਦਸਿਆ ਕਿ ਸਾਡੇ ਵਲੋਂ ਬਿਆਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਇਸ ਵਿੱਚ ਦੋਸ਼ੀ ਹਨ ਉਹਨਾਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ।
(For more news apart from Family blocks road after mysterious death of woman Pritpal Kaur in Mansa News in Punjabi, stay tuned to Rozana Spokesman)