ਹਿਮਾਚਲ ਪ੍ਰਦੇਸ਼ ’ਚ ਲਾਪਤਾ 21 ਸਾਲਾ ਇਜ਼ਰਾਈਲੀ ਟ੍ਰੈਕਰ ਮਿਲਿਆ
Published : Jun 13, 2022, 11:54 pm IST
Updated : Jun 13, 2022, 11:54 pm IST
SHARE ARTICLE
image
image

ਹਿਮਾਚਲ ਪ੍ਰਦੇਸ਼ ’ਚ ਲਾਪਤਾ 21 ਸਾਲਾ ਇਜ਼ਰਾਈਲੀ ਟ੍ਰੈਕਰ ਮਿਲਿਆ

ਸ਼ਿਮਲਾ, 13 ਜੂਨ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਵਿਚਾਲੇ ਹੰਪਟਾ ਪਾਸ ਟ੍ਰੈਕ ਦੌਰਾਨ ਲਾਪਤਾ ਹੋਇਆ 26 ਸਾਲਾ ਇਜ਼ਰਾਈਲੀ ਟ੍ਰੈਕਰ (ਪੈਦਲ ਲੰਬੀ ਯਾਤਰਾ ਕਰਨ ਵਾਲਾ) ਮਿਲ ਗਿਆ ਹੈ। ਕੁੱਲੂ ਦੇ ਐੱਸ. ਪੀ. ਗੁਰਦੇਵ ਸ਼ਰਮਾ ਨੇ ਦਸਿਆ ਕਿ ਟ੍ਰੈਕਰ ਦਾ ਪਤਾ ਲਾ ਲਿਆ ਗਿਆ ਹੈ ਅਤੇ ਉਹ ਇਕ ਕੈਂਪ ’ਚ ਰੁਕਿਆ ਹੋਇਆ ਹੈ। ਸੂਬੇ ਦੇ ਆਫਤ ਪ੍ਰਬੰਧਨ ਨਿਰਦੇਸ਼ਕ ਸੁਦੇਸ ਮੋਖਤਾ ਨੇ ਸੋਮਵਾਰ ਇਥੇ ਦਸਿਆ ਕਿ ਲਾਹੌਲ-ਸਪਿਤੀ ਜ਼ਿਲ੍ਹਾ ਐਮਰਜੈਂਸੀ ਆਪ੍ਰੇਸਨ ਸੈਂਟਰ ਨੇ ਦਸਿਆ ਕਿ 2 ਇਜਰਾਈਲੀ ਟ੍ਰੈਕਰ ਯੁਵਾਨ ਕੋਹਾਨ ਅਤੇ ਰੈਨ ਹੰਪਟਾ ਦੱਰਾ ਪਾਰ ਕਰ ਰਹੇ ਸਨ।ਕੋਹਾਨ ਐਤਵਾਰ ਦੇਰ ਰਾਤ ਕੋਕਸਰ ਖੇਤਰ ’ਚ ਪਹੁੰਚਿਆ, ਜਦਕਿ ਰੈਨ ਨਹੀਂ ਪਹੁੰਚਿਆ। ਦੋਹਾਂ ਨੇ 9 ਜੂਨ ਨੂੰ ਕੁੱਲੂ ਜ਼ਿਲ੍ਹੇ ਦੇ ਮਨਾਲੀ ਤੋਂ ਹੰਪਟਾ ਦੇ ਰਸਤੇ ਲਾਹੌਲ-ਸਪਿਤੀ ਜ਼ਿਲ੍ਹੇ ’ਚ ਕੋਕਸਰ ਵਲ ਅਪਣੀ ਯਾਤਰਾ ਸ਼ੁਰੂ ਕੀਤੀ ਸੀ। ਸਰਮਾ ਨੇ ਕਿਹਾ ਕਿ ਮਨਾਲੀ ਉਪ ਮੰਡਲ ਮੈਜਿਸਟ੍ਰੇਟ ਨੇ ਇਕ ਬਚਾਅ ਟੀਮ ਤਾਇਨਾਤ ਕੀਤੀ, ਜਿਸ ’ਚ ਐਡਵੈਂਚਰ ਟੂਰ ਆਪ੍ਰੇਟਰਜ ਐਸੋਸੀਏਸਨ ਮਨਾਲੀ ਦੇ ਦੋ ਮੈਂਬਰ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਬਚਾਅ ਦਲ ਨੇ ਖੋਜ ਲਈ ਨਿੱਜੀ ਹੈਲੀਕਾਪਟਰ ਦੀ ਵਰਤੋਂ ਕੀਤੀ ਅਤੇ ਲਾਪਤਾ ਟ੍ਰੈਕਰ ਦਾ ਪਤਾ ਲਗਾਇਆ। ਮੋਖਤਾ ਨੇ ਦਸਿਆ ਕਿ ਲਾਪਤਾ ਟ੍ਰੈਕਰ ਦਾ ਪਤਾ ਲਗਾਉਣ ਲਈ ਸਥਾਨਕ ਲੋਕਾਂ ਦੇ ਨਾਲ ਪੁਲਿਸ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਸੀ। (ਏਜੰਸੀ)
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement