
Talwandi Sabo News : ਤਖ਼ਤ ਸਾਹਿਬ ਅੱਗੇ ਲਾਏ ਛਾਇਆਮਾਨ ਦੀ ਪੋਲਾਂ ’ਚ ਆਇਆ ਕਰੰਟ
Talwandi Sabo News in Punjabi : ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਕਰੰਟ ਨਾਲ ਜ਼ਖ਼ਮੀ ਪਏ ਵਿਅਕਤੀ ਨੇ ਦੱਸਿਆ ਕਿ ਮੇਲੇ ’ਚ ਲੋਹੇ ਦੇ ਖੰਭਿਆਂ ’ਤੇ ਪੱਖੇ ਲਾਏ ਹੋਏ ਹਨ ਕਿ ਇਸੇ ਦੌਰਾਨ ਇੱਕ ਖੰਭੇ ’ਚ ਕਰੰਟ ਆ ਗਿਆ। ਮੌਕੇ ’ਤੇ ਕਾਫੀ ਭਗਦੜ ਮੱਚ ਗਈ। ਜਿਸਦੀ ਚਪੇਟ ’ਚ ਤਿੰਨ ਸ਼ਰਧਾਲੂ ਆ ਗਏ। ਤਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਦੋ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਹਨ।
ਹਸਪਤਾਲ ’ਚ ਉਨ੍ਹਾਂ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਕਰੰਟ ਨਾਲ ਪੀੜਤ ਤਿੰਨ ਵਿਅਕਤੀ ਆਏ ਸਨ ਜਿਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਭਿੰਦਰ ਸਿੰਘ ਵਾਸੀ ਪਿੰਡ ਸੂਰਤੀਆ ਜ਼ਿਲ੍ਹਾ ਸਿਰਸਾ ਹਰਿਆਣਾ ਵਜੋਂ ਹੋਈ ਹੈ। ਜਦ ਕਿ ਜ਼ਖ਼ਮੀਆਂ ਦੀ ਪਛਾਣ ਸਤਪਾਲ ਸਿੰਘ ਅਤੇ ਕੁਲਵੀਰ ਸਿੰਘ ਵਾਸੀ ਪਿੰਡ ਜਖੇਪਲ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।
(For more news apart from One dies, two injured due to electrocution at Talwandi Sabo Baisakhi Jor Mela News in Punjabi, stay tuned to Rozana Spokesman)