
Amritsar News : ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਡਿਫੈਂਸ, ਅੰਮ੍ਰਿਤਸਰ ’ਚ ਬਤੌਰ ਵਲੰਟੀਅਰ ਨਿਸ਼ਕਾਮ ਸੇਵਾ ਲਈ ਐਨਰੋਲਮੈਟ ਕੀਤੀ ਜਾ ਰਹੀ ਹੈ।
Amritsar News in Punjabi : ਡਿਪਟੀ ਕਮਿਸ਼ਨਰ -ਕਮ- ਕੰਟਰੋਲਰ ਸਿਵਲ ਡਿਫੈਂਸ, ਅੰਮ੍ਰਿਤਸਰ ਦੀਆਂ ਹਦਾਇਤਾ ਅਨੁਸਾਰ ਮੌਜੂਦਾ ਚੱਲ ਰਹੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇ ਸੀ.ਡੀ.ਵਲੰਟੀਅਰ ਭਰਤੀ ਕਰਨ ਸਬੰਧੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਆਮ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਡਿਫੈਂਸ, ਅੰਮ੍ਰਿਤਸਰ ਵਿੱਚ ਬਤੌਰ ਵਲੰਟੀਅਰ ਨਿਸ਼ਕਾਮ ਸੇਵਾ ਲਈ ਐਨਰੋਲਮੈਟ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਟ, ਪੰਜਾਬ ਹੋਮ ਗਾਰਡਜ ਕਮ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਨੇ ਦੱਸਿਆ ਕਿ ਇਸ ਵਿੱਚ ਸਾਬਕਾ ਫੌਜੀ, ਸਾਬਕਾ ਕਰਮਚਾਰੀ, ਐਨ.ਸੀ.ਸੀ.ਦੇ ਕੈਡਿਟ,ਸਕੂਲਾਂ/ਕਾਲਜ ਦੇ ਵਿਦਿਆਰਥੀ ਅਤੇ ਆਮ ਨਾਗਰਿਕ ਜੋ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹੋਣ ਤਾਂ ਦਫ਼ਤਰ ਕਮਾਂਡੈਟ ਪੰਜਾਬ ਹੋਮ ਗਾਰਡਜ਼ -ਕਮ- ਕੰਟਰੋਲਰ ਸਿਵਲ ਡਿਫੈਂਸ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜ਼ਿਲ ਕਮਰਾ ਨੰ: 69 ਏ ਵਿੱਚ 16 ਮਈ 2025 ਤੱਕ ਆਉਂਦੇ ਸਮੇਂ ਆਪਣਾ ਕੋਈ ਵੀ ਪਹਿਚਾਣ ਪੱਤਰ (ਆਈ.ਡੀ.ਪਰੂਫ) ਸਮੇਤ 02 ਫੋਟੋਆ ਪਾਸਪੋਰਟ ਸਾਇਜ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਸਿਵਲ ਡਿਫੈਂਸ ਕੰਟਰੋਲ ਰੂਮ ਨੰਬਰ 0183-2401268 ’ਤੇ ਸੰਪਰਕ ਕਰ ਸਕਦੇ ਹਨ ।
(For more news apart from Keeping in mind the current situation, recruitment of new CD volunteers has started. News in Punjabi, stay tuned to Rozana Spokesman)