
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਲਾਕੇ ਨੂੰ ਕੀਤਾ ਸੀਲ
ਖੰਨਾ: ਖੰਨਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ 5 ਸਾਲਾਂ ਦੀ ਬੱਚੀ ਦੀ ਲਾਸ਼ ਭੇਤਭਰੇ ਹਾਲਾਤ 'ਚ ਬਰਾਮਦ ਹੋਈ ਹੈ। ਬੱਚੀ ਦੀ ਲਾਸ਼ ਮੰਡਿਆਲਾ ਕਲਾਂ ਪਿੰਡ 'ਚ ਮੱਕੀ ਦੇ ਖੇਤਾਂ 'ਚੋਂ ਬਰਾਮਦ ਹੋਈ ਹੈ। ਮ੍ਰਿਤਕ ਬੱਚੀ ਬੀਤੇ 2 ਦਿਨਾਂ ਤੋਂ ਲਾਪਤਾ ਸੀ।
ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਬੱਚੀ ਨੇ ਆਪਣੇ ਪਿਤਾ ਕੋਲੋਂ ਕੋਈ ਚੀਜ਼ ਖ਼ਰੀਦਣ ਲਈ 20 ਰੁਪਏ ਲਏ ਸਨ। ਉਹ ਪਿੰਡ ਦੀ ਦੁਕਾਨ 'ਤੇ ਚੀਜ਼ ਖ਼ਰੀਦਣ ਲਈ ਗਈ ਪਰ ਵਾਪਸ ਨਹੀਂ ਪਰਤੀ, ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਬੱਚੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਪਿਤਾ ਸਮੇਤ ਇਕ ਕਿਸਾਨ ਦੀ ਮੋਟਰ 'ਤੇ ਰਹਿੰਦੀ ਸੀ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ।