
ਕੇਜਰੀਵਾਲ ਦਾ ਦਾਅਵਾ: ਆਰਡੀਨੈਂਸ ਵਿਰੁਧ ਰੈਲੀ 'ਚ ਭਾਜਪਾ ਦੇ ਵੀ ਕਈ ਲੋਕ ਹੋਏ ਸ਼ਾਮਲ
ਨਵੀਂ ਦਿੱਲੀ, 12 ਜੂਨ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਰਾਸ਼ਟਰੀ ਰਾਜਧਾਨੀ 'ਚ ਸੇਵਾਵਾਂ 'ਤੇ ਕੰਟਰੋਲ ਨਾਲ ਜੁੜ ਆਰਡੀਨੈਂਸ ਨੂੰ ਲੈ ਕੇ ਸੱਦੀ ਰੈਲੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਕਾਰਕੁਨ ਅਤੇ ਹਮਾਇਤੀ ਵੀ ਸ਼ਾਮਲ ਹੋਏ | ਹਾਲਾਂਕਿ, ਭਾਜਪਾ ਨੇ ਦਾਅਵਾ ਕੀਤਾ ਕਿ ਰੈਲੀ 'ਚ 'ਆਪ' ਹਮਾਇਤੀ ਵੀ ਸ਼ਾਮਿਲ ਨਹੀਂ ਹੋਏ |
ਤਪਦੀ ਧੁੱਪ 'ਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਆਰਡੀਨੈਂਸ 2023 ਵਿਰੁਧ ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ 'ਚ ਐਤਵਾਰ ਨੂੰ ਹੋਈ 'ਮਹਾਰਲੀ' 'ਚ ਹਜ਼ਾਰਾਂ ਲੋਕ ਪੁੱਜੇ ਸਨ |
ਕੇਜਰੀਵਾਲ ਨੇ ਟਵੀਟ ਕੀਤਾ, ''ਆਰਡੀਨੈਂਸ ਵਿਰੁਧ ਕਲ ਰਾਮ ਲੀਲਾ ਮੈਦਾਨ ਦੀ ਰੈਲੀ 'ਚ ਭਾਜਪਾ ਦੇ ਕੀ ਕਈ ਲੋਕ ਆਏ | ਭਾਜਪਾ ਵਾਲੇ ਵੀ ਕਹਿ ਰਹੇ ਹਨ - (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਨੇ ਇਹ ਆਡਰੀਨੈਂਸ ਲਿਆ ਕੇ ਸਹੀ ਨਹੀਂ ਕੀਤਾ |'' ਜਦਕਿ ਇਸ ਦੇ ਜਵਾਬ 'ਚ ਭਾਜਪਾ ਦੀ ਦਿੱਲੀ ਇਕਾਈ ਨੇ ਟਵੀਟ ਕੀਤਾ, '''ਆਪ' ਦੇ ਲੋਕ ਵੀ ਰੈਲੀ 'ਚ ਨਹੀਂ ਆਏ | ਕੁਰਸੀਆਂ ਖ਼ਾਲੀ ਸਨ | 500 ਰੁਪਏ ਆਉਣ ਲਈ ਕਿਰਾਏ 'ਤੇ ਕਾਰ ਅਤੇ ਭੋਜਨ ਦੇਣ ਦੇ ਬਾਵਜੂਦ ਤੁਹਾਡੀ ਧੋਖਾਧੜੀ ਬਾਰੇ ਸੁਣਨ ਲਈ ਕੋਈ ਨਹੀਂ ਆਇਆ |''
ਕੇਂਦਰ ਨੇ 19 ਮਈ ਨੂੰ ਦਿੱਲੀ ਦੇ ਗਰੁੱਪ-ਏ ਦੇ ਅਧਿਕਾਰੀਆਂ ਦੀ ਬਦਲੀ ਅਤੇ ਭਰਤੀ 'ਤੇ ਲਾਉਣ 'ਤੇ ਇਕ ਅਥਾਰਟੀ ਬਣਾਉਣ ਲਈ ਆਰਡੀਨੈਂਸ ਜਾਰੀ ਕੀਤਾ ਸੀ, ਜਿਸ ਨੂੰ 'ਆਪ' ਦੀ ਅਗਵਾਈ ਵਾਲੀ ਸਰਕਾਰ ਨੇ ਸੇਵਾਵਾਂ ਦੇ ਕੰਟਰੋਲ 'ਤੇ ਅਦਾਲਤ ਦੇ ਫ਼ੈਸਲੇ ਨਾਲ ਧੋਖਾ ਦਸਿਆ ਸੀ | ਸਿਖਰਲੀ ਅਦਾਲਤ ਦੇ 11 ਮਈ ਦੇ ਫ਼ੈਸਲੇ ਤੋਂ ਪਹਿਲਾਂ ਦਿੱਲੀ ਸਰਕਾਰ 'ਚ ਸਾਰੇ ਅਧਿਕਾਰੀਆਂ ਦੀ ਬਦਲੀ ਅਤੇ ਭਰਤੀ ਮਾਮਲੇ ਉਪਰਾਜਪਾਲ ਦੇ ਕਾਰਜਕਾਰੀ ਕੰਟਰੋਲ 'ਚ ਸਨ | ਆਰਡੀਨੈਂਸ ਤੋਂ ਬਾਅਦ ਕੇਜਰੀਵਾਲ ਗ਼ੈਰ-ਭਾਜਪਾ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕਰ ਕੇ ਆਰਡੀਨੈਂਸ ਵਿਰੁਧ ਹਮਾਇਤ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਕਿ ਸੰਸਦ 'ਚ ਇਸ ਬਾਰੇ ਕੇਂਦਰ ਦਾ ਬਿਲ ਨਾਕਾਮ ਹੋ ਜਾਵੇ | (ਪੀਟੀਆਈ)