ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ 3 ਮੈਂਬਰ, 68 ਲੱਖ ਰੁਪਏ ਦੀ ਰਾਸ਼ੀ ਬਰਾਮਦ  
Published : Jun 13, 2022, 7:53 pm IST
Updated : Jun 13, 2022, 7:54 pm IST
SHARE ARTICLE
 3 members of a gang who looted Rs 1 crore at Dera Bassi, Rs 68 lakh recovered
3 members of a gang who looted Rs 1 crore at Dera Bassi, Rs 68 lakh recovered

ਦਿਨ ਦਿਹਾੜੇ ਪਿਸਟਲ ਦਿਖਾ ਇੱਕ ਵਿਅਕਤੀ ਨੂੰ ਜਖਮੀ ਕਰਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਪਾਸੋਂ ਲੁਟੇਰਿਆ ਨੇ 1 ਕਰੋੜ ਰੁਪਏ ਦੀ ਖੋਹ ਕੀਤੀ ਸੀ

 

ਐਸਏਐਸ ਨਗਰ: ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਬੀਤੇ ਦਿਨੀਂ 10 ਜੂਨ ਨੂੰ ਡੇਰਾਬਸੀ ਸ਼ਹਿਰ ਵਿੱਚ ਦਿਨ ਦਿਹਾੜੇ ਪਿਸਟਲ ਦਿਖਾ ਇੱਕ ਵਿਅਕਤੀ ਨੂੰ ਜਖਮੀ ਕਰਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਪਾਸੋਂ ਲੁਟੇਰਿਆ ਨੇ 1 ਕਰੋੜ ਰੁਪਏ ਦੀ ਖੋਹ ਕੀਤੀ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 193 ਮਿਤੀ 10-06-2022 ਅ/ਧ 307, 397, 120ਬੀ ਭ: ਦ:  ਅਤੇ 25 ਅਸਲਾ ਐਕਟ, ਥਾਣਾ ਡੇਰਾਬੱਸੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।

ਉਕਤ ਮੁੱਕਦਮੇ ਨੂੰ ਟਰੇਸ ਕਰਨ ਲਈ ਸ਼੍ਰੀ ਗੁਰਬਖਸ਼ੀਸ਼ ਸਿੰਘ, ਉਪ ਕਪਤਾਨ ਪੁਲਿਸ ਸਬ:ਡਵੀਜ਼ਨ ਡੇਰਾਬਸੀ, ਸ੍ਰੀ ਕੁਲਜਿੰਦਰ ਸਿੰਘ ਡੀ.ਐਸ.ਪੀ. (ਤਫਤੀਸ਼), ਮੁੱਖ ਅਫਸਰ ਥਾਣਾ ਡੇਰਾਬਸੀ, ਮੁੱਖ ਅਫਸਰ ਥਾਣਾ ਹੰਡੇਸਰਾ, ਮੁੱਖ ਅਫਸਰ ਥਾਣਾ ਲਾਲੜੂ ਅਤੇ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਵਿੱਚ ਵੱਖ ਵੱਖ ਪੁਲਿਸ ਟੀਮਾਂ ਬਣਾਈਆਂ ਗਈਆ ਸੀ। 

ਉਨਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਟਰੇਸ ਕਰਕੇ ਹੁਣ ਤੱਕ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਰਣਯੋਧ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਝੰਡੀਆ ਕਲਾਂ, ਜ਼ਿਲ੍ਹਾ ਫਿਰੋਜਪੁਰ ਹਾਲ ਵਾਸੀ ਫਲੈਟ ਨੰਬਰ 700, ਪਲਾਕ ਡੀ-6, ਪੈਂਟਾ ਹੋਰ ਜੀਰਕਪੁਰ ਉਮਰ ਕਰੀਬ 33 ਸਾਲ। (ਜੀਰਕਪੁਰ ਤੋ ਗ੍ਰਿਫਤਾਰ ਕੀਤਾ ਸੀ) ਜੋ ਕਿ 5 ਦਿਨਾਂ ਦੇ ਪੁਲਿਸ ਰਿਮਾਂਡ ਪਰ ਹੈ। ਦੋਰਾਨੇ ਤਫਤੀਸ਼ ਦੋਸੀ ਰਣਜੋਧ ਸਿੰਘ ਨੇ 28 ਲੱਖ ਰੁਪਏ ਆਪਣੇ ਫਲੈਟ ਨੇ 700 ਪੈਂਟਾਂ ਹੋਮਜ ਵਿਚੋਂ ਬਰਾਮਦ ਕਰਵਾਇਆ ਹੈ। ਮਨਿੰਦਰਜੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਬਡਾਲਾ ਜੋਹਲ ਤਹਿ ਅਤੇ ਜਿਲ੍ਹਾ ਅੰਮ੍ਰਿਤਸਰ ਉਮਰ ਕਰੀਬ 25 ਸਾਲ।

ਦੋਸ਼ੀ ਨੂੰ ਇੰਚਾਰਜ ਸੀ.ਆਈ.ਏ ਸਟਾਫ ਅਤੇ ਮੁੱਖ ਅਫਸਰ ਥਾਣਾ ਹੰਡੇਸਰਾ ਦੀ ਟੀਮ ਵੱਲੋਂ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਨੇ ਦੋਰਾਨੇ ਪੁੱਛਗਿੱਛ ਕਰੀਬ 40 ਲੱਖ ਰੁਪਏ ਬਾਅਦ ਕਰਵਾਇਆ ਹੈ। ਸੌਰਵ ਸ਼ਰਮਾ ਪੁੱਤਰ ਰਾਜਵੀਰ ਸਿੰਘ ਵਾਸੀ # 56, ਵਾਰਡ ਨੰਬਰ 13, ਵਿਸ਼ਨੂੰ ਨਗਰ ਨੇੜੇ ਗੁਰਦੁਆਰਾ ਸਾਹਿਬ ਗੋਹਾਣਾ ਥਾਣਾ ਸਿਟੀ ਗੋਹਾਣਾ ਜ਼ਿਲ੍ਹਾ ਗੋਹਾਣਾ ਉਮਰ ਕਰੀਬ 22 ਸਾਲ। ਜਿਸ ਨੂੰ ਅੱਜ ਮੁੱਖ ਅਫਸਰ, ਡੇਰਾਬਸੀ ਅਤੇ ਮੁੱਖ ਅਫਸਰ, ਥਾਣਾ ਲਾਲੜੂ ਦੀ ਟੀਮ ਵੱਲੋਂ ਦੋਸ਼ੀ ਸੋਰਵ ਦੇ ਘਰ ਤੋ ਗ੍ਰਿਫਤਾਰ ਕੀਤਾ ਸੀ।

ਇਨ੍ਹਾਂ ਦੋਸ਼ੀਆਂ ਕੋਲੋ 68 ਲੱਖ ਰੁਪਏ ਭਾਰਤੀ ਕਰੰਸੀ ਅਤੇ ਇਕ ਕਾਰ ਹੋਂਡਾ ਸਿਟੀ ਨੰਬਰ (DL -4CNC-0508) ਦੀ ਰਿਕਵਰੀ ਕੀਤੀ ਗਈ । ਉਨ੍ਹਾਂ ਦੱਸਿਆ ਕਿ ਦੋਸ਼ੀ ਮਨਿੰਦਰਜੀਤ ਸਿੰਘ ਅਤੇ ਸੌਰਵ ਸ਼ਰਮਾ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿੰਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮੇ ਦੀ ਤਫਤੀਸ਼ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement