
ਅੰਤਮ ਅਰਦਾਸ ’ਚ ਵੱਖ-ਵੱਖ ਸਮਾਜਕ ਧਾਰਮਕ ਤੇ ਸਿਆਸੀ ਆਗੂਆਂ ਨੇ ਲਵਾਈ ਹਾਜ਼ਰੀ
ਖੰਨਾ, 12ਜੂਨ (ਏ.ਐਸ.ਖੰਨਾ) : ਸਰਦਾਰਨੀ ਸੁਰਿੰਦਰ ਕੌਰ ਖੱਟੜਾ ਇਕ ਨੇਕ ਦਿਲ ਔਰਤ ਸਨ, ਜਿਨ੍ਹਾਂ ਨੇ ਇਕ ਭੈਣ, ਮਾਂ ਤੇ ਪਤਨੀ ਦੇ ਰੋਲ ਨੂੰ ਬਹੁਤ ਹੀ ਬਾਖ਼ੂਬੀ ਨਿਭਾਇਆ।ਇਹ ਸ਼ਬਦ ਅੱਜ ਉਨ੍ਹਾਂ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਪੁੱਜੇ ਵੱਖ ਵੱਖ ਸਮਾਜਕ, ਧਾਰਮਿਕ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਉਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਆਖੇ। ਬੁਲਾਰਿਆਂ ਨੇ ਜਿੱਥੇ ਸਰਦਾਰਨੀ ਸੁਰਿੰਦਰ ਕੌਰ ਦੇ ਸਮਾਜਿਕ, ਧਾਰਮਕ ਤੇ ਪਰਵਾਰਕ ਸਬੰਧਾਂ ਨੂੰ ਸੂਝ ਬੂਝ ਨਾਲ ਨਜਿੱਠਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ
File Photo
ਉੱਥੇ ਨਾਲ ਹੀ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਕਿ ਉਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਦੇਵੇ। ਅੰਤਮ ਅਰਦਾਸ ਵਿਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਖੱਟੜਾ, ਜਗਜੀਤ ਸਿੰਘ ਖੱਟੜਾ, ਅਮਰਜੀਤ ਸਿੰਘ ਖੱਟੜਾ (ਖੱਟੜਾ ਟਰਾਂਸਪੋਰਟ ਖੰਨਾ) ਹਰਦੀਪ ਸਿੰਘ ਖੱਟੜਾ, ਜਸਮੇਰ ਸਿੰਘ ਖੱਟੜਾ, ਸਾਬਕਾ ਚਅਰਮੈਨ ਮਾਰਕੀਟ ਕਮੇਟੀ ਆਦਿ ਨੇ ਹਾਜ਼ਰੀ ਭਰੀ।