
Ferozepur News : ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਪਰਿਵਾਰ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ
Ferozepur News in Punjabi : ਫਿਰੋਜ਼ਪੁਰ 'ਚ ਪਾਕਿਸਤਾਨੀ ਡਰੋਨ ਹਮਲੇ 'ਚ ਜ਼ਖਮੀ ਔਰਤ ਦੀ ਮੌਤ ਹੋਣ ’ਤੇ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਪਰਿਵਾਰ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ‘‘ਬੀਤੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਖਾਈ ਫ਼ੇਮੇ ਕੀ ਦਾ ਪਰਿਵਾਰ ਪਾਕਿਸਤਾਨੀ ਡਰੋਨ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਅੱਜ ਹਸਪਤਾਲ ‘ਚ ਇਲਾਜ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ।
ਬੀਤੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਖਾਈ ਫ਼ੇਮੇ ਕੀ ਦਾ ਪਰਿਵਾਰ ਪਾਕਿਸਤਾਨੀ ਡਰੋਨ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਅੱਜ ਹਸਪਤਾਲ 'ਚ ਇਲਾਜ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ।
— Bhagwant Mann (@BhagwantMann) May 13, 2025
ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਮਾਪੀ ਨਹੀਂ ਜਾ ਸਕਦੀ। ਪਰਿਵਾਰ ਨੂੰ 10 ਲੱਖ ਰੁਪਏ ਦੀ (5 ਲੱਖ…
ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਮਾਪੀ ਨਹੀਂ ਜਾ ਸਕਦੀ। ਪਰਿਵਾਰ ਨੂੰ 10 ਲੱਖ ਰੁਪਏ ਦੀ (5 ਲੱਖ ਮੁੱਖ ਮੰਤਰੀ ਰੀਲੀਫ ਫੰਡ ‘ਚੋਂ ਅਤੇ 5 ਲੱਖ MP ਸੰਜੀਵ ਅਰੋੜਾ ਜੀ ਵਲੋਂ) ਆਰਥਿਕ ਸਹਾਇਤਾ ਦਿੱਤੀ ਜਾਵੇਗੀ।’’
ਦੱਸ ਦੇਈਏ ਕਿ ਡ੍ਰੋਨ ਹਮਲੇ ਦੌਰਾਨ ਪਰਿਵਾਰ ਦਾ ਇੱਕ ਮੈਂਬਰ ਜਸਵੰਤ ਸਿੰਘ ਜਿਹੜਾ ਜ਼ਖ਼ਮੀ ਹੋ ਗਿਆ ਸੀ। ਪਰਿਵਾਰ ਇਕ ਕਰੋੜ ਰੁਪਏ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ,ਪਰਿਵਾਰ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਿਹਾ ਹੈ।
(For more news apart from Woman injured in Pakistani drone attack dies in Ferozepur, CM Mann offers financial assistance to family News in Punjabi, stay tuned to Rozana Spokesman)