
Four Terrorists Arrested in Jalandhar : ਪੁਲਿਸ ਸਟੇਸ਼ਨਾਂ 'ਤੇ ਹੋਣ ਵਾਲੇ ਰਾਕੇਟ ਲਾਂਚਰ ਹਮਲੇ ਨੂੰ ਟਾਲਿਆ
Jalandhar Counter Intelligence arrested four terrorists Latest News in Punjabi : ਜਲੰਧਰ ਰੇਂਜ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਪੁਲਿਸ ਥਾਣਿਆਂ 'ਤੇ ਰਾਕੇਟ ਲਾਂਚਰਾਂ ਨਾਲ ਹੋਣ ਵਾਲੇ ਹਮਲੇ ਨੂੰ ਟਾਲ ਦਿਤਾ ਹੈ। ਕਾਊਂਟਰ ਇੰਟੈਲੀਜੈਂਸ ਟੀਮ ਨੇ ਰਾਜ ਵਿਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਦੇ ਹੋਏ ਭਾਰੀ ਮਾਤਰਾ ਵਿਚ ਆਰਡੀਐਕਸ ਨਾਲ ਭਰੇ ਰਾਕੇਟ ਲਾਂਚਰ ਬਰਾਮਦ ਕੀਤੇ ਹਨ।
ਸੂਤਰਾਂ ਅਨੁਸਾਰ ਇਹ ਫਾਰਮ ਜਲੰਧਰ ਕਪੂਰਥਲਾ ਹਾਈਵੇਅ 'ਤੇ ਸੁਭਾਨਪੁਰ ਤੋਂ ਬਰਾਮਦ ਕੀਤਾ ਗਿਆ ਹੈ। ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਹੇਠ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ, ਪੁਲਿਸ ਨੇ ਟਾਂਡਾ ਵਿਚ ਰਹਿਣ ਵਾਲੇ ਦੋ ਸਕੇ ਭਰਾਵਾਂ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ ਯੂਰਪੀ ਰਾਕੇਟ ਲਾਂਚਰ ਨਾਲ ਪੁਲਿਸ ਸਟੇਸ਼ਨ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।
ਪੁਲਿਸ ਦੀ ਮੁਸਤੈਦੀ ਨੇ ਮੁਲਜ਼ਮਾਂ ਦੀ ਇਸ ਘਟਨਾ ਨੂੰ ਨਾਕਾਮ ਕੀਤਾ ਹੈ।