
Punjab News : ਕਿਹਾ -ਅਕਾਲੀ ਦਲ ਨੂੰ ਵਧਾਈਆਂ ਉਨ੍ਹਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਹੈ, ਕੱਲ੍ਹ ਕਰੋੜਾਂ ਸਿੱਖਾਂ ਨੂੰ ਅਤੇ ਮੈਨੂੰ ਬਹੁਤ ਠੇਸ ਪਹੁੰਚੀ
Punjab News in Punjabi : ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ’ਤੇ ਸੁਨੀਲ ਜਾਖੜ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਵਧਾਈਆਂ ਉਨ੍ਹਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਹੈ । ਕੱਲ੍ਹ ਕਰੋੜਾਂ ਸਿੱਖਾਂ ਨੂੰ ਅਤੇ ਮੈਨੂੰ ਬਹੁਤ ਠੇਸ ਪਹੁੰਚੀ ਹੈ। ਇਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਦਾ ਬੱਜਰ ਗੁਨਾਹ ਕੀਤਾ ਹੈ। ਜਾਖੜ ਨੇ ਕਿਹਾ ਕਿ ਗੁਨਾਹਾਂ ਦੀ ਮੁਆਫੀ ਅਜੇ ਪੂਰੀਆਂ ਹੋਈਆਂ ਨਹੀਂ, ਉਥੇ ਇੱਕ ਹੋਰ ਗੁਨਾਹ ਕਰ ਦਿੱਤਾ ਹੈ। ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ’ਚ ਖੜੇ ਹੋ ਕੇ ਇਨ੍ਹਾਂ ਆਪਣੇ ਗੁਨਾਹ ਕਬੂਲ ਕੀਤੇ, ਇਨਾਂ ਨੂੰ ਤਨਖ਼ਾਹਾਂ ਤੱਕ ਲਗਾਈਆਂ ਗਈਆਂ ਸੀ। ਪਰ ਤੁਸੀਂ ਗਲਤੀਆਂ ਸੁਧਾਰਨ ਦੀ ਬਜਾਏ ਦੂਜੇ ਪਾਸੇ ਤੁਰ ਪਏ।
ਸ੍ਰੀ ਅਕਾਲ ਤਖਤ ਸਾਹਿਬ ਨੇ ਵੱਡੇ ਬਾਦਲ ਦਾ ‘ਫ਼ਖਰ ਏ ਕੌਮ’ ਦਾ ਖਿਤਾਬ ਵਾਪਸ ਲਿਆ ਸੀ ਤਾਂ ਉਥੋਂ ਇੱਕ ਫ਼ਰਿਆਦ ਤਾਂ ਕੀਤੀ ਜਾ ਸਕਦੀ ਕਿ ਉਸ ’ਤੇ ਦੁਬਾਰਾ ਤੋਂ ਵਿਚਾਰ ਕੀਤਾ ਜਾਵੇ, ਪਰ ਉਸ ਦੇ ਖਿਲਾਫ਼ ਮਤਾ ਪਾਉਣ ਵਾਲੀ ਪਾਰਟੀ ਵੀ ਅਕਾਲੀ ਦਲ ਦੀ ਹੋਵੇ , ਮੈਂ ਨਹੀਂ ਸਮਝਦਾ ਕਿ ਕੋਈ ਵੀ ਪੰਜਾਬੀ ਇਸ ਗੱਲ ਨੂੰ ਸਵੀਕਾਰ ਕਰੇਗਾ। ਮੇਰੇ ਗਲ ’ਚ ਇਹ ਗੱਲ ਨਹੀਂ ਉਤਰਦੀ।
(For more news apart from Sunil Jakhar takes dig Sukhbir Badal becoming the president Akali Dal News in Punjabi, stay tuned to Rozana Spokesman)