
ਪਿੰਡ ਵਾਲਿਆਂ ਨੇ ਪਿੰਡ 'ਚ ਸਸਕਾਰ ਤੋਂ ਕੀਤਾ ਇਨਕਾਰ
ਦੋਵੇਂ ਕਿਡਨੀਆਂ ਫੇਲ੍ਹ ਹੋਣ ਕਾਰਨ ਹੋਈ ਅਜੈਬ ਸਿੰਘ ਦੀ ਮੌਤ
ਰਜਿੰਦਰਾ ਹਸਪਤਾਲ 'ਚ ਚਲ ਰਿਹਾ ਸੀ ਇਲਾਜ
ਕੋਟਲੀ : ਕੁਝ ਮਹੀਨੇ ਪਹਿਲਾ ਪਿੰਡ ਕੋਟਲੀ 'ਚ ਇਕ ਕਲਯੁਗੀ ਰਿਸ਼ਤੇਦਾਰ ਵਲੋਂ ਆਪਣੇ ਭਤੀਜੇ ਦੇ ਲੜਕੇ ਉਦੇਵੀਰ ਨੂੰ ਕਤਲ ਕਰਵਾ ਦਿਤਾ ਸੀ। 6 ਸਾਲਾ ਮਾਸੂਮ ਬੱਚੇ ਦਾ ਕਤਲ ਕਰਨ ਦੇ ਦੋਸ਼ ਵਿਚ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਦੀਵਾਨ ਟੋਡਰਮੱਲ ਦੀ ਹਵੇਲੀ ਸਬੰਧੀ ਕੇਸ ਦੇ ਨਿਪਟਾਰੇ ਹਿੱਤ ਚਾਰਾਜੋਈ ਤੇਜ਼ ਕਰਨ ਲਈ ਉੱਚ ਪੱਧਰੀ ਮੀਟਿੰਗ
ਦਸਿਆ ਜਾ ਰਿਹਾ ਹੈ ਕਿ ਮੁਲਮ ਅਜੈਬ ਸਿੰਘ ਦੀ ਦੋਵੇਂ ਕਿਡਨੀਆਂ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਹੈ। ਉਧਰ ਪਿੰਡ ਵਾਲਿਆਂ ਨੇ ਅਜੈਬ ਸਿੰਘ ਦਾ ਪਿੰਡ 'ਚ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿਤਾ ਹੈ। ਦੱਸ ਦੇਈਏ ਕਿ ਦੋਸ਼ੀ ਅਜੈਬ ਸਿੰਘ ਸਾਬਕਾ ਸਰਪੰਚ ਸੀ ਜਿਸ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਅਜਾਇਬ ਸਿੰਘ ਦਾ ਰਜਿੰਦਰਾ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ।