ਇਤਿਹਾਸ ਦੀ ਪੁਰਾਣੀ ਕਿਤਾਬ 'ਚ ਨਵੀਂ ਤੋਂ ਵੱਧ ਕੁਤਾਹੀਆਂ
Published : Jun 13, 2018, 1:05 am IST
Updated : Jun 13, 2018, 1:05 am IST
SHARE ARTICLE
PSEB
PSEB

ਪੰਜਾਬ ਸਕੂਲ ਸਿਖਿਆ ਬੋਰਡ ਦੀ ਇਤਿਹਾਸ ਦੀ 12ਵੀਂ ਦੀ ਪੁਰਾਣੀ ਕਿਤਾਬ ਵਿਚ ਨਵੀਂ ਨਾਲੋਂ ਕਿਤੇ ਵੱਧ ਕੁਫ਼ਰ ਤੋਲਿਆ ਗਿਆ ਹੈ। ਨਵੀਂ ਪੁਸਤਕ ਦੀ ਪੜਚੋਲ ਲਈ ....

ਚੰਡੀਗੜ੍ਹ,  ਪੰਜਾਬ ਸਕੂਲ ਸਿਖਿਆ ਬੋਰਡ ਦੀ ਇਤਿਹਾਸ ਦੀ 12ਵੀਂ ਦੀ ਪੁਰਾਣੀ ਕਿਤਾਬ ਵਿਚ ਨਵੀਂ ਨਾਲੋਂ ਕਿਤੇ ਵੱਧ ਕੁਫ਼ਰ ਤੋਲਿਆ ਗਿਆ ਹੈ। ਨਵੀਂ ਪੁਸਤਕ ਦੀ ਪੜਚੋਲ ਲਈ ਸਿੱਖ ਮਾਹਰਾਂ ਦੀ ਗਠਤ ਕਮੇਟੀ ਵਲੋਂ ਨਵੀਂ ਪੁਸਤਕ 'ਤੇ ਪਾਬੰਦੀ ਲਾ ਕੇ ਪੁਰਾਣੀ ਪੁਸਤਕ ਪੜ੍ਹਾਏ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੁਰਾਣੀ ਕਿਤਾਬ ਵਿਚ ਸਿੱਖ ਧਰਮ ਅਤੇ ਇਤਿਹਾਸ ਬਾਰੇ ਪੈਦਾ ਕੀਤੀਆਂ ਗ਼ਲਤਫ਼ਹਿਮੀਆਂ ਨੂੰ ਵੇਖ ਕੇ ਲਗਦਾ ਹੈ ਕਿ ਮਾਹਰਾਂ ਤੋਂ ਪੁਰਾਣੀ ਪੁਸਤਕ ਪੜ੍ਹਨੋਂ ਰਹਿ ਗਈ ਹੈ।

ਸਿੱਖ ਬੁੱਧੀਜੀਵੀਆਂ ਦੇ ਇਕ ਵਫ਼ਦ ਨੇ ਪੰਜਾਬ ਦੇ ਸਿਖਿਆ ਸਕੱਤਰ ਨੂੰ ਮਿਲ ਕੇ ਪੁਰਾਣੀ ਪੁਸਤਕ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਨਵੀਂ ਪੁਸਤਕ ਵਿਚ ਛਪਣ ਤੋਂ ਬਾਅਦ ਵਾਪਰੇ ਪੂਰੇ ਘਟਨਾਕ੍ਰਮ ਨੂੰ ਵੇਖ ਕੇ ਇਕ ਗੱਲ ਪੂਰੀ ਤਰ੍ਹਾਂ ਸਾਹਮਣੇ ਆਉਂਦੀ ਲਗਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਕਿਤਾਬ 'ਤੇ ਪਾਬੰਦੀ ਲਵਾ ਕੇ ਅਪਣੀ ਹਾਉਮੈ ਨੂੰ ਪੱਠੇ ਜ਼ਰੂਰ ਪਾ ਲਏ ਹਨ ਪਰ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਕਰ ਦਿਤਾ ਹੈ। 

ਹਿਸਟਰੀ ਆਫ਼ ਪੰਜਾਬ ਨਾਂ ਦੀ ਪੁਰਾਣੀ ਪੁਸਤਕ ਵਿਚ 1500 ਤੋਂ ਲੈ ਕੇ 1850 ਤਕ ਦਾ ਇਤਿਹਾਸ ਸ਼ਾਮਲ ਕੀਤਾ ਗਿਆ ਹੈ ਜਦਕਿ ਮੁਕਾਬਲੇ ਦੇ ਸਮੇਂ ਵਿਚ ਸੀਬੀਐਸਈ ਅਤੇ ਹੋਰ ਦੂਜੇ ਬੋਰਡਾਂ ਦੇ ਵਿਦਿਆਰਥੀਆਂ ਨੂੰ 12ਵੀਂ ਵਿਚ ਵਿਸ਼ਵ ਅਤੇ ਭਾਰਤ ਸਮੇਤ ਸਬੰਧਤ ਸੂਬੇ ਦਾ ਇਤਿਹਾਸ ਪੜ੍ਹਾਇਆ ਜਾਂਦਾ ਹੈ। ਪੁਰਾਣੀ ਪੁਸਤਕ ਵਿਚ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਦਾ ਕੋਈ ਜ਼ਿਕਰ ਹੀ ਨਹੀਂ ਹੈ। ਉਂਜ ਇਤਿਹਾਸ ਦੀ ਨਵੀਂ ਪੁਸਤਕ ਜਿਸ 'ਤੇ ਪਾਬੰਦੀ ਲਗਾਈ ਗਈ ਹੈ, ਵਿਚ ਵੀ ਸ਼ਬਦ ਜੋੜਾਂ ਅਤੇ ਇਤਿਹਾਸਕ ਗ਼ਲਤੀਆਂ ਦੀ ਭਰਮਾਰ ਹੈ।

ਸਿੱਖ ਮਾਹਰਾਂ ਦੀ ਕਮੇਟੀ ਨੇ ਇਤਿਹਾਸ ਦੀ ਨਵੀਂ ਕਿਤਾਬ 'ਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਸੀ। ਪੰਨਾ ਨੰਬਰ 79 'ਤੇ ਭਗਤਾਂ ਬਾਬਤ ਸਿਰਫ਼ ਤਿੰਨ ਲਾਈਨਾਂ ਵਿਚ ਹੀ ਉਨ੍ਹਾਂ ਨੂੰ ਮੁਸਲਿਮ ਸੰਤ ਅਤੇ ਹਿੰਦੂ ਭਗਤ ਦਾ ਖ਼ਿਤਾਬ ਦੇ ਕੇ ਲਾਈਨ ਮੁਕਾ ਦਿਤੀ ਗਈ ਹੈ। ਪੁਸਤਕ ਵਿਚ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦਾਅਵਾ ਕਰਦਿਆਂ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਜਾਤ-ਪਾਤ ਦਾ ਖੰਡਨ ਨਹੀਂ ਕੀਤਾ ਅਤੇ ਇਹ ਵੀ ਦਰਜ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਹੋਰ ਭਗਤਾਂ ਦੀਆਂ ਸਿਖਿਆਵਾਂ ਬਰਾਬਰ ਹਨ।

ਪੁਸਤਕ ਰਾਹੀਂ ਬੱਚਿਆਂ ਨੂੰ ਇਹ ਵੀ ਪੜ੍ਹਾਇਆ ਜਾ ਰਿਹਾ ਹੈ ਕਿ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋਂਦ ਵਿਚ ਆ ਚੁੱਕੀ ਸੀ ਜਦਕਿ  (ਬਾਕੀ ਸਫ਼ਾ 
ਸੱਚ ਇਹ ਹੈ ਕਿ ਗੁਰਮੁਖੀ ਲਿਪੀ ਨਹੀਂ, ਸਗੋਂ ਪੰਜਾਬੀ ਦੇ ਕੁੱਝ ਅੱਖਰ ਹੋਂਦ ਵਿਚ ਆਏ ਸਨ ਅਤੇ ਉਹ ਵੀ ਨਿਯਮਬੱਧ ਨਹੀਂ ਸਨ। ਪੰਨਾ ਨੰਬਰ 67 ਤੇ 90 'ਤੇ ਅੰਕਤ ਕੀਤਾ ਗਿਆ ਹੈ ਕਿ ਅਕਬਰ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਵਾਈ ਅਤੇ ਗੁਰੂ ਰਾਮਦਾਸ ਜੀ ਨੂੰ 500 ਵਿਘੇ ਜ਼ਮੀਨ ਦਾਨ ਵੀ ਦਿਤੀ ਸੀ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਰਾਜਨੀਤਕ ਦੀ ਥਾਂ ਧਾਰਮਕ ਦਸਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਗੁਰੂ ਹਰਗੋਬਿੰਦ ਸਿੰਘ ਜੀ ਦਾ ਕੋਈ ਰਾਜਨੀਤਕ ਉਦੇਸ਼ ਨਹੀਂ ਸੀ ਅਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਿਰਫ਼ ਧਾਰਮਕ ਕਾਰਨ ਸਨ। ਪੰਨਾ ਨੰਬਰ 123 'ਤੇ ਜਿਹੜੀ ਇਕ ਹੋਰ ਵੱਡੀ ਗੁਮਰਾਹਕੁਨ ਜਾਣਕਾਰੀ ਦਿਤੀ ਗਈ ਹੈ, ਉਹ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੱਟ ਯੋਧਿਆਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੇ ਸਨ ਕਿਉਂਕਿ ਜੱਟ ਨਿਡਰ, ਅਣਖੀ ਅਤੇ ਬਹਾਦਰ ਮੰਨੇ ਗਏ ਸਨ।

ਖ਼ਾਲਸਾ ਸਾਜਨਾ ਪੰਥ ਦੀ ਵੀ ਇਹੋ ਵਜ੍ਹਾ ਦੱਸੀ ਗਈ ਹੈ ਜਦਕਿ ਸੱਚ ਇਹ ਹੈ ਕਿ ਪੰਜ ਪਿਆਰਿਆਂ 'ਚੋਂ ਚਾਰ ਗ਼ੈਰ ਜੱਟ ਸਨ। ਪਹਿਲੇ ਪਾਠ ਵਿਚ ਪੰਜਾਬ ਦਾ ਨਾਂ ਰੱਖਣ ਬਾਰੇ ਵੀ ਜਾਣਕਾਰੀ ਠੀਕ ਨਹੀਂ। ਪੁਸਤਕ ਦੇ ਪੰਨਾ ਨੰਬਰ ਤਿੰਨ ਮੁਤਾਬਕ 1849 ਈਸਵੀ ਵਿਚ ਜਦ ਲਾਹੌਰ ਰਾਜ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਕੀਤਾ ਗਿਆ, ਤਦ ਹੀ ਇਸ ਨੂੰ ਪੰਜਾਬ ਦਾ ਨਾਂ ਦਿਤਾ ਗਿਆ ਸੀ ਜਦਕਿ ਸੱਚ ਇਸ ਤੋਂ ਬਿਲਕੁਲ ਉਲਟ ਹੈ। 

ਪੰਜਾਬ ਸਰਕਾਰ ਦੇ ਫ਼ੈਸਲੇ ਅਤੇ ਕਮੇਟੀ ਦੀ ਸਿਫ਼ਾਰਸ਼ ਮੁਤਾਬਕ 12ਵੀਂ ਦੇ ਬੱਚੇ ਇਕ ਹੋਰ ਸਾਲ ਲਈ ਇਤਿਹਾਸ ਬਾਰੇ ਗੁਮਰਾਹਕੁਨ ਜਾਣਕਾਰੀ ਪ੍ਰਾਪਤ ਕਰਦੇ ਰਹਿਣਗੇ। ਲੋੜ ਤਾਂ ਇਹ ਸੀ ਕਿ ਨਵੀਂ ਅਤੇ ਪੁਰਾਣੀ ਪੁਸਤਕ ਦੋਹਾਂ 'ਤੇ ਪਾਬੰਦੀ ਲਾ ਕੇ ਗਰਮੀਆਂ ਦੀਆਂ ਛੁੱਟੀਆਂ (1 ਤੋਂ 30 ਜੂਨ) ਵਿਚਾਲੇ ਨਵੀਂ ਪੁਸਤਕ ਤਿਆਰ ਕਰਵਾ ਲਈ ਜਾਂਦੀ।  ਸਿਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨਾਲ ਵਾਰ-ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਫ਼ੋਨ ਨਾ ਚੁਕਿਆ। ਚੇਅਰਮੈਨ ਨੇ ਭੇਜੇ ਗਏ ਐਸਐਮਐਸ ਦਾ ਜਵਾਬ ਦੇਣ ਦੀ ਲੋੜ ਨਹੀਂ ਸਮਝੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement