
ਸ਼੍ਰੋਮਣੀ ਕਮੇਟੀ ਵਲੋਂ ਭੇਦਭਾਵ ਦੂਰ ਕਰਨ ਲਈ ਅਰੰਭੀ ਮੁਹਿੰਮ ਇਕ ਪਿੰਡ ਇਕ ਗੁਰਦੁਆਰਾ ਸਾਹਿਬ ਤਹਿਤ
ਸ੍ਰੀ ਅਨੰਦਪੁਰ ਸਾਹਿਬ, : ਸ਼੍ਰੋਮਣੀ ਕਮੇਟੀ ਵਲੋਂ ਭੇਦਭਾਵ ਦੂਰ ਕਰਨ ਲਈ ਅਰੰਭੀ ਮੁਹਿੰਮ ਇਕ ਪਿੰਡ ਇਕ ਗੁਰਦੁਆਰਾ ਸਾਹਿਬ ਤਹਿਤ ਪਿੰਡ ਟੱਪਰੀਆ (ਤਖਤਗੜ੍ਹ) ਬਲਾਕ ਨੂਰਪੁਰਬੇਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਸਿੱਖ ਸੰਗਤ ਵਲੋਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਇਕ ਪੱਤਰ ਦਿਤਾ ਜਿਸ ਵਿਚ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੋ ਕਿ ਸੰਨ 1990-91 ਵਿਚ ਬਣੀਆ ਸੀ
ਦੋ ਕਨਾਲ ਰਕਬੇ ਵਿਚ ਹੈ ਜਿਸ ਵਿਚ ਸੰਗਤਾਂ ਦੀ ਸਹੂਲਤਾਂ ਲਈ ਹਰ ਪ੍ਰਬੰਧ ਕੀਤਾ ਹੋਇਆ ਹੈ ਪਰ ਸੰਨ 2001-2002 ਵਿਚ ਦੂਜਾ ਗੁਰਦੁਆਰਾ ਖੁਦਕਾਸਤ ਤਕਬੂਜਾ ਮਾਲਕਾਨ ਇਕ ਕਨਾਲ ਰਕਬੇ ਵਿਚ ਮਾਲਕ ਗੁਰਦਾਸ ਸਿੰਘ ਵਗੈਰਾ ਨੇ ਬਣਾਇਆ ਹੋਇਆ ਹੈ ਪਰ ਪਿੰਡ ਦੀ ਸਮੁੱਚੀ ਸੰਗਤ ਵਲੋਂ ਪੁਰਾਤਨ ਸਾਂਝੀ ਸਿੱਖ ਸੰਗਤ ਵਲੋ ਉਸਾਰੇ ਨੂੰ ਸਹਿਮਤੀ ਪ੍ਰਗਟਾਈ ਹੈ। ਜਿਸ ਸਬੰਧੀ ਗੁਰਦੁਆਰਾ ਕਲਗੀਧਰ ਸਾਹਿਬ ਦੀ ਸਮੁੱਚੀ ਕਮੇਟੀ ਵਲੋਂ ਪੱਤਰ ਸਵੀਕਾਰਿਆ।