
ਸਮਾਣਾ ਉਪਮੰਡਲ ਦੇ ਪਿੰਡ ਬੰਮਣਾ ਦੇ ਬਿਜਲੀ ਗਰਿਡ ’ਚ ਕੰਮ ਕਰਨ ਵਾਲਾ ਬਿਜਲੀ ਮੁਲਾਜਮ ਕੁਲਦੀਪ ਸਿੰਘ ਵਾਸੀ ਸਹਿਜਪੁਰਾ ਕਲਾ
ਸਮਾਣਾ, 12 ਜੂਨ (ਪਪ) : ਸਮਾਣਾ ਉਪਮੰਡਲ ਦੇ ਪਿੰਡ ਬੰਮਣਾ ਦੇ ਬਿਜਲੀ ਗਰਿਡ ’ਚ ਕੰਮ ਕਰਨ ਵਾਲਾ ਬਿਜਲੀ ਮੁਲਾਜਮ ਕੁਲਦੀਪ ਸਿੰਘ ਵਾਸੀ ਸਹਿਜਪੁਰਾ ਕਲਾ ਗਰਿਡ ਚ ਲੱਗੇ ਬਿਜਲੀ ਦੇ ਖੰਬੇ ਤੇ ਤਕਨੀਕੀ ਖਰਾਬੀ ਠੀਕ ਕਰਨ ਲਈ ਕੰਮ ਕਰ ਰਿਹਾ ਸੀ ਕਿ ਅਚਾਨਕ ਕਰੰਟ ਲਗਣ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਬਰਾਂ ਨੇ ਅਧਿਕਾਰੀਆਂ ਉਤੇ ਦੋਸ਼ ਲਗਾਇਆ ਹੈ ਕਿ ਜੋ ਮੁਲਾਜਮ ਪਰਖਕਾਲ ਸਮੇਂ ਦੇ ਹਨ, ਉਨ੍ਹਾਂ ਤੋਂ ਤਕਨੀਕੀ ਕੰਮ ਵੀ ਜਿਆਦਾ ਲਿਆ ਜਾਂਦਾ ਹੈ।
ਦੂਜੇ ਪਾਸੇ ਪਰਖਕਾਲ ਮੁਲਾਜਮਾਂ ਦੇ ਆਗੂ ਕਰਮਜੀਤ ਸਿੰਘ ਨੇ ਅਧਿਕਾਰੀਆਂ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਮੁਲਾਜਮਾਂ ਨੂੰ ਉੱਚ ਅਧਿਕਾਰੀ ਸੁਰੱਖਿਆ ਦਾ ਪੁਖਤਾ ਸਮਾਨ ਮੁੱਹਈਆ ਨਹੀਂ ਕਰਵਾਉਂਦੇ ਜਿਸਦੇ ਕਾਰਨ ਲਗਾਤਾਰ ਕਰੰਟ ਲੱਗਣ ਦੇ ਹਾਦਸਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਕਈ ਹਾਦਸਿਆਂ ਵਿਚ ਬਿਜਲੀ ਮੁਲਾਜਮਾਂ ਦੀ ਜਾਨ ਜਾ ਚੁੱਕੀ ਹੈ।