
ਵਿਰੋਧੀ ਧਿਰ ਦੇ ਨੇਤਾ ਵੀ ਆਪ ਨੂੰ ਜਿੱਤ 'ਤੇ ਵਧਾਈ ਦੇ ਰਹੇ ਹਨ।
ਜਲੰਧਰ - ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਜਿੱਤ ਗਈ ਹੈ ਤੇ ਸੁਸ਼ੀਲ ਰਿੰਕੂ ਨੂੰ 302097 ਵੋਟਾਂ ਪਈਆਂ ਹਨ। ਆਮ ਆਦਮੀ ਪਾਰਟੀ ਨੇ ਇਰ ਤੋਂ ਲੋਕ ਸਭਾ ਵਿਚ ਐਂਟਰੀ ਲੈ ਲਈ ਹੈ। ਆਪ ਦੀ ਜਿੱਤ ਤੋਂ ਬਾਅਦ ਉਹਨਾਂ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਵੀ ਆਪ ਨੂੰ ਜਿੱਤ 'ਤੇ ਵਧਾਈ ਦੇ ਰਹੇ ਹਨ।
- ਅਰਵਿੰਦ ਕੇਜਰੀਵਾਲ ਦਾ ਟਵੀਟ
ਜਲੰਧਰ ਦੇ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਦਿਖਾ ਦਿਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਨਦਾਰ ਕੰਮ ਕਰ ਰਹੀ ਹੈ। ਜਲੰਧਰ ਦੀ ਇਹ ਜਿੱਤ ਪੰਜਾਬ ਦੀ 'ਆਪ' ਸਰਕਾਰ ਦੇ ਕੰਮਾਂ ਦੀ ਜਿੱਤ ਹੈ। ਇਸ ਚੋਣ ਵਿਚ ਪਸੀਨਾ ਵਹਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਤੇ ਜਲੰਧਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ - CM ਅਰਵਿੰਦ ਕੇਜਰੀਵਾਲ
- ਰਾਘਵ ਚੱਢਾ ਦਾ ਟਵੀਟ
'ਨਾਨਕੇ ਜਲੰਧਰ ਵਾਲਿਆਂ ਨੇ ਅੱਜ ਦਾ ਦਿਨ ਮੇਰੇ ਲਈ ਹੋਰ ਵੀ ਸਪੈਸ਼ਲ ਬਣਾ ਦਿੱਤਾ
- ਅਸ਼ਵਨੀ ਸ਼ਰਮਾ ਦਾ ਟਵੀਟ
ਜਲੰਧਰ ਲੋਕ ਸਭਾ ਚੋਣਾਂ ਵਿਚ ਜਨਤਾ ਨੇ ਜੋ ਵੀ ਫਤਵਾ ਦਿੱਤਾ ਉਹ ਸਾਨੂੰ ਮਨਜ਼ੂਰ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿੱਤ ਦੀ ਬਹੁਤ-ਬਹੁਤ ਵਧਾਈ
- ਰਾਜਾ ਵੜਿੰਗ ਨੇ ਵੀ ਦਿੱਤੀ ਵਧਾਈ
ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ। ਮੈਂ ਪਾਰਟੀ ਵਰਕਰਾਂ, ਵਾਲੰਟੀਅਰਾਂ ਅਤੇ ਸਮਰਥਕਾਂ ਸਣੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਭ ਨੇ ਜਲੰਧਰ ਜ਼ਿਮਨੀ ਚੋਣ ਲਈ ਬੇਹੱਦ ਮਿਹਨਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਸੁਸ਼ੀਲ ਰਿੰਕੂ ਨੂੰ ਜਿੱਤ ਦੇ ਲਈ ਵਧਾਈ ਦਿੱਤੀ ਹੈ।
- ਅਰਵਿੰਦ ਖਨਾ ਦਾ ਟਵੀਟ
ਜਲੰਧਰ ਸੀਟ ਜਿੱਤਣ 'ਤੇ ਆਪ ਨੂੰ ਵਧਾਈ ਪਰ ਅੱਜ ਦੇ ਨਤੀਜੇ ਸੂਬੇ ਵਿਚ ਭਾਜਪਾ ਦੇ ਵਾਧੇ ਨੂੰ ਵੀ ਦਰਸਾਉਂਦੇ ਹਨ। 2022 ਤੋਂ ਬਾਅਦ ਭਾਜਪਾ ਦੀ ਵੋਟ ਹਿੱਸੇਦਾਰੀ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਸ ਦਾ ਸਿਹਰਾ ਭਾਜਪਾ ਵਰਕਰਾਂ ਨੂੰ ਜਾਂਦਾ ਹੈ ਜੋ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ।