ਪੰਜਾਬ SC ਕਮਿਸ਼ਨ ਦੇ ਦਖਲ ਨਾਲ ਪੀੜਤ ਪਰਿਵਾਰ ਨੂੰ 27 ਸਾਲ ਬਾਅਦ ਇਨਸਾਫ ਮਿਲਿਆ
Published : Jun 13, 2022, 8:59 pm IST
Updated : Jun 13, 2022, 8:59 pm IST
SHARE ARTICLE
Vijay Sampla
Vijay Sampla

ਨਹਿਰੀ ਵਿਭਾਗ ਦੇ ਲਾਪਤਾ ਕਰਮਚਾਰੀ ਦੇ ਵਾਰਸਾਂ ਨੂੰ ਫਰਵਰੀ 1995 ਤੋਂ ਮਿਲੇਗੀ ਫੈਮਿਲੀ ਪੈਨਸ਼ਨ

 

ਚੰਡੀਗੜ - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਨਾਲ 31 ਸਾਲਾਂ ਪਹਿਲਾਂ ਨਹਿਰੀ ਵਿਭਾਗ ਦੇ ਲਾਪਤਾ ਹੋਏ ਬੇਲਦਾਰ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਹੈ। ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਕੀਤੀ ਕਾਰਵਾਈ ਕਾਰਨ ਲਾਪਤਾ ਕਰਮਚਾਰੀ ਦੇ ਵਾਰਸਾਂ ਨੂੰ ਫਰਵਰੀ 1995 ਤੋਂ ਫੈਮਿਲੀ ਪੈਨਸ਼ਨ ਮਿਲਣ ਦਾ ਰਾਹ ਪੱਧਰਾ ਹੋ ਗਿਆ। ਕਮਿਸਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਪਿੰਡ ਟੂਸਾ ਦੇ ਮੋਦਨ ਸਿੰਘ ਨੇ ਮਿਤੀ 7 ਦਸੰਬਰ 2018 ਨੂੰ ਕਮਿਸਨ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਲੜਕਾ ਸੁਦਾਗਰ ਸਿੰਘ ਨਹਿਰੀ ਵਿਭਾਗ ਵਿੱਚ ਬੇਲਦਾਰ ਸੀ ਜੋ ਸਰਵਿਸ ਦੌਰਾਨ ਗੁੰਮ ਹੋ ਗਿਆ ਸੀ।1992 ਤੋਂ ਸਬੰਧਿਤ ਵਿਭਾਗ ਨਾਲ ਪੱਤਰ ਵਿਹਾਰ ਕਰਕੇ ਉਸਦੇ ਫੰਡਜ ਅਤੇ ਫੈਮਿਲੀ ਪੈਨਸ਼ਨ ਵਾਸਤੇ ਵਿਭਾਗ ਨੂੰ ਬੇਨਤੀਆਂ ਕਰ ਰਿਹਾ ਸੀ।

pensionpension

ਇਸ ਉਪਰੰਤ ਕੁਝ ਰਕਮ ਮਿਲ ਗਈ ਪਰ ਫੈਮਿਲੀ ਪੈਨਸ਼ਨ ਅਤੇ ਡੀ.ਸੀ.ਆਰ.ਜੀ ਦੀ ਰਕਮ ਨਹੀਂ ਮਿਲੀ। ਇਸ ਸਬੰਧੀ ਪੀੜਤ ਪਰਿਵਾਰ ਨੇ ਕਮਿਸਨ ਕੋਲ ਬੇਨਤੀ ਕੀਤੀ। ਕਮਿਸਨ ਵੱਲੋਂ ਇਸ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਐਕਸੀਅਨ ਰੋਪੜ (ਹੈਡਵਰਕਸ) ਨੂੰ ਪੱਤਰ ਭੇਜਕੇ ਇਸ ਜਾਣਕਾਰੀ ਮੰਗੀ ਗਈ ਜਿਸ ਸਬੰਧੀ ਵਿਭਾਗ ਨੇ 10 ਜੂਨ 2019 ਨੂੰ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਕਿ ਦਫਤਰ ਵਲੋਂ ਉਸਦੇ ਸਾਰੇ ਬਕਾਏ ਦੇਣ ਲਈ ਲਿਖ ਦਿੱਤਾ ਗਿਆ ਹੈ ਪਰ ਸ਼ਿਕਾਇਤਕਰਤਾ ਨੂੰ ਕੁਝ ਰਕਮ ਹੀ ਮਿਲੀ ਅਤੇ ਫੈਮਿਲੀ ਪੈਨਸ਼ਨ ਦੇ ਲਾਭ ਨਹੀਂ ਦਿੱਤੇ ਗਏ। ਵਿਭਾਗ ਵੱਲੋਂ ਸ਼ਿਕਾਇਤਕਰਤਾ ਦੀਆਂ ਬਕਾਇਆ ਅਦਾਇਗੀਆਂ ਲਈ ਜ਼ਿਲਾ ਖਜਾਨਾ ਦਫਤਰ ਲੁਧਿਆਣਾ ਨੂੰ ਲਿਖਿਆ ਗਿਆ ਹੈ।

Punjab SC Commission Punjab SC Commission

ਕਮਿਸ਼ਨ ਵੱਲੋਂ ਜ਼ਿਲਾ ਖਜਾਨਾ ਦਫਤਰ ਤੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਜਿਸ ਉੱਤੇ ਖਜਾਨਾ ਦਫਤਰ ਵੱਲੋਂ ਕਮਿਸਨ ਨੂੰ ਸੂਚਿਤ ਕੀਤਾ ਗਿਆ ਕਿ ਫੈਮਿਲੀ ਪੈਨਸ਼ਨ ਦੀ ਅਦਾਇਗੀ ਸਬੰਧੀ ਮਹਾਂਲੇਖਾਕਾਰ ਚੰਡੀਗੜ੍ਹ ਨੂੰ ਲਿਖਿਆ ਜਾ ਚੁੱਕਾ ਹੈ। ਗਿਆਨ ਚੰਦ ਨੇ ਅੱਗੇ ਦੱਸਿਆ ਕਿ ਉਸ ਉਪਰੰਤ ਕਮਿਸਨ ਵੱਲੋਂ ਮਹਾਂਲੇਖਾਕਾਰ ਨਾਲ ਪੱਤਰ ਵਿਹਾਰ ਸੁਰੂ ਕੀਤਾ ਗਿਆ। ਕਮਿਸ਼ਨ ਵੱਲੋਂ 10 ਪੱਤਰ ਕੱਢੇ ਗਏ ਪ੍ਰੰਤੂ ਮਹਾਂਲੇਖਾਕਾਰ ਦਫਤਰ ਵੱਲੋਂ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ। ਅੰਤ ਵਿੱਚ ਕਮਿਸਨ ਵੱਲੋਂ ਮਹਾਂਲੇਖਾਕਾਰ ਪੰਜਾਬ ਨੂੰ ਨਿੱਜੀ ਤੌਰ ‘ਤੇ ਕਮਿਸ਼ਨ ਵਿੱਚ ਪੇਸ਼ ਹੋਣ ਲਈ ਲਿਖਿਆ ਗਿਆ। 25 ਫਰਵਰੀ 2022 ਨੂੰ ਸ੍ਰੀ ਪ੍ਰਦੀਪ ਕੁਮਾਰ ਸਹਾਇਕ ਲੇਖਾ ਅਧਿਕਾਰੀ ਅਤੇ ਸੁਨੀਲ ਕੁਮਾਰ ਗੁਪਤਾ ਸਲਾਹਕਾਰ ਕਮਿਸ਼ਨ ਦੇ ਦਫਤਰ ਰਿਕਾਰਡ ਸਮੇਤ ਹਾਜਰ ਹੋਏ।

ਕਮਿਸ਼ਨ ਵੱਲੋਂ ਸਾਰਾ ਕੇਸ ਉਪਰੋਕਤ ਅਧਿਕਾਰੀਆਂ ਨਾਲ ਡਿਸਕਸ ਕੀਤਾ ਗਿਆ ਜਿਸ ਨਾਲ ਦੋਵੇਂ ਅਧਿਕਾਰੀ ਸਹਿਮਤ ਹੋਏ ਅਤੇ ਉਨਾਂ ਮੰਨਿਆ ਕਿ ਸ਼ਿਕਾਇਤ ਜਾਇਜ ਹੈ। ਮਹਾਂਲੇਖਾਕਤਰ ਦਫਤਰ ਵੱਲੋਂ ਇਹ ਮਾਮਲਾ 2-4 ਦਿਨ ਵਿੱਚ ਨਿਪਟਾਉਣ ਦਾ ਵਿਸਵਾਸ ਦਿੱਤਾ ਗਿਆ। ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਮਹਾਂਲੇਖਾਕਾਰ ਦੇ ਦਫਤਰ ਵੱਲੋਂ 8 ਜੂਨ 2022 ਨੂੰ ਕਮਿਸ਼ਨ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ 14 ਫਰਵਰੀ 1995 ਤੋਂ ਲਾਪਤਾ ਕਰਮਚਾਰੀ ਦੇ ਵਾਰਸਾਂ ਨੂੰ ਫੈਮਿਲੀ ਪੈਨਸ਼ਨ ਦਿੱਤੀ ਜਾਵੇਗੀ। ਇਸ ਸਬੰਧੀ ਮਹਾਂਲੇਖਾਕਾਰ ਦੇ ਦਫਤਰ ਵੱਲੋਂ ਜ਼ਿਲਾ ਖਜਾਨਾ ਦਫਤਰ ਨੂੰ 31 ਮਈ 2022 ਨੂੰ ਪੱਤਰ ਲਿਖਿਆ ਜਾ ਚੁੱਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement