Amritsar MBBS Student Death: ਅੰਮ੍ਰਿਤਸਰ ਵਿਚ MBBS ਵਿਦਿਆਰਥੀ ਦੀ ਕਰੰਟ ਲੱਗਣ ਮੌਤ
Published : Jun 13, 2024, 4:03 pm IST
Updated : Jun 13, 2024, 4:03 pm IST
SHARE ARTICLE
MBBS student Death due to electrocution in Amritsar
MBBS student Death due to electrocution in Amritsar

Amritsar MBBS Student Death: ਮਾਮਾ ਮਾਮੀ ਦੇ ਹੋਸਟਲ ਵਿਚ ਆਉਣ ਕਰਕੇ ਕਮਰੇ ਨੂੰ ਧੋ ਰਿਹਾ ਸੀ ਨੌਜਵਾਨ

MBBS student Death due to electrocution in Amritsar: ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਅਬੋਹਰ ਦੇ ਇਕ ਨੌਜਵਾਨ ਦੀ ਅੰਮ੍ਰਿਤਸਰ ਵਿੱਚ ਰਾਤ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਦੇਹ ਅੱਜ ਸ਼ਾਮ ਨੂੰ ਅਬੋਹਰ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: Papua New Guinea: ਭਾਰਤ ਨੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਾਪੂਆ ਨਿਊ ਗਿਨੀ ਨੂੰ ਸਹਾਇਤਾ ਭੇਜੀ 

ਜਾਣਕਾਰੀ ਅਨੁਸਾਰ ਐਸਪੀਐਚ ਰੀਡਰ ਏਐਸਆਈ ਅਤੇ ਮਾਮੂਖੇੜਾ ਵਾਸੀ ਕੁੰਦਨ ਲਾਲ ਦਾ ਇੱਕ ਪੁੱਤਰ ਅਤੇ ਇੱਕ ਬੇਟੀ ਹੈ। ਦੋਵੇਂ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਹਨ। ਲੜਕਾ ਪਵਨਦੀਪ ਉਰਫ ਦੀਪੂ ਅੰਮ੍ਰਿਤਸਰ ਰਹਿੰਦਿਆਂ ਐਮਬੀਬੀਐਸ ਕਰ ਰਿਹਾ ਹੈ। ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਵਿੱਚ ਅਜੇ ਛੇ ਮਹੀਨੇ ਬਾਕੀ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅੱਜ ਪਵਨਦੀਪ ਦੇ ਮਾਮਾ ਅਤੇ ਮਾਸੀ ਉਸ ਨੂੰ ਮਿਲਣ ਅੰਮ੍ਰਿਤਸਰ ਗਏ ਹੋਏ ਸਨ, ਜਿਸ ਦੀਆਂ ਤਿਆਰੀਆਂ ਲਈ ਉਹ ਕੱਲ੍ਹ ਸ਼ਾਮ ਹੀ ਕਮਰੇ ਦੀ ਸਫ਼ਾਈ ਕਰ ਰਿਹਾ ਸੀ। ਫਰਸ਼ ਧੋਣ ਦੌਰਾਨ ਉਹ ਅਚਾਨਕ ਫਿਸਲ ਕੇ ਉਥੇ ਰੱਖੇ ਇਨਵਰਟਰ 'ਤੇ ਡਿੱਗ ਗਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। ਜਦੋਂ ਆਸਪਾਸ ਰਹਿੰਦੇ ਉਸ ਦੇ ਸਾਥੀ ਉਸ ਦਾ ਰੌਲਾ ਸੁਣ ਕੇ ਉੱਥੇ ਪੁੱਜੇ ਤਾਂ ਉਹ ਪਹਿਲਾਂ ਹੀ ਮਰ ਚੁੱਕਾ ਸੀ।

ਇਹ ਵੀ ਪੜ੍ਹੋ: Nagpur News : ਕੇਕ ਕੱਟ ਕੇ ਚੋਰੀ-ਛਿਪੇ ਘਰੋਂ ਨਿਕਲਿਆ 16 ਸਾਲਾ ਨੌਜਵਾਨ, ਦੋਸਤ ਨਾਲ PUBG ਖੇਡਦੇ ਸਮੇਂ ਚੈਂਬਰ 'ਚ ਡਿੱਗਿਆ ,ਹੋਈ ਮੌਤ

ਇਸ ਘਟਨਾ ਤੋਂ ਬਾਅਦ ਪਿੰਡ ਮਾਮੂਖੇੜਾ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਵਨਦੀਪ ਉਰਫ਼ ਦੀਪੂ ਦੀ ਮੌਤ ’ਤੇ ਪੁਲਿਸ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

(For more Punjabi news apart from MBBS student Death due to electrocution in Amritsar , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement