
ਕੇਂਦਰ ਨੂੰ ਜ਼ਿੱਦ ਛਡ ਕੇ ਮਾਮਲੇ ਗਲਬਾਤ ਰਾਹੀਂ ਹੱਲ ਕਰਨੇ ਚਾਹੀਦੇ
ਚੰਡੀਗੜ੍ਹ (ਭੁੱਲਰ) : ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਬੀ ਕੇ ਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਹੈ ਕਿ ਜਿੱਤ ਤਕ ਕਿਸਾਨ ਅੰਦੋਲਨ ਜਾਰੀ ਰਹੇਗਾ।
Gurnam Singh Chaduni
ਦੇਰ ਸ਼ਾਮ ਚੰਡੀਗੜ੍ਹ ’ਚ ਕਿਸਾਨ ਨੌਜਵਾਨ ਸੰਗਠਨ ਦੇ ਮੇੈਂਬਰਾਂ ਦੀ ਹੱਲਾਸ਼ੇਰੀ ਲਈ ਪਹੁੰਚੇ ਕਿਸਾਨ ਆਗੂ ਨੇ ਕਿਹਾ ਕਿ ਤਿੰਨੇ ਕਾਨੂੰਨ ਦੀ ਵਾਪਸੀ ਤੇ ਐੱਮ ਐਸ ਪੀ ਦੇ ਕਾਨੂੰਨ ਦੀ ਮੰਗ ਪੂਰੀ ਕਰਵਾਏ ਬੀਨਾਂ ਕਿਸਾਨ ਦਿਲੀ ਬਰਡਰਾਂ ਤੋਂ ਨਹੀਂ ਮੁੜਣਗੇ।
Farmer protest
ਉਨ੍ਹਾਂ ਕਿਹਾ ਕਿ ਕੇਂਦਰ ਨੂੰ ਜ਼ਿੱਦ ਛਡ ਕੇ ਮਾਮਲੇ ਗਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਬੰਗਾਲ ਵਾਲਾ ਹਾਲ ਭਾਜਪਾ ਦਾ ਆਉਂਦੇ ਸਮੇ ’ਚ ਹੋਰ ਰਾਜਾਂ ’ਚ ਹੋਏਗਾ।
Gurnam Singh Chaduni
ਕੋਵਿਡ ਕਰਫ਼ਿਊ ਦੇ ਬਾਵਜੂਦ ਚੰਡੀਗੜ੍ਹ ਚ ਕਿਸਾਨਾਂ ਦੇ ਸਮਰਥਨ ’ਚ ਝੰਡੇ ਲੈ ਕੇ ਆਮ ਲੋਕਾਂ ਨੇ ਸੈਕਟਰ 39 ਦੀ ਕਿਸਾਨ ਮੰਡੀ ਤੇ ਹੋਰ ਚੋਕਾਂ ’ਚ ਰੋਸ ਵਿਖਾਵੇ ਵੀ ਕੀਤੇ, ਜਿਸ ਵਿਚ ਚਡੂਨੀ ਵੀ ਸ਼ਾਮਲ ਹੋਏ।