ਪੰਜਾਬ ਸਰਕਾਰ ਵਲੋਂ ਨਰਸਿੰਗ ਸਟਾਫ਼ ਨੂੰ ਵੱਡਾ ਤੋਹਫ਼ਾ, ਨਰਸਿੰਗ ਸਿਸਟਰਜ਼ ਹੁਣ ਨਰਸਿੰਗ ਅਫ਼ਸਰ ਹੋਣਗੀਆਂ
Published : May 13, 2022, 6:45 am IST
Updated : May 13, 2022, 6:45 am IST
SHARE ARTICLE
image
image

ਪੰਜਾਬ ਸਰਕਾਰ ਵਲੋਂ ਨਰਸਿੰਗ ਸਟਾਫ਼ ਨੂੰ ਵੱਡਾ ਤੋਹਫ਼ਾ, ਨਰਸਿੰਗ ਸਿਸਟਰਜ਼ ਹੁਣ ਨਰਸਿੰਗ ਅਫ਼ਸਰ ਹੋਣਗੀਆਂ

 

ਪਟਿਆਲਾ, 12 ਮਈ (ਪ.ਪ.) : ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਡਾ. ਵਿਜੇ ਸਿੰਗਲਾ ਨੇ ਅੱਜ ਕੌਮਾਂਤਰੀ ਨਰਸ ਦਿਵਸ ਮੌਕੇ ਸੂਬੇ ਦੇ ਨਰਸਿੰਗ ਸਟਾਫ਼ ਦੀ ਲੰਮੇ ਸਮੇਂ ਤੋਂ ਬਕਾਇਆ ਮੰਗ ਪੂਰੀ ਕਰਦਿਆਂ 'ਨਰਸਿੰਗ ਸਿਸਟਰਜ਼' ਦੇ ਅਹੁਦੇ ਨੂੰ  'ਨਰਸਿੰਗ ਅਫ਼ਸਰ' ਕਰਨ ਦਾ ਐਲਾਨ ਕੀਤਾ |
ਡਾ. ਵਿਜੇ ਸਿੰਗਲਾ, ਅੱਜ ਫਲੋਰੈਂਸ ਨਾਈਟਿੰਗੇਲ ਦੀ ਜਨਮ ਵਰ੍ਹੇਗੰਢ ਮੌਕੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਪੰਜਾਬ ਨਰਸਿੰਗ ਐਸੋਸੀਏਸ਼ਨ ਤੇ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ਼ ਵਲੋਂ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸਨ | ਉਨ੍ਹਾਂ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਅਤੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਮੌਜੂਦ ਸਨ |
ਡਾ. ਵਿਜੇ ਸਿੰਗਲਾ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਸਿੰਗ ਸਟਾਫ਼ ਵਲੋਂ ਮਰੀਜ਼ਾਂ ਦੀ ਸਾਂਭ-ਸੰਭਾਲ ਅਤੇ ਕੋਵਿਡ ਮਹਾਂਮਾਰੀ 'ਚ ਨਿਭਾਈਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਨਰਸਿੰਗ ਸਟਾਫ਼ ਦੀਆਂ ਮੰਗਾਂ ਨੂੰ  ਮੰਨਣ ਸਮੇਤ ਨਰਸਿੰਗ ਸਿਸਟਰਜ਼ ਦੇ ਅਹੁਦੇ ਨੂੰ  ਨਰਸਿੰਗ ਅਫ਼ਸਰ ਕਰਨ ਨੂੰ  ਪ੍ਰਵਾਨਗੀ ਦਿਤੀ ਹੈ | ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨਰਸਿੰਗ ਸਟਾਫ਼ ਦੀਆਂ ਸਾਰੀਆਂ ਖਾਲੀ ਅਸਾਮੀਆਂ 'ਤੇ ਪੱਕੀ ਭਰਤੀ ਕਰਨ ਲਈ ਵੀ ਵਚਨਬੱਧ ਹੈ |
ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕੌਮਾਂਤਰੀ ਨਰਸ ਦਿਵਸ ਦੇ ਇਸ ਵਰ੍ਹੇ ਦੇ ਥੀਮ, ਵਿਸ਼ਵ ਭਰ 'ਚ ਸਿਹਤ ਪ੍ਰਣਾਲੀਆਂ ਨੂੰ  ਮਜ਼ਬੂਤ ਕਰਨ ਲਈ ਨਰਸਿੰਗ ਪੇਸ਼ੇ 'ਚ ਸੁਰੱਖਿਆ, ਸਮਰਥਨ ਅਤੇ ਨਿਵੇਸ਼ ਕਰਨ ਦੀ ਲੋੜ 'ਤੇ ਕੇਂਦਰਿਤ ਹੋਣ, ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਰਸਿੰਗ ਸਟਾਫ਼ ਦੀਆਂ ਲੋੜਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਸਮਾਂਬੱਧ ਤਰੱਕੀ ਸਮੇਤ ਨਰਸਿੰਗ ਅਮਲੇ ਦੀ ਕੋਈ ਵੀ ਮੰਗ ਬਕਾਇਆ ਨਹੀਂ ਰਹੇਗੀ |
ਡਾ. ਵਿਜੇ ਸਿੰਗਲਾ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਨੂੰ  ਰੰਗਲਾ ਪੰਜਾਬ ਬਣਾਉਣ ਦਾ ਅਹਿਦ ਲਿਆ ਹੈ ਅਤੇ ਪਹਿਲੀ ਕੈਬਨਿਟ ਮੀਟਿੰਗ 'ਚ ਹੀ ਨੌਜਵਾਨਾਂ ਨੂੰ  25 ਹਜ਼ਾਰ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ | ਉਨ੍ਹਾਂ ਕਿਹਾ ਕਿ ਇਸ ਐਲਾਨ ਨੂੰ  ਬੂਰ ਪੈਣ ਲੱਗਾ ਹੈ, ਜਿਸ ਤਹਿਤ ਹਰ ਵਿਭਾਗ 'ਚ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਅਤੇ ਬੀਤੇ ਦਿਨ ਹੀ ਸਿਹਤ ਵਿਭਾਗ 'ਚ ਵੀ 710 ਨਰਸਿੰਗ ਅਮਲੇ ਨੂੰ  ਨਿਯੁਕਤੀ ਪੱਤਰ ਦਿਤੇ ਗਏ ਸਨ |
ਇਸ ਮੌਕੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਕਨਵੀਨਰ ਪਰਮਜੀਤ ਕੌਰ ਸੰਧੂ ਅਤੇ ਰਾਜਿੰਦਰਾ ਹਸਪਤਾਲ ਦੀ ਨਰਸਿੰਗ ਸੁਪਰਡੈਂਟ ਮਨਜੀਤ ਕੌਰ ਧਾਲੀਵਾਲ ਨੇ ਪੰਜਾਬ ਸਰਕਾਰ ਦਾ ਧਨਵਾਦ ਕਰਦਿਆਂ ਸਿਹਤ ਮੰਤਰੀ ਤੇ ਹੋਰ ਮਹਿਮਾਨਾਂ ਨੂੰ  ਸਨਮਾਨਤ ਕੀਤਾ | ਇਸ ਤੋਂ ਪਹਿਲਾਂ ਵਿਧਾਇਕ ਡਾ. ਬਲਬੀਰ ਸਿੰਘ ਨੇ

ਨਰਸਿੰਗ ਅਫ਼ਸਰਾਂ ਨੂੰ  ਭਾਈ ਘਨੱਈਆ ਜੀ ਦੇ ਅਸਲ ਵਾਰਸ ਦਸਦਿਆਂ ਕਿਹਾ ਕਿ ਹੁਣ ਇਨ੍ਹਾਂ ਨੂੰ  ਪਹਿਲਾਂ ਦੀ ਤਰ੍ਹਾਂ ਅਪਣੀਆਂ ਮੰਗਾਂ ਮੰਨਵਾਉਣ ਲਈ ਕੋਈ ਸੰਘਰਸ਼ ਨਹੀਂ ਕਰਨਾ ਪਵੇਗਾ | ਉਨ੍ਹਾਂ ਦਸਿਆ ਕਿ ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਵਿਖੇ 25 ਲੱਖ ਰੁਪਏ ਦੀਆਂ ਐਮਰਜੈਂਸੀ ਦਵਾਈਆਂ ਭੇਜੀਆਂ ਹਨ | ਅਜੀਤ ਪਾਲ ਸਿੰਘ ਕੋਹਲੀ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਨਰਸਿੰਗ ਅਮਲੇ ਨੂੰ  ਧਰਤੀ ਦੇ ਫ਼ਰਿਸ਼ਤੇ ਦਸਦਿਆਂ ਇਨ੍ਹਾਂ ਵਲੋਂ ਨਿਭਾਂਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ |
ਸਮਾਗਮ ਮੌਕੇ ਨਰਸਿੰਗ ਅਮਲੇ ਨੇ ਪ੍ਰਣ ਕੀਤਾ ਕਿ ਉਹ ਸਿਹਤ ਸੇਵਾਵਾਂ ਦੇ ਮਿਆਰ ਨੂੰ  ਹੋਰ ਉਚਾ ਚੁੱਕਣ 'ਚ ਅਪਣਾ ਯੋਗਦਾਨ ਪਾਉਣਗੇ | ਇਸ ਦੌਰਾਨ ਡਾਇਰੈਕਟਰ ਮੈਡੀਕਲ ਸਿਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪਿ੍ੰਸੀਪਲ ਡਾ. ਹਰਜਿੰਦਰ ਸਿੰਘ, ਵਾਈਸ ਪਿ੍ੰਸੀਪਲ ਡਾ. ਆਰ. ਪੀ. ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਸਿਵਲ ਸਰਜਨ ਡਾ. ਰਾਜੂ ਧੀਰ ਸਮੇਤ ਵੱਡੀ ਗਿਣਤੀ 'ਚ ਨਰਸਿੰਗ ਅਮਲੇ ਦੇ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ |
ਫੋਟੋ ਨੰ 12ਪੀਏਟੀ. 5

 

SHARE ARTICLE

ਏਜੰਸੀ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement