Agriculture News : ਝੋਨੇ ਦੀ ਬਿਜਾਈ ਮੁੱਕਣ ’ਤੇ ਆਈ ਪਰ ਅਜੇ ਤੱਕ ਵਿਭਾਗ ਦਾ ਪੋਰਟਲ ਹੀ ਨਹੀਂ ਖੁੱਲ੍ਹਿਆ

By : BALJINDERK

Published : Jun 13, 2024, 12:46 pm IST
Updated : Jun 13, 2024, 12:46 pm IST
SHARE ARTICLE
ਫਾਈਲ ਫੋਟੋ
ਫਾਈਲ ਫੋਟੋ

Agriculture News : 15 ਮਈ ਤੋਂ 15 ਜੂਨ ਤਕ ਕੀਤੀ ਜਾਣੀ ਹੈ ਡੀਐੱਸਆਰ ਵਿਧੀ ਰਾਹੀਂ ਬਿਜਾਈ

Agriculture News : ਪੰਜਾਬ ਸਰਕਾਰ ਤੇ ਖੇਤੀਬਾੜੀ ਨੇ ਪਾਣੀ ਦੀ ਬਚਤ ਲਈ ਕਿਸਾਨਾਂ ਨੂੰ ਝੋਨੇ ਦੀ ਡੀਐੱਸਆਰ ਵਿਧੀ ਰਾਹੀਂ ਬਿਜਾਈ ਕਰਨ ਵਾਸਤੇ 15 ਮਈ ਤੋਂ 15 ਜੂਨ ਤੱਕ ਦਾ ਸਮਾਂ ਨਿਰਧਾਰਤ ਕੀਤਾ ਸੀ। ਇਸ ਵਿਧੀ ਰਾਹੀਂ ਮੌਜੂਦਾ ਸੀਜ਼ਨ ਦੌਰਾਨ ਝੋਨੇ ਦੀ ਬਿਜਾਈ ਕਰਨ ਲਈ 5 ਲੱਖ ਏਕੜ ਦਾ ਟੀਚਾ ਮਿੱਥਿਆ ਗਿਆ ਹੈ। ਪਰ ਵਿਭਾਗ ਕੋਲ ਹਾਲੇ ਤੱਕ ਸੂਬੇ ’ਚੋਂ ਇਸ ਵਿਧੀ ਰਾਹੀਂ ਹੋਈ ਬਿਜਾਈ ਬਾਰੇ ਕੋਈ ਵੀ ਅੰਕੜਾ ਨਹੀਂ। ਨਾ ਹੀ ਕਿਸਾਨਾਂ ਵੱਲੋਂ ਡੀਐੱਸਆਰ ਵਿਧੀ ਰਾਹੀਂ ਕੀਤੀ ਗਈ ਬਿਜਾਈ ਦੀ ਸਬਸਿਡੀ ਹਾਸਲ ਕਰਨ ਵਾਸਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਵਿਭਾਗ ਦਾ ਪੋਰਟਲ ਹੀ ਨਹੀਂ ਖੁੱਲ੍ਹਿਆ ਹੈ। ਜਿਸ ਕਾਰਨ ਕਿਸਾਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਇਹੀ ਕਾਰਨ ਬਹੁਤੇ ਕਿਸਾਨ ਇਸ ਪ੍ਰਤੀ ਰੁਚੀ ਨਹੀਂ ਦਿਖਾ ਰਹੇ। 
ਹਾਲਾਂਕਿ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਇਸ ਦਾ ਕਾਰਨ ਲੋਕ ਸਭਾ ਚੋਣਾਂ ’ਚ ਅਫ਼ਸਰਾਂ ਤੇ ਸਟਾਫ਼ ਦੀਆਂ ਚੋਣ ਡਿਊਟੀਆਂ ਲੱਗੇ ਹੋਣ ਦਾ ਕਾਰਨ ਦੱਸ ਰਹੇ ਹਨ।
ਦੂਜੇ ਪਾਸੇ ਪਨੀਰੀ ਰਾਹੀਂ ਝੋਨੇ ਦੀ ਲੁਆਈ ਵੀ ਸ਼ੁਰੂ ਹੋ ਗਈ ਹੈ ਅਤੇ ਬਹੁਤੇ ਕਿਸਾਨ ਹੁਣ ਝੋਨੇ ਦੀ ਰਵਾਇਤੀ ਖੇਤੀ ’ਚ ਰੁਝ ਗਏ ਹਨ। ਪਿਛਲੇ ਸਾਲ ਵੀ ਵਿਭਾਗ ਨੇ 5 ਲੱਖ ਏਕੜ ’ਚ ਡੀਐੱਸਆਰ ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਸੀ ਪਰ ਸਿਰਫ਼ 1.72 ਲੱਖ ਏਕੜ ਹੀ ਬਿਜਾਈ ਹੋਈ ਸੀ। 
ਕੰਗਣੀਵਾਲ ਦੇ ਕਿਸਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਡੀਐੱਸਆਰ ਵਿਧੀ ਰਾਹੀਂ ਹੁਣ ਤੱਕ 15 ਏਕੜ ਤੋਂ ਵੱਧ ਝੋਨੇ ਦੀ ਬਿਜਾਈ ਕਰ ਚੁੱਕੇ ਹਨ ਅਤੇ ਰਹਿੰਦੀ ਬਿਜਾਈ ਅਗਲੇ 4-5 ਦਿਨਾਂ ’ਚ ਕਰ ਦਿੱਤੀ ਜਾਵੇਗੀ ਪਰ ਹਾਲੇ ਤੱਕ ਪੋਰਟਲ ਨਾ ਖੁੱਲ੍ਹਣ ਕਾਰਨ ਉਹ ਸਬਸਿਡੀ ਵਾਸਤੇ ਰਜਿਸਟੇ੍ਰਸ਼ਨ ਨਹੀਂ ਕਰਵਾ ਸਕੇ ਹਨ। ਵਿਭਾਗ ਦਾ ਪੋਰਟਲ ਖੁੱਲ੍ਹਣ ਬਾਰੇ ਖੇਤੀਬਾੜੀ ਮੰਤਰੀ, ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ, ਸਕੱਤਰ ਖੇਤੀਬਾੜੀ ਤੇ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ। ਵਿਸ਼ੇਸ਼ ਮੁੱਖ ਸਕੱਤਰ ਤੇ ਸਕੱਤਰ ਦੇ ਦਫ਼ਤਰ ਤੋਂ ਦੱਸਿਆ ਗਿਆ ਕਿ ਸਾਹਬ ਮੀਟਿੰਗ ’ਚ ਹਨ ਜਦੋਂਕਿ ਡਾਇਰੈਕਟਰ ਸਾਹਬ ਦਾ ਫੋਨ ਵੀ ਲਗਾਤਾਰ ਵਿਅਸਤ ਆ ਰਿਹਾ ਸੀ।
ਗ਼ਲਤ ਸਰਕਾਰੀ ਨੀਤੀਆਂ ਕਾਰਨ ਹੀ ਕਿਸਾਨ ਝੋਨੇ ਦੀ ਰਵਾਇਤੀ ਖੇਤੀ ਕਰਨ ਲਈ ਹੋ ਰਹੇ ਨੇ ਮਜ਼ਬੂਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਮੀਤ ਪ੍ਰਧਾਨ ਮੁਕੇਸ਼ ਚੰਦਰ ਰਾਣੀਭੱਟੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਡੀਐੱਸਆਰ ਵਿਧੀ ਰਾਹੀਂ ਨਿਰਧਾਰਤ ਮਿਤੀ ਦੌਰਾਨ ਸੂਬੇ ਅੰਦਰ ਕਿਸਾਨਾਂ ਨੇ ਝੋਨਾ ਬੀਜ ਲਿਆ ਹੈ ਪਰ ਹਾਲੇ ਤੱਕ 1500 ਰੁਪਏ ਦੀ ਮਾਮੂਲੀ ਸਹਾਇਤਾ ਲਈ ਪੋਰਟਲ ਨਹੀਂ ਖੁੱਲ੍ਹਿਆ। ਇਸ ਕਾਰਨ ਕਿਸਾਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਲੁਆਈ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਪਰ ਗ਼ਲਤ ਸਰਕਾਰੀ ਨੀਤੀਆਂ ਕਾਰਨ ਹੀ ਉਹ ਪਨੀਰੀ ਰਾਹੀਂ ਝੋਨਾ ਲਾਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਖੇਤੀ ਨੀਤੀ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਢਾਈ ਸਾਲ ਬੀਤਣ ਉਪਰੰਤ ਵੀ ਖੇਤੀ ਨੀਤੀ ਨਹੀਂ ਲਿਆਦੀ ਜਾ ਸਕੀ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦਾ ਸਾਥ ਨਹੀਂ ਦਿੰਦੀਆਂ ਜਿਸ ਕਾਰਨ ਖੇਤੀ ਘਾਟੇਵੰਦਾ ਧੰਦਾ ਬਣ ਚੁੱਕੀ ਹੈ।

ਡੀਐੱਸਆਰ ਵਿਧੀ ਰਾਹੀਂ 2024-25 ਲਈ ਨਿਰਧਾਰਤ ਟੀਚਾ
ਜ਼ਿਲ੍ਹਾ                                ਟੀਚਾ (ਏਕੜ ’ਚ)
ਅੰਮ੍ਰਿਤਸਰ                          28000
ਬਰਨਾਲਾ                           27000
ਬਠਿੰਡਾ                             35000
ਫਰੀਦਕੋਟ                          25000
ਫਤਹਿਗੜ੍ਹ ਸਾਹਿਬ                 7000
ਫਿਰੋਜ਼ਪੁਰ                          35000
ਫਾਜ਼ਿਲਕਾ                          40000
ਗੁਰਦਾਸਪੁਰ                       28500
ਹੁਸ਼ਿਆਰਪੁਰ                      18000
ਜਲੰਧਰ                           23000
ਕਪੂਰਥਲਾ                        22000
ਲੁਧਿਆਣਾ                        15000
ਮਾਨਸਾ                           20000
ਮੋਗਾ                             25000
ਮੁਹਾਲੀ                          4000
ਮੁਕਤਸਰ                       45000
ਪਠਾਨਕੋਟ                      4000
ਪਟਿਆਲਾ                      27000
ਰੂਪਨਗਰ                      7000
ਸੰਗਰੂਰ                        33000
ਐੱਬੀਐੱਸ ਨਗਰ              8500
ਤਰਨਤਾਰਨ                  23000
ਕੁੱਲ                          5,00,000

(For more news apart from Paddy sowing came to an end but portal of department has not opened yet News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement