ਪੰਜਾਬ ਪੁਲਿਸ ਨੇ ਹਥਿਆਰਾਂ ਸਮੇਤ ਪਠਾਨਕੋਟ ਤੋਂ ਦਬੋਚਿਆ ਲਸ਼ਕਰ-ਏ-ਤੋਇਬਾ ਦਾ ਤੀਜਾ ਕਾਰਕੁਨ
Published : Jun 13, 2020, 6:11 pm IST
Updated : Jun 13, 2020, 6:16 pm IST
SHARE ARTICLE
Police
Police

ਕਸ਼ਮੀਰ ਵਾਦੀ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਹਥਿਆਰਾਂ ਦੀ ਤਸਕਰੀ......

 ਕਸ਼ਮੀਰ ਵਾਦੀ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸਿ਼ਸ਼ ਕਰਨ ਵਾਲੇ , ਜੰਮੂ ਕਸ਼ਮੀਰ ਨਾਲ ਸਬੰਧਤ ਦੋ ਲਸ਼ਕਰ-ਏ-ਤੋਇਬਾ ਦੇ ਕਾਰਕੁਨ ਆਮਿਰ ਹੁਸੈਨ ਵਾਨੀ ਅਤੇ ਵਸੀਮ ਹਸਨ ਵਾਨੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ, ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਤੀਜੇ ਸਾਥੀ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ,

DGP Dinkar GuptaDGP Dinkar Gupta

ਜਦੋਂ ਉਹ ਕਸ਼ਮੀਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੀਜੇ ਸ਼ੱਕੀ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਭੱਟ (29 ਸਾਲ) ਪੁੱਤਰ ਗੁਲਾਮ ਅਹਿਮਦ ਭੱਟ ਵਾਸੀ ਪਿੰਡ ਸ਼ਰਮਲ, ਜਿ਼ਲ੍ਹਾ. ਸ਼ੋਪੀਆਂ (ਜੰਮੂ ਕਸ਼ਮੀਰ) ਵਜੋਂ ਹੋਈ ਹੈ।

DGP Dinkar GuptaDGP Dinkar Gupta

ਪਠਾਨਕੋਟ ਪੁਲਿਸ ਦੁਆਰਾ ਉਸ ਨੂੰ ਅੰਮ੍ਰਿਤਸਰ-ਜੰਮੂ ਹਾਈਵੇਅ `ਤੇ ਧੋਬੜਾ ਪੁਲ, ਪਠਾਨਕੋਟ ਤੋਂ ਉਸਦੇ ਟਰੱਕ ਨੰਬਰ ਜੇ.ਕੇ.-22- 8711 ਸਮੇਤ ਰੋਕਿਆ ਗਿਆ ਅਤੇ ਗ੍ਰਿਫਤਾਰ ਕਰ ਲਿਆ, ਜਦੋਂ ਉਹ ਆਪਣੇ ਸਾਥੀਆਂ ਗ੍ਰਿਫਤਾਰੀ ਦੀ ਜਾਣਕਾਰੀ ਮਿਲਣ`ਤੇ ਵਾਦੀ ਵੱਲ ਭੱਜਣ ਦੀ ਕੋਸਿ਼ਸ਼ ਕਰ ਰਿਹਾ ਸੀ। 

policepolice

ਡੀਜੀਪੀ ਦਿਨਕਰ ਗੁਪਤਾ ਅਨੁਸਾਰ, ਜਾਵੇਦ ਉਸੇ ਹੀ ਪਿੰਡ ਦਾ ਰਹਿਣ ਵਾਲਾ ਹੈ, ਜਿੱਥੇ ਦੇ ਪਹਿਲਾਂ ਫੜੇ ਲਸ਼ਕਰ ਦੇ ਦੋ ਹੋਰ ਕਾਰਕੁਨ ਹਨ, ਅਤੇ ਇਹ ਉਨ੍ਹਾਂ ਦਾ ਬਚਪਨ ਦਾ ਦੋਸਤ ਹੈ। ਇਹ ਤਿਕੜੀ ਪਿਛਲੇ 2-3 ਸਾਲਾਂ ਤੋਂ ਇਕੱਠੇ ਟਰਾਂਸਪੋਰਟ ਦਾ ਕਾਰੋਬਾਰ ਕਰ ਰਹੀ ਸੀ ਅਤੇ ਉਹ ਦਿੱਲੀ, ਅੰਮ੍ਰਿਤਸਰ ਅਤੇ ਜਲੰਧਰ ਆਉਣ ਜਾਣ ਲੱਗਿਆ ਰਹਿੰਦਾ ਸੀ।

DGP Dinkar GuptaDGP Dinkar Gupta

ਜੰਮੂ-ਕਸ਼ਮੀਰ ਦੇ ਹੋਮਗਾਰਡ ਜਵਾਨ ਆਰਿਫ ਅਹਿਮਦ ਭੱਟ, ਦਾ ਭਰਾ ਜਾਵੇਦ , ਖੁਦ 2012 ਵਿੱਚ ਯੂਨਿਟ ਦੁਆਰਾ ਚੁਣਿਆ ਗਿਆ ਸੀ ਪਰ ਬਾਅਦ ਵਿੱਚ ਇਸਨੇ ਨੌਕਰੀ ਛੱਡ ਦਿੱਤੀ ਸੀ। ਜਾਵੇਦ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਹੈ ਕਿ ਉਹ ਦੂਸਰੇ ਸਾਥੀਆਂ ਆਮਿਰ ਅਤੇ ਵਸੀਮ ਦੇ ਨਾਲ ਕਸ਼ਮੀ ਘਾਟੀ ਤੋਂ ਅੰਮ੍ਰਿਤਸਰ ਆਇਆ ਸੀ।

ਫਲ ਅਤੇ ਸਬਜ਼ੀਆਂ ਲਿਆਉਣ ਦੀ ਆੜ ਵਿਚ ਹਥਿਆਰਾਂ ਦੀ ਖੇਪ ਇਕੱਠੀ ਕਰਨ ਲਈ ਉਹ ਦੋ ਟਰੱਕਾਂ ਵਿਚ ਆਏ ਸਨ ਅਤੇ 11 ਜੂਨ ਨੂੰ ਵੱਲਾ ਰੋਡ ਦੇ ਕੋਲੋਂ ਖੇਪ ਚੁੱਕ ਕੇ , ਆਮਿਰ ਅਤੇ ਵਸੀਮ ਨੇ ਜਾਵੇਦ ਨੂੰ ਅੰਮ੍ਰਿਤਸਰ ਵਿੱਚ ਪਿੱਛੇ ਰਹਿਣ ਲਈ ਕਿਹਾ ਸੀ ਤਾਂ ਜੋ ਕਿ ਲਸ਼ਕਰ ਦੇ ਇਸ਼ਫਾਕ ਅਹਿਮਦ ਡਾਰ ਉਰਫ ਬਸ਼ੀਰ ਅਹਿਮਦ ਖਾਨ ਦੇ ਨਿਰਦੇਸ਼ਾਂ ਤੇ ਅੰਮ੍ਰਿਤਸਰ ਵਿੱਚ ਰਹਿ ਕੇ ਹਥਿਆਰਾਂ ਦੇ ਵਪਾਰੀ ਨਾਲ ਸੰਪਰਕ ਬਣਾਇਆ ਜਾ ਸਕੇ।

ਡੀਜੀਪੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਅੱਤਵਾਦੀਆਂ ਦੇ ਪੰਜਾਬ, ਜੰਮੂ ਤੇ ਕਸ਼ਮੀਰ ਵਿਚ ਮੌਜੂਦ ਹੋਰ ਕੜੀਆਂ ਤੇ ਸਬੰਧਾਂ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੇ ਸਮਰਥਨ ਵਾਲੇ ਵਿਸ਼ਾਲ ਅੱਤਵਾਦੀ ਨੈੱਟਵਰਕ ਦਾ ਹਿੱਸਾ ਦੱਸਿਆ ਹੈ।

ਸ੍ਰੀ ਗੁਪਤਾ ਨੇ ਕਿਹਾ ਕਿ ਪ੍ਰਾਪਤ ਖੁਫੀਆ ਜਾਣਕਾਰੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਕਿ ਦੀ ਏਜੰਸੀ ਆਈਐਸਆਈ, ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਪੰਜਾਬ ਅਤੇ ਕਸ਼ਮੀਰ ਦੀ ਸਰਹੱਦ ਤੋਂ ਹਥਿਆਰਾਂ ਦੀ ਖੇਪ ਅਤੇ ਘੁਸਪੈਠ ਕਰਨ ਵਾਲੇ ਅੱਤਵਾਦੀ ਭੇਜ ਰਿਹਾ ਹੈ।

ਇਸ ਤੋਂ ਪਹਿਲਾਂ, 25 ਅਪ੍ਰੈਲ, 2020 ਨੂੰ, ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਇਕ ਹੋਰ ਨੌਜਵਾਨ, ਹਿਲਾਲ ਅਹਿਮਦ ਵਾਗੇ, ਜੋ ਕਿ ਮਾਰੇ ਗਏ ਹਿਜ਼ਬੁਲ ਮੁਜਾਹਾਦੀਨ ਦੇ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਨਿਰਦੇਸ਼ਾਂ `ਤੇ, ਅੰਮ੍ਰਿਤਸਰ ਤੋਂ ਨਸ਼ੀਲੇ ਪਦਾਰਥ ਲੈਣ ਲਈ ਆਇਆ ਸੀ, ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੇਸ ਵਿੱਚ ਵੀ, ਹਿਲਾਲ ਅਹਿਮਦ ਨੇ ਇੱਕ ਟਰੱਕ ਦੀ ਵਰਤੋਂ ਨਸ਼ੇ ਦੇ ਪੈਸੇ ਫੜਨ ਲਈ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement