ਪਿਛਲੇ ਕੁੱਝ ਸਾਲਾਂ ’ਚ ਯੋਗ ਨੂੰ ਦੁਨੀਆਂ ਭਰ ’ਚ ਸ਼ਾਨਦਾਰ ਪ੍ਰਸਿੱਧੀ ਮਿਲੀ : ਮੋਦੀ
Published : Jun 13, 2022, 11:53 pm IST
Updated : Jun 13, 2022, 11:53 pm IST
SHARE ARTICLE
image
image

ਪਿਛਲੇ ਕੁੱਝ ਸਾਲਾਂ ’ਚ ਯੋਗ ਨੂੰ ਦੁਨੀਆਂ ਭਰ ’ਚ ਸ਼ਾਨਦਾਰ ਪ੍ਰਸਿੱਧੀ ਮਿਲੀ : ਮੋਦੀ

ਨਵੀਂ ਦਿੱਲੀ, 13 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਜੂਨ ਨੂੰ ਅੱਠਵੇਂ ਅੰਤਰਰਾਸਟਰੀ ਯੋਗ ਦਿਵਸ ਤੋਂ ਪਹਿਲਾਂ ਲੋਕਾਂ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕਰਨ ਤੋਂ ਇਕ ਦਿਨ ਬਾਅਦ, ਸੋਮਵਾਰ ਨੂੰ ਕਿਹਾ ਕਿ ਯੋਗਾ ਨੇ ਪਿਛਲੇ ਕੁੱਝ ਸਾਲਾਂ ਵਿਚ ਵਿਸ਼ਵ ਭਰ ਵਿਚ ਸ਼ਾਨਦਾਰ ਪ੍ਰਸਿੱਧੀ ਹਾਸਲ ਕੀਤੀ ਹੈ। 
ਪੀਐਮ ਮੋਦੀ ਨੇ ਯੋਗ ਅਭਿਆਸ ਦੇ ਵੱਖ-ਵੱਖ ਲਾਭਾਂ ਬਾਰੇ ਦਸਦਾ ਇਕ ਵੀਡੀਉ ਵੀ ਸਾਂਝਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਵਿਚ ਕਿਹਾ, “ਪਿਛਲੇ ਕੱੁਝ ਸਾਲਾਂ ਵਿਚ ਯੋਗਾ ਨੇ ਦੁਨੀਆਂ ਭਰ ਵਿਚ ਸ਼ਾਨਦਾਰ ਪ੍ਰਸਿੱਧੀ ਹਾਸਲ ਕੀਤੀ ਹੈ। 
ਨੇਤਾਵਾਂ,  ਖਿਡਾਰੀਆਂ ਅਤੇ ਕਲਾਕਾਰਾਂ ਸਮੇਤ ਜੀਵਨ ਦੇ ਕਈ ਖੇਤਰਾਂ ਦੇ ਲੋਕ ਨਿਯਮਿਤ ਤੌਰ ’ਤੇ ਯੋਗਾ ਦਾ ਅਭਿਆਸ ਕਰਦੇ ਹਨ। ਉਹ ਅਕਸਰ ਇਹ ਵੀ ਦਸਦੇ ਹਨ ਕਿ ਉਨ੍ਹਾਂ ਨੂੰ ਇਸ ਤੋਂ ਕਿਵੇਂ ਫਾਇਦਾ ਹੋਇਆ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਇਹ ਟਵੀਟ ਹਿੰਦੀ, ਅੰਗਰੇਜੀ, ਬੰਗਾਲੀ, ਅਸਾਮੀ ਅਤੇ ਮਰਾਠੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿਚ ਵੀ ਕੀਤਾ। ਮੋਦੀ ਨੇ ਇਕ ਵੀਡੀਉ ਵੀ ਸਾਂਝਾ ਕੀਤਾ, ਜਿਸ ਵਿਚ ਯੋਗਾ ਕਰਨ ਦੇ ਕਈ ਲਾਭ ਦਸੇ ਗਏ ਹਨ। ਇਸ ਵਿਚ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੇ ਹਿੱਸੇ ਵੀ ਸ਼ਾਮਲ ਹਨ। ਇਸ ਸੰਬੋਧਨ ਵਿਚ ਉਨ੍ਹਾਂ ਨੇ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰਖਿਆ ਸੀ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਇਸ ਸਬੰਧੀ ਮਤਾ ਲਿਆ ਕੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ। 
ਉਦੋਂ ਤੋਂ ਦੁਨੀਆਂ ਭਰ ਵਿਚ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਮੋਦੀ ਨੇ 21 ਜੂਨ ਨੂੰ ਮਨਾਏ ਜਾ ਰਹੇ ਯੋਗ ਦਿਵਸ ਦਾ ਜ਼ਿਕਰ ਕਰਦੇ ਹੋਏ ਦੇਸ਼ ਵਾਸੀਆਂ ਨੂੰ ਯੋਗ ਦਿਵਸ ਦਾ ਹਿੱਸਾ ਬਣਨ ਅਤੇ ਯੋਗ ਨੂੰ ਅਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਸੀ, “ਇਸਦੇ ਇਕ ਨਹੀਂ, ਕਈ ਫਾਇਦੇ ਹਨ।’’     (ਏਜੰਸੀ)   

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement