
ਜੂਨ ’84 ਦੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਲਈ ਪੈਦਾ ਹੋਈ ਨਵੀਂ ਮੁਸੀਬਤ
ਕੋਟਕਪੂਰਾ (ਗੁਰਿੰਦਰ ਸਿੰਘ): ਭਾਵੇਂ ਦੇਸ਼ ਵਿਦੇਸ਼ ਦੇ ਪੰਥਕ ਵਿਦਵਾਨਾਂ, ਪ੍ਰਚਾਰਕਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਵਲੋਂ ਜੂਨ 1984 ਵਿਚ ਜਖ਼ਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ 37 ਸਾਲਾਂ ਬਾਅਦ ਸੰਗਤਾਂ ਦੇ ਸਨਮੁੱਖ ਕਰਨ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ( Shiromani Gurdwara Parbandhak Committe) ਦੀ ਨੁਕਤਾਚੀਨੀ ਹੋ ਰਹੀ ਹੈ
SGPC
ਪਰ ਹੁਣ ਉਕਤ ਮਾਮਲਾ ਸ਼੍ਰੋਮਣੀ ਕਮੇਟੀ ( Shiromani Gurdwara Parbandhak Committe) ਦੀ ਨੁਕਤਾਚੀਨੀ ਹੋ ਰਹੀ ਹੈ ਅਤੇ ਅਕਾਲੀ ਦਲ ਬਾਦਲ ਲਈ ਮੁਸੀਬਤ ਪੈਦਾ ਕਰ ਸਕਦਾ ਹੈ ( ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ( Akal Takhat Sahib) ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਉਕਤ ਪਾਵਨ ਸਰੂਪ ਨੂੰ ਪਿੰਡਾਂ ਵਿਚ ਲੋਕਾਂ ਨੂੰ ਦਰਸ਼ਨ ਕਰਵਾਉਣ ਦੀ ਉਲੀਕੀ ਜਾ ਰਹੀ ਯੋਜਨਾ ਬਾਰੇ ਪ੍ਰਤੀਕਰਮ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ( Shiromani Gurdwara Parbandhak Committe) ਦੀ ਨੁਕਤਾਚੀਨੀ ਹੋ ਰਹੀ ਹੈ ਉਕਤ ਪਾਵਨ ਸਰੂਪ ਦੇ ਨਾਲ ਬਰਗਾੜੀ ਵਿਖੇ ਨੁਕਸਾਨੀ ਗਈ ਪਾਵਨ ਬੀੜ ਦੇ ਵੀ ਦਰਸ਼ਨ ਕਰਵਾਏ ਤਾਂ ਜੋ ਸੰਗਤਾਂ ਅਸਲ ਸਚਾਈ ਤੋਂ ਜਾਣੂ ਹੋ ਸਕਣ।
Akal Takht Sahib
ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ( Shiromani Gurdwara Parbandhak Committe) ਦੀ ਨੁਕਤਾਚੀਨੀ ਹੋ ਰਹੀ ਹੈ ਨੇ ਅਜਿਹਾ ਨਾ ਕੀਤਾ ਤਾਂ ਉਹ ਨਗਰ ਕੀਰਤਨ ਦੇ ਰੂਪ ਵਿਚ ਬਰਗਾੜੀ ਵਾਲੀ ਪਾਵਨ ਬੀੜ ਸੰਗਤ ਦੇ ਦਰਸ਼ਨਾਂ ਲਈ ਲੈ ਕੇ ਜਾਣਗੇ।
PHOTO
ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰੇ ਗਏ ਪਾਵਨ ਸਰੂਪ ਦੇ ਅੰਗ ਕੁੱਝ ਪੰਥਕ ਪ੍ਰਚਾਰਕਾਂ ਦੀ ਅਗਵਾਈ ਵਿਚ ਪੰਥਦਰਦੀਆਂ ਨੇ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਚ ਲਿਆ ਕੇ ਰੋਸ ਧਰਨਾ ਦੇ ਦਿਤਾ ਤੇ ਜਦੋਂ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸ ਨੇ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿਤੀ ਤਾਂ ਕੁੱਝ ਪੰਥਦਰਦੀਆਂ ਨੇ ਅਪਣੀ ਜਾਨ ਜੋਖ਼ਮ ਵਿਚ ਪਾ ਕੇ ਵੀ ਉਕਤ ਅੰਗ ਸੰਭਾਲਣ ਵਿਚ ਸਫ਼ਲਤਾ ਪ੍ਰਾਪਤ ਕੀਤੀ।
ਗੁਰੂ ਸਾਹਿਬ ਦੇ 115 ਪੰਨਿਆਂ (ਜ਼ਖ਼ਮੀ ਅੰਗਾਂ) ਨੂੰ ਕੁੱਝ ਸ਼ਰਧਾਲੂਆਂ ਨੇ ਬੜੇ ਸਤਿਕਾਰ ਨਾਲ ਸੰਭਾਲਿਆ ਪਰ ਉਕਤ ਪੰਨਿਆਂ ਸਬੰਧੀ ਫ਼ੋਨ ਰਾਹੀਂ ਗੱਲਬਾਤ ਕਰਨ ਦੇ ਮਾਮਲੇ ਨੂੰ ਆਧਾਰ ਬਣਾ ਕੇ ਬਾਦਲ ਸਰਕਾਰ ਦੀ ਪੁਲਿਸ ਨੇ ਨੇੜਲੇ ਪਿੰਡ ਪੰਜਗਰਾਈਂ ਖ਼ੁਰਦ ਦੇ ਦੋ ਸਿੱਖ ਨੌਜਵਾਨਾਂ (ਸਕੇ ਭਰਾਵਾਂ) ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਦੇ ਸਿਰ ਬੇਅਦਬੀ ਕਾਂਡ ਦਾ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਅਤੇ ਦੋਹਾਂ ਸਿੱਖ ਨੌਜਵਾਨਾਂ ’ਤੇ ਤੀਜੇ ਦਰਜੇ ਦਾ ਅਤਿਆਚਾਰ ਢਾਹਿਆ ਗਿਆ।
ਇਹ ਵੀ ਪੜ੍ਹੋ: ਮਹਾਨ ਸਾਇੰਸਦਾਨ ਡਾ. ਕਪਾਨੀ ਤੇ ਸਪੋਕਸਮੈਨ
ਤਤਕਾਲੀਨ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟੀ.ਵੀ. ਚੈਨਲਾਂ ਰਾਹੀਂ ਲਾਈਵ ਹੋ ਕੇ ਆਖਿਆ ਕਿ ਹੁਣ ਬੇਅਦਬੀ ਕਾਂਡ ਦਾ ਮਾਮਲਾ ਹੱਲ ਹੋ ਗਿਆ ਹੈ ਤੇ ਉਹ ਸੁਰਖਰੂ ਹੋ ਕੇ ਸ੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਜਾ ਰਿਹਾ ਹੈ। ਬੇਅਦਬੀ ਕਾਂਡ ਤੋਂ ਪੰਜ ਦਿਨ ਬਾਅਦ 17 ਅਕਤੂਬਰ ਸ਼ਾਮ ਸਮੇਂ ਪੁਲਿਸ ਨੇ ਉਕਤ ਪੰਨੇ ਪੰਥਕ ਆਗੂਆਂ ਦੀ ਹਾਜ਼ਰੀ ਵਿਚ ਸਤਿਕਾਰ ਨਾਲ ਸ਼੍ਰੀ ਦਰਬਾਰ ਸਾਹਿਬ( Darbar Sahib) ਮੁਕਤਸਰ ਵਿਖੇ ਪਹੁੰਚਾਏ। ਸੰਪਰਕ ਕਰਨ ’ਤੇ ਭਾਈ ਰਣਜੀਤ ਸਿੰਘ ਨੇ ਦਸਿਆ ਕਿ ਉਹ ਅਪਣੀ ਗੱਲ ’ਤੇ ਬਜ਼ਿੱਦ ਹਨ।
ਜ਼ਿਕਰਯੋਗ ਹੈ ਕਿ ਹੁਣ ਤਕ ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਹੋਰ ਮਾਮਲਿਆਂ ਦੀ ਜਾਂਚ ਲਈ ਗਠਿਤ ਹੋਏ ਕਮਿਸ਼ਨਾਂ ਅਤੇ ਵਿਸ਼ੇਸ਼ ਜਾਂਚ ਟੀਮਾਂ ਵੀ ਪਾਵਨ ਸਰੂਪ ਦੀ ਜਿਲਦ ਅਤੇ ਬਾਕੀ ਦੇ ਪੰਨੇ (ਅੰਗ) ਬਰਾਮਦ ਕਰਨ ਵਿਚ ਸਫ਼ਲਤਾ ਨਹੀਂ ਹਾਸਲ ਕਰ ਸਕੀਆਂ