ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 187
Published : May 13, 2020, 12:12 pm IST
Updated : May 13, 2020, 12:12 pm IST
SHARE ARTICLE
ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 187
ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 187

ਅੱਜ ਪ੍ਰਸ਼ਾਸਕ ਮੀਡੀਆ ਨਾਲ ਵੈਬੀਨਾਰ ਰਾਹੀਂ ਰੂਬਰੂ ਹੋ ਕੇ ਲਾਕਡਾਊਨ ਸਬੰਧੀ ਮੰਗਣਗੇ ਸੁਝਾਅ

ਚੰਡੀਗੜ੍ਹ, 12 ਮਈ (ਤਰੁਣ ਭਜਨੀ): ਸ਼ਹਿਰ ਵਿਚ ਸਵੇਰੇ ਤਕ ਕੋਰੋਨਾ ਪਾਜੇਟਿਵ ਮਰੀਜਾਂ ਦੀ ਗਿਣਤੀ 187 ਹੋ ਗਈ ਹੈ। ਅੱਜ 6 ਨਵੇਂ ਮਰੀਜ਼ ਸਾਹਮਣੇ ਆਏ ਹਨ, ਹੁਣ ਜੋ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿਚ ਨਵੇਂ ਸੈਕਟਰਾਂ ਵਿਚ ਰਹਿਣ ਵਾਲੇ ਲੋਕ ਹਨ। ਹੁਣ ਸੰਕਰਮਣ ਨਵੇਂ ਇਲਾਕਿਆਂ ਵਿਚ ਫੈਲ ਰਿਹਾ ਹੈ। ਮੰਗਲਵਾਰ ਆਏ ਮਾਮਲਿਆਂ ਵਿਚ ਬਾਪੂਧਾਮ ਕਾਲੋਨੀ ਦੀ ਤਿੰਨ ਮਹੀਨੇ ਦੀ ਬੱਚੀ, 33 ਸਾਲਾ ਮਹਿਲਾ, 35 ਸਾਲਾ ਮਹਿਲਾ,  ਸੈਕਟਰ 26 ਦੀ 25 ਸਾਲਾ ਮਹਿਲਾ, ਕੱਚੀ ਕਾਲੋਨੀ ਧਨਾਸ ਦੇ 44 ਸਾਲਾ ਮਰਦ ਅਤੇ ਸੈਕਟਰ 16 ਦੇ 24 ਸਾਲਾ ਮਰਦ ਸ਼ਾਮਲ ਹਨ।


ਕਾਂਸਟੇਬਲ ਨੂੰ ਹੋਇਆ ਕੋਰੋਨਾ : ਚੰਡੀਗੜ੍ਹ ਪੁਲਿਸ ਵਿਚ ਤੈਨਾਤ ਇਕ ਕਾਂਸਟੇਬਲ ਦੀ ਕੋਰੋਨਾ ਸੰਕਰਮਣ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਸਿਹਤ ਵਿਭਾਗ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਜ਼ੇਟਿਵ ਆਈ ਕਾਂਸਟੇਬਲ ਦੇ ਸੰਪਰਕ ਵਿਚ ਕੌਣ-ਕੌਣ ਆਇਆ। ਇਸ ਤੋਂ ਇਲਾਵਾ ਮੰਗਲਵਾਰ ਸੈਕਟਰ-16 ਦੇ ਇਕ ਡਾਕਟਰ ਵੀ ਕੋਰੋਨਾ ਸੰਕਰਮਣ ਪਾਜ਼ੇਟਿਵ ਹੋ ਗਿਆ। ਬਾਪੂਧਾਮ ਅਤੇ ਧਨਾਸ ਤੋਂ 7 ਲੋਕ ਕੋਰੋਨਾ ਪਾਜੇਟਿਵ ਆਏ ਹਨ।

ਪ੍ਰਸ਼ਾਸਨ ਨੇ ਪੀ.ਜੀ.ਆਈ. ਤੋਂ ਮੰਗੀ ਸਲਾਹ : ਕਿਵੇਂ ਰੋਕਿਆ ਜਾਵੇ ਵਾਇਰਸ

ਚੰਡੀਗੜ ਵਿਚ ਲਗਾਤਾਰ ਕੋਰੋਨਾ ਪਾਜੇਟਿਵ ਕੇਸ ਵਧ ਰਹੇ ਹਨ ਅਤੇ ਪ੍ਰਸ਼ਾਸਨ ਹਰ ਤਰ੍ਹਾਂ ਦੀ ਵਿਵਸਥਾ ਫਲਾਪ ਹੀ ਸਾਬਤ ਹੋ ਰਹੀ ਹੈ। ਹੁਣ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਪੀ.ਜੀ.ਆਈ. ਅਤੇ ਬਾਕੀ ਮਾਹਰਾਂ ਤੋਂ ਸਲਾਹ ਮੰਗੀ ਹੈ ਕਿ ਚੰਡੀਗੜ੍ਹ ਵਿਚ ਕਿਵੇਂ ਨਵੇਂ ਮਾਮਲਿਆਂ ਨੂੰ ਕੰਟਰੋਲ ਕੀਤਾ ਜਾਵੇ। ਸੋਮਵਾਰ ਨੂੰ ਪ੍ਰਸ਼ਾਸਕ ਨੇ ਚੰਡੀਗੜ੍ਹ- ਪੰਚਕੂਲਾ ਅਤੇ ਮੋਹਾਲੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ।

ਮੰਗਲਵਾਰ ਹੋਈ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਅਧਿਕਾਰੀਆਂ ਨੇ ਕਈਂ ਸੂਝਾਵ ਦਿਤੇ ਹਨ। ਪ੍ਰਸ਼ਾਸਕ ਬੁੱਧਵਾਰ ਨੂੰ ਆਉਣ ਵਾਲੀ 17 ਮਈ ਨੂੰ ਸ਼ਹਿਰ ਵਿਚ ਖਤਮ ਹੋ ਰਹੇ ਲਾਕਡਾਊਨ ਬਾਰੇ ਵੈਬੀਨਾਰ ਰਾਹੀਂ ਮੀਡੀਆ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾ ਦੇ ਸੁਝਾਅ ਮੰਗਣਗੇ। ਸੋਮਵਾਰ ਹੋਈ ਬੈਠਕ ਵਿਚ ਕੰਟੇਨਮੈਂਟ ਜੋਨ ਵਿਚ ਖਾਣ ਅਤੇ ਰਾਸ਼ਨ ਵੰਡਣ ਨੂੰ ਲੈ ਕੇ ਕੰਮ ਕੀਤਾ ਜਾਵੇ। ਟ੍ਰੇਨ ਵਿਚ ਜਾਣ ਵਾਲੇ ਲੋਕਾਂ ਲਈ ਹਰ ਤਰਾਂ ਦੇ ਪ੍ਰਬੰਧ ਕੀਤੇ ਜਾਣ। ਉਤਰ ਪ੍ਰਦੇਸ਼ , ਬਿਹਾਰ ਅਤੇ ਮਣਿਪੁਰ ਲਈ ਕਰੀਬ 15 ਤੋਂ ਵਧ ਟ੍ਰੇਨ ਚੰਡੀਗੜ ਤੋਂ ਚਲਾਈ ਜਾਣਗੀਆਂ।


ਸਿਹਤ ਸਕੱਤਰ ਨੇ ਕਿਹਾ ਕਿ ਜੋ ਲੋਕ ਵਿਦੇਸ਼ਾਂ ਤੋਂ ਚੰਡੀਗੜ ਪਹੁੰਚਣਗੇ , ਉਨ੍ਹਾਂ ਦੇ ਰਹਿਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਹਿਰ ਤੋਂ ਬਿਹਾਰ ਅਤੇ ਉਤਰ ਪ੍ਰਦੇਸ਼ ਜਾਣ ਲਈ ਪ੍ਰਸ਼ਾਸਨ ਵਲੋਂ ਵਿਸ਼ੇਸ਼ ਟ੍ਰੇਨ ਚਲਾਈ ਜਾ ਰਹੀ ਹੈ। ਇਸਦੇ ਲਈ ਲੋਕਾਂ ਦੀ ਪਹਿਲਾਂ ਮੈਡੀਕਲ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ। ਇਸ ਲਈ ਸ਼ਹਿਰ ਦੇ ਕਈ ਸਥਾਨਾਂ ਤੇ ਮੈਡੀਕਲ ਟੀਮ ਇਨ੍ਹਾਂ ਲੋਕਾਂ ਦੀ ਜਾਂਚ ਕਰ ਰਹੀ ਹੈ।

ਇਸ ਦੌਰਾਨ ਪਰਵਾਸੀ ਲੋਕ ਕਾਫ਼ੀ ਗਿਣਤੀ ਵਿਚ ਪਹੁੰਚ ਰਹੇ ਹਨ ਅਤੇ ਲਾਈਨ ਵਿਚ ਇਕ - ਦੂੱਜੇ ਨੂੰ ਧੱਕਾ ਮਾਰਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਨਹੀਂ ਹੋ ਪਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement