
ਪਰ ਇਮਾਨਦਾਰੀ ਇੰਨੀ ਕਿ ਕਦੇ ਈਮਾਨ ਨਹੀਂ ਡੋਲਦਾ ਇਸ ਭਗਤ ਬੰਦੇ ਦਾ
ਚੰਡੀਗੜ੍ਹ (ਸੁਮਿਤ ਸਿੰਘ/ ਵੀਰਪਾਲ ਕੌਰ) - ਕਈ ਵਾਰ ਦੇਖਿਆ ਜਾਂਦਾ ਹੈ ਕਿ ਕਈ ਲੋਕ ਬੱਸ ਵਿਚ ਸਫ਼ਰ ਦੌਰਾਨ ਕਈ ਵਾਰ ਅਪਣਾ ਕੀਮਤੀ ਸਮਾਨ ਭੁੱਲ ਜਾਂਦੇ ਹਨ ਤੇ ਜਦੋਂ ਇਹ ਸਮਾਨ ਕਿਸੇ ਹੋਰ ਦੇ ਹੱਥ ਲੱਗ ਜਾਂਦਾ ਹੈ ਤਾਂ ਉਹਨਾਂ ਵਿਚੋਂ ਕਈ ਲੋਕ ਅਜਿਹੇ ਹੁੰਦੇ ਹਨ ਕਿ ਉਹ ਲਾਲਚ ਕਰ ਕੇ ਸਮਾਨ ਅਪਣੇ ਕੋਲ ਰੱਖ ਲੈਂਦੇ ਹਨ ਪਰ ਕਈ ਅਜਿਹੇ ਵੀ ਹੁੰਦੇ ਹਨ ਜੋ ਇਮਾਨਦਾਰੀ ਨਾਲ ਸਮਾਨ ਵਾਪਸ ਕਰ ਦਿੰਦੇ ਹਨ। ਅਜਿਹੀ ਹੀ ਮਿਸਾਲ ਇਕ ਬੱਸ ਕੰਡਕਟਰ ਨੇ ਪੇਸ਼ ਕੀਤੀ ਹੈ। ਇਸ ਕੰਡਕਟਰ ਨੂੰ ਬਹੁਤ ਵਾਰ ਸਮਾਨ ਲੱਭਦਾ ਰਹਿੰਦਾ ਹੈ ਤੇ ਫਿਰ ਇਹ ਕੰਡਕਟਰ ਇਮਾਨਦਾਰੀ ਨਾਲ ਸਮਾਨ ਵਾਪਸ ਕਰ ਦਿੰਦਾ ਹੈ।
ਪਿਛਲੀ ਵਾਰ ਇਸ ਕੰਡਕਟਰ ਨੂੰ ਸੋਨੇ-ਚਾਂਦੀ ਵਾਲਾ ਬੈਗ ਮਿਲਿਆ ਸੀ ਤੇ ਇਸ ਵਾਰ ਕੰਡਕਟਰ ਨੂੰ ਪੈਸਿਆਂ ਨਾਲ ਭਰਿਆ ਬਟੂਆਂ ਮਿਲਿਆ ਹੈ। ਕੰਡਕਟਰ ਨੇ ਦੱਸਿਆ ਕਿ ਉਸ ਦੀ ਬੱਸ ਚੰਡੀਗੜ੍ਹ ਤੋਂ ਹਰਿਦੁਆਰ ਚੱਲਦੀ ਹੈ ਤੇ ਅੱਜ ਉਹ ਹਰਿਦੁਆਰ ਤੋਂ ਚੰਡੀਗੜ੍ਹ ਵਾਪਸ ਆ ਰਿਹਾ ਸੀ ਤੇ ਸੈਕਟਰ 17 ਦੇ ਬੱਸ ਅੱਡੇ ਕੋਲ ਜਦੋਂ ਆਏ ਤਾਂ ਉਸ ਸਮੇਂ ਬੱਸ ਦੀ ਪਿਛਲੀ ਸੀਟ ਤੋਂ ਇਹ ਪਰਸ ਮਿਲਿਆ। ਫਿਰ ਜਦੋਂ ਪਰਸ ਵਿਚੋਂ ਨੰਬਰ ਲੱਭ ਕੇ ਵਿਅਕਤੀ ਨੂੰ ਫੋਨ ਕੀਤਾ ਜਿਸ ਦਾ ਇਹ ਪਰਸ ਸੀ ਉਸ ਨੇ ਕਿਹਾ ਕਿ ਇਹ ਪਰਸ ਉਸ ਦੀ ਪਿਛਲੀ ਜੇਬ੍ਹ ਵਿਚ ਸੀ ਤੇ ਹੁਣ ਉਹ ਅਪਣੀ ਪਛਾਣ ਦੱਸ ਕੇ ਇਸ ਨੂੰ ਲੈ ਜਾਵੇਗਾ।
ਕੰਡਕਟਰ ਨੇ ਦੱਸਿਆ ਕਿ ਪਿਛਲੀ ਵਾਰ ਜੋ ਉਸ ਨੂੰ ਸੋਨਾ-ਚਾਂਦੀ ਵਾਲਾ ਬੈਗ ਮਿਲਿਆ ਸੀ ਉਸ ਵਿਚ 8 ਕਿਲੋ ਚਾਂਦੀ ਤੇ 9 ਤੋਲੇ ਸੋਨਾ ਸੀ 39 ਹਜ਼ਾਰ ਦੇ ਕਰੀਬ ਕੈਸ਼ ਸੀ। ਸਾਰਾ ਸਮਾਨ 11 ਤੋਂ 12 ਲੱਖ ਰੁਪਏ ਦਾ ਸੀ ਜੋ ਉਸ ਨੇ ਇਮਾਨਦਾਰੀ ਨਾਲ ਵਾਪਸ ਕਰ ਦਿੱਤਾ ਸੀ ਤੇ ਉਕਤ ਸਮਾਨ ਦਾ ਵਾਰਸ ਸਮਾਨ ਲੈ ਕੇ ਬਹੁਤ ਖੁਸ਼ ਹੋਇਆ ਸੀ। ਕੰਡਕਟਰ ਨੇ ਬਾਕੀਆਂ ਨੂੰ ਵੀ ਇਹੀ ਸਲਾਹ ਦਿੱਤੀ ਕਿ ਉਹ ਵੀ ਇਮਾਨਦਾਰੀ ਨਾਲ ਲੱਭਿਆ ਸਮਾਨ ਵਾਪਸ ਕਰਨ ਦੀ ਕੋਸ਼ਿਸ਼ ਕਰਨ ਤਾਂ ਜੋ ਇਮਾਨਦਾਰੀ ਤੇ ਇਨਸਾਨੀਅਤ ਜ਼ਿੰਦਾ ਰਹੇ।