
ਹੋਰ ਥਾਵਾਂ ਤੇ ਲੋੜ ਮੁਤਾਬਿਕ ਮੁਰੰਮਤ ਅਤੇ ਗੇਟ ਨਵੇਂ ਲਗਵਾਏ ਜਾਣਗੇ
ਸ੍ਰੀ ਮੁਕਤਸਰ ਸਾਹਿਬ: ਬ੍ਰਹਮ ਸ਼ੰਕਰ (ਜਿੰਪਾ), ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਜਲ ਸ੍ਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ ਨੇ ਅੱਜ ਪਿੰਡ ਥਾਂਦੇਵਾਲਾ, ਸ੍ਰੀ ਮੁਕਤਸਰ ਸਾਹਿਬ ਵਿਖੇ ਸਰਹਿੰਦ/ਰਾਜਸਥਾਨ ਫੀਡਰ ਨਹਿਰ ਵਿਖੇ ਹੋਏ ਨੁਕਸਾਨ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਉਚੇਚੇ ਤੋਰ ਤੇ ਪਹੁੰਚੇ।
Bram Shankar Jimpa
ਉਥੇ ਪਹੁੰਚ ਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਪੈ ਗਿਆ ਹੈ ਅਤੇ ਇਸ ਨਹਿਰ ਦੀ ਇਕ ਹਫਤੇ ਵਿਚ ਮੁਰੰਮਤ ਕਰਕੇ ਪਾਣੀ ਛੱਡ ਦਿਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਦੇ ਨਾਲ-ਨਾਲ ਅਗਾਂਹ ਤੋਂ ਇਹ ਸਮੱਸਿਆ ਨਾ ਆਵੇ ਇਸ ਦਾ ਵੀ ਉਚੇਚੇ ਤੌਰ 'ਤੇ ਖਿਆਲ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੈਡ ਦੇ ਗੇਟਾਂ ਦਾ ਪ੍ਰੋਜੈਕਟ ਵੀ ਪਾਸ ਹੋ ਗਿਆ ਹੈ ਅਤੇ ਇਨ੍ਹਾਂ ਗੇਟਾਂ ਨੂੰ ਦਰੁਸਤ ਕੀਤਾ ਜਾਵੇਗਾ।
Bram Shankar Jimpa
ਇਸ ਮੌਕੇ ਉਹਨਾਂ ਆਸ ਪਾਸ ਦੇ ਪਿੰਡਾਂ ਵਿਚ ਜੋ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਉਸ ਬਾਰੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿਤਾ। ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸਕੱਤਰ ਜਲ ਸਰੋਤ ਵਿਭਾਗ ਨੇ ਇਹ ਗੱਲ ਕਹੀ ਕਿ ਜੇਕਰ ਕੋਈ ਵੀ ਮਾੜਾ ਜਾਂ ਗੈਰ ਮਿਆਰੀ ਮਟੀਰੀਅਲ ਦੀ ਵਰਤੋਂ ਕਰੇਗਾ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
Bram Shankar Jimpa
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਐਮ ਐਲ ਏ ਜਗਦੀਪ ਸਿੰਘ (ਕਾਕਾ ਬਰਾੜ), ਐਮ ਐਲ ਏ ਗੁਰਮੀਤ ਸਿੰਘ ਖੁੱਡੀਆਂ ਅਤੇ ਐਮ ਐਲ ਏ ਗੋਲਡੀ ਕੰਬੋਜ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੀ ਹਾਜ਼ਰ ਸਨ।