
ਡੀਲਰਾਂ ਨੂੰ ਕੀਟਨਾਸ਼ਕਾਂ ਦਾ ਰਿਕਾਰਡ ਰੱਖਣ ਦੀ ਦਿੱਤੀ ਹਦਾਇਤ
Punjab government imposes complete ban on use of 11 pesticides for basmati crop: ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੀ ਕਾਸ਼ਤ ਵਿੱਚ 11 ਕੀਟਨਾਸ਼ਕਾਂ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਕਦਮ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਅਤੇ ਨਿਰਯਾਤ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਚੁੱਕਿਆ ਗਿਆ ਹੈ। ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਨਾਮ ਸਿੰਘ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਬਾਸਮਤੀ ਚੌਲਾਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਹੈ। ਇਸ ਨਾਲ ਵਿਦੇਸ਼ਾਂ ਵਿੱਚ ਨਿਰਯਾਤ ਪ੍ਰਭਾਵਿਤ ਹੋ ਰਿਹਾ ਸੀ ਅਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋ ਸਕਦਾ ਸੀ। ਪਾਬੰਦੀਸ਼ੁਦਾ ਕੀਟਨਾਸ਼ਕਾਂ ਵਿੱਚ ਐਸੀਫੇਟ, ਬਿਊਪ੍ਰੋਫੇਜ਼ਿਨ, ਕਲੋਰਪਾਈਰੀਫੋਸ, ਕਾਰਬੋਫੁਰਾਨ ਅਤੇ ਪ੍ਰੋਪੀਕੋਨਾਜ਼ੋਲ ਸ਼ਾਮਲ ਹਨ।
ਮੁੱਖ ਖੇਤੀਬਾੜੀ ਅਫਸਰ ਡਾ. ਗੁਰਨਾਮ ਸਿੰਘ ਨੇ ਹੋਰ ਦੱਸਿਆ ਕਿ ਫਸਲਾਂ ਵਿੱਚ ਅੰਨ੍ਹੇਵਾਹ ਅਤੇ ਬਗੈਰ ਸਿਫਾਰਿਸ਼ ਤੋਂ ਕੀਟਨਾਸ਼ਕ ਜਹਿਰਾਂ ਦੀ ਵਰਤੋਂ ਨਾਲ ਖਾਧ ਪਦਾਰਥ ਅਤੇ ਵਾਤਾਵਰਣ ਤਾਂ ਪ੍ਰਦੂਸ਼ਿਤ ਹੋ ਹੀ ਰਿਹਾ ਹੈ ਇਸ ਦੇ ਨਾਲ ਹੀ ਖੇਤੀ ਖਰਚੇ ਵਧਣ ਕਾਰਨ ਖੇਤੀ ਆਮਦਨ ਘੱਟ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬਾਸਮਤੀ ਦੀ ਬਾਹਰਲੇ ਦੇਸ਼ਾਂ ਵਿੱਚ ਭਾਰੀ ਮੰਗ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਸਮਤੀ ਦੀ ਫਸਲ ਉੱਪਰ ਐਸੀਫੇਟ, ਬੂਪਰੋਫੀਉਜਨ, ਕਲੋਰੋਪੈਰੀਫਾਸ, ਕਾਰਵੋਫਿਊਰਾਨ, ਪ੍ਰੋਪੀਕੋਨਾਜੋਲ, ਥਾਉਮਿਥਾਕਸਮ, ਪਰੋਫੀਨੋਫੋਸ, ਅਮੀਡਾਕਲੋਪਰਿਡ, ਕਾਰਬੈਂਡਾਜਿਮ, ਟਰਾਈਸਾਈਕਲਾਜੋਲ, ਟੇਬਿਉਕੋਨਾਜੋਲ ਅਤੇ ਇਨ੍ਹਾਂ ਦੀਆਂ ਸਾਰੀਆਂ ਫਾਰਮੂਲੇਸ਼ਨਾਂ (ਸਮੇਤ ਮਿਸ਼ਰਣ) ਦਾ ਛਿੜਕਾਅ ਬਿਲਕੁਲ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਜਰੂਰਤ ਪਵੇ ਤਾਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਬਦਲਵੇਂ ਰਸਾਇਣਾਂ ਦਾ ਛਿੜਕਾਅ ਕੀਤਾ ਜਾਵੇ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਇਨ੍ਹਾਂ ਰਸਾਇਣਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਲੋੜ ਪੈਣ 'ਤੇ ਵਿਕਲਪਕ ਸੁਰੱਖਿਅਤ ਰਸਾਇਣਾਂ ਦੀ ਵਰਤੋਂ ਕਰੋ। ਕੀਟਨਾਸ਼ਕ ਡੀਲਰਾਂ ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਬਾਸਮਤੀ ਦੀ ਫਸਲ ਲਈ ਇਨ੍ਹਾਂ ਪਾਬੰਦੀਸ਼ੁਦਾ ਰਸਾਇਣਾਂ ਨੂੰ ਵੇਚਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਡੀਲਰਾਂ ਨੂੰ ਇਨ੍ਹਾਂ 11 ਕੀਟਨਾਸ਼ਕਾਂ ਅਤੇ ਇਸ ਦੀਆਂ ਸਾਰੀਆਂ ਫਾਰਮੂਲੇਸ਼ਨਾਂ (ਸਮੇਤ ਮਿਸਰਣ) ਦੀ ਸੇਲ ਦਾ ਮੁਕੰਮਲ ਰਿਕਾਰਡ ਰੱਖਣਾ ਹੋਵੇਗਾ ਅਤੇ ਬਾਸਮਤੀ 'ਤੇ ਵਰਤੋ ਲਈ ਇਨ੍ਹਾਂ ਕੀਟਨਾਸ਼ਕਾਂ ਦੀ ਵਿਕਰੀ ਨਹੀਂ ਕਰਨਗੇ।
ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਿਸਾਨ, ਝੋਨੇ ਜਾਂ ਬਾਸਮਤੀ ਉੱਪਰ ਇਨ੍ਹਾਂ ਪੈਸਟੀਸਾਈਡਜ਼ ਦੀ ਮੰਗ ਕਰਦਾ ਹੈ ਤਾਂ ਡੀਲਰ ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਪੈਸਟੀਸਾਈਡਜ਼ ਦੀ ਵਰਤੋ ਬਾਸਮਤੀ 'ਤੇ ਨਾ ਕਰਨ ਅਤੇ ਇਨ੍ਹਾਂ ਪੈਸਟੀਸਾਈਡਜ ਦੇ ਹੋਰ ਬਦਲ ਬਾਰੇ ਸੁਚੇਤ ਕਰਨਗੇ।
(For more news apart from Punjab government imposes complete ban on use of 11 pesticides for basmati cropNews in Punjabi, stay tuned to Rozana Spokesman)