
ਮਾਮੇ ਦੇ ਪੁੱਤ ਨਾਲ ਮਿਲ ਕੇ ਭਤੀਜੀ ਨੇ ਦਿਤਾ ਵਾਰਦਾਤ ਨੂੰ ਅੰਜਾਮ
ਲੜਕੀ ਸਮੇਤ ਤਿੰਨ ਗ੍ਰਿਫ਼ਤਾਰ
ਜਿਸਮਾਨੀ ਸ਼ੋਸ਼ਣ ਤੋਂ ਤੰਗ ਆ ਕੇ ਚੁਕਿਆ ਕਦਮ : ਮੁਲਜ਼ਮ ਲੜਕੀ
ਲੁਧਿਆਣਾ : ਲੁਧਿਆਣਾ 'ਚ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭਤੀਜੀ ਨੇ ਹੀ ਅਪਣੇ ਮਾਮੇ ਦੇ ਪੁੱਤ ਨਾਲ ਮਿਲ ਕੇ ਅਪਣੇ ਤਾਏ ਦਾ ਪਹਿਲਾਂ ਗਲ਼ ਘੁੱਟ ਕੇ ਕਤਲ ਕਰ ਦਿਤਾ ਅਤੇ ਫਿਰ ਸਬੂਤ ਮਿਟਾਉਣ ਲਈ ਲਾਸ਼ ਪੈਟਰੋਲ ਪਾ ਕੇ ਸਾੜ ਦਿਤਾ।
ਇਸ ਮਾਮਲੇ ਵਿਚ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਜਾਂਚ ਦੌਰਾਨ ਉਨ੍ਹਾਂ ਨੇ ਅਪਣਾ ਜੁਰਮ ਵੀ ਕਬੂਲਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਲੜਕੀ ਨੂੰ ਉਸ ਦੇ ਤਾਏ ਵਲੋਂ ਤੰਗ ਕਰਨ ਦੀ ਗੱਲ ਸਾਹਮਣੇ ਆਈ ਹੈ। ਮੁਲਜ਼ਮਾਂ ਲੜਕੀ ਨੇ ਪੁਲਿਸ ਜਾਂਚ ਦੌਰਾਨ ਦਸਿਆ ਕਿ ਤਾਏ ਵਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਸੀ। ਇਹ ਗੱਲ ਉਸ ਨੇ ਅਪਣੇ ਮਾਮੇ ਦੇ ਪੁੱਤ ਨਾਲ ਸਾਂਝੀ ਕੀਤੀ ਜਿਸ ਨੇ ਲੜਕੀ ਨੂੰ ਕਤਲ ਦੀ ਸਲਾਹ ਦਿਤੀ।
ਇਹ ਵੀ ਪੜ੍ਹੋ: ਚੰਬਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਡੰਡੇ ਨਾਲ ਕੀਤੀ ਕੁੱਟਮਾਰ ਤੇ ਫਿਰ ਲਾਸ਼ ਦੇ ਕੀਤੇ ਕਈ ਟੁਕੜੇ
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਕਤਲ ਲਈ ਉਸ ਨੇ ਅਪਣੇ ਮਾਮੇ ਦੇ ਪੁੱਤ ਨੂੰ 50 ਹਜ਼ਾਰ ਰੁਪਏ ਦਿਤੇ। ਕਤਲ ਦੀ ਵਾਰਦਾਤ ਵਿਚ ਉਨ੍ਹਾਂ ਦੇ ਨਾਲ ਇਹ ਹੋਰ ਵਿਅਕਤੀ ਵੀ ਸ਼ਾਮਲ ਸੀ। ਤਿੰਨ ਨੇ ਮਿਲ ਕੇ ਪਹਿਲਾਂ ਉਸ ਦਾ ਗਲ਼ ਘੁੱਟ ਕੇ ਕਤਲ ਕੀਤਾ ਅਤੇ ਫਿਰ ਅਪਣੀ ਗ਼ਲਤੀ ਦਾ ਅਹਿਸਾਸ ਹੋਣ 'ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਸੀਸੀਟੀਵੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿ ਮੁਲਜ਼ਮ ਬਾਕਸ ਬੈਡ ਅੰਦਰ ਲਾਸ਼ ਲੈ ਕੇ ਜਾ ਰਹੇ ਹਨ। ਫਿਰ ਇਕ ਖਾਲੀ ਕੱਸੀ ਵਿਚ ਜਾ ਕੇ ਪੈਟਰੋਲ ਸਿਦਕ ਕੇ ਲਾਸ਼ ਨੂੰ ਸਾੜ ਦਿਤਾ ਗਿਆ। ਧੂੰਆਂ ਉੱਠਦਾ ਦੇਖ ਕੇ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਅਤੇ ਬਾਅਦ ਵਿਚ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਥਾਣਾ ਸਦਰ ਦੀ ਲਲਤੋਂ ਕਲਾਂ ਚੌਂਕੀ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਮਿੱਟੀ ਪਾ ਕੇ ਅੱਗ ਬੁਝਾਈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਲਾਸ਼ 80 ਫ਼ੀ ਸਦੀ ਸੜ ਚੁੱਕੀ ਹੈ। ਉਸ ਨੂੰ ਕਾਬੂ ਕਰ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ, ਨਾਲ ਹੀ ਔਰਤ ਸਮੇਤ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।