
ਲੋਕ ਸਭਾ ਵਿਚ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਾਂਗਾ : ਸਿਮਰਨਜੀਤ ਸਿੰਘ ਮਾਨ
ਧੂਰੀ, 12 ਜੂੁਨ (ਲਖਵੀਰ ਸਿੰਘ ਧਾਂਦਰਾ/ ਸਿਕੰਦਰ ਘਨੌਰ): ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਆਪਣਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ , ਉਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਆਪਣੇ ਹੱਕ ਵਿੱਚ ਧੂਰੀ ਹਲਕੇ ਦੇ ਪਿੰਡ ਕਾਂਝਲਾ, ਮੂਲੋਵਾਲ ਅਤੇ ਪਿੰਡ ਬੇਨੜਾ ਵਿਖੇ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਹੜਾ ਬਦਲਾਅ ਪੰਜਾਬ ਵਿਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਪੈਦਾ ਕੀਤਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਉੁਸ ਵਿੱਚ ਸਭ ਤੋਂ ਖ਼ੁਸ਼ਹਾਲ ਸੂਬੇ ਪੰਜਾਬ ’ਚ ਕਤਲਾਂ, ਗੈਂਗਵਾਰ ਅਤੇ ਧਾਰਮਿਕ ਝੜਪਾਂ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਇਸ ਨਾਲ ਨਿਵੇਸ਼ਕਾਂ ਅਤੇ ਪੰਜਾਬ ਦੀ ਪ੍ਰਤਿਭਾ ਲਈ ਨਤੀਜੇ ਬਹੁਤ ਘਾਤਕ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਇਸ ਤਰ੍ਹਾਂ ਦੇ ਬਦਲਾਅ ਦੀ ਮੰਗ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਦੇ ਬਣ ਗਏ ਹਨ, ਆਏ ਦਿਨ ਕਤਲ ਹੋ ਰਹੇ ਹਨ, ਕਿਤੇ ਗੈਂਗਵਾਰ ਹੋ ਰਹੀ ਹੈ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਆਰ ਐੱਸ ਐੱਸ ਸਰਕਾਰ ਨੇ ਪਹਿਲਾ ਸੰਦੀਪ ਸਿੰਘ ਦੀਪ ਸਿੱਧੂ ਦਾ ਐਕਸੀਡੈਂਟ ਕਰਵਾਇਆ ਅਤੇ ਉਸ ਤੋਂ ਬਾਅਦ ਦਿਨ ਦਿਹਾੜੇ ਨੌਜਵਾਨ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ । ਉਨ੍ਹਾਂ ਕਿਹਾ ਕਿ ਮੈਂ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਤੇਈ ਜੂਨ ਨੂੰ ਬਾਲਟੀ ਦੇ ਚੋਣ ਨਿਸ਼ਾਨ ਤੇ ਵੱਧ ਤੋਂ ਵੱਧ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਕਰੋ ਤਾਂ ਕੀ ਮੈਂ ਪੰਜਾਬ ਦੇ ਹੱਕਾਂ ਦੀ ਰਾਖੀ ਲੋਕ ਸਭਾ ਵਿੱਚ ਆਵਾਜ ਬੁਲੰਦ ਕਰ ਕੇ ਕਰ ਸਕਾਂ ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਛੰਦੜਾਂ ਧੂਰੀ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੰਸ ਸਿੰਘ ਸਲੇਮਪੁਰ , ਵਾਰਸ਼ ਪੰਜਾਬ ਜਥੇਬੰਦੀ ਦੇ ਆਗੂ ਗੁਰਸੇਵਕ ਸਿੰਘ ਸੇਬੀ ਕਾਂਝਲਾ , ਅਮਰੀਕ ਸਿੰਘ ਕਿਲਾ ਹਕੀਮਾ , ਜ਼ੋਨ ਇੰਚਾਰਜ ਸਾਧੂ ਸਿੰਘ ਪੇਧਨੀ , ਜਸਪਾਲ ਸਿੰਘ ਕਾਲੀ ਬਾਦਸ਼ਾਹਪੁਰ , ਬੀਬੀ ਸਰਨਜੀਤ ਕੌਰ ਕਿਲਾ ਹਕੀਮਾਂ ਮੈਂਬਰ ਸ੍ਰੋਮਣੀ ਕਮੇਟੀ , ਈਸਰ ਸਿੰਘ ਪ੍ਰਧਾਨ ਕਾਂਝਲਾ ਇਕਾਈ, ਦੀਦਾਰ ਸਿੰਘ ਕਾਝਲਾ, ਨਿਰਮਲ ਸਿੰਘ ਕਾਝਲਾ, ਸਿਮਰਨ ਸਿੰਘ ਝਾਟੂ, ਤਨਵੀਰ ਕੰਵਲ ਸਿੰਘ ਯੂਥ ਵਰਕਿੰਗ ਕਮੇਟੀ ਮੈਂਬਰ ਪੰਜਾਬ, ਪੂਰਨ ਸਿੰਘ ਆਦਿ ਹਾਜ਼ਰ ਸਨ।