ਦਸ ਕੁਇਟੰਲ ਚਾਲੀ ਕਿਲੋ ਭੁੱਕੀ ਡੋਡੇ ਪੋਸਤ ਸਮੇਤ ਇਕ ਗਿ੍ਰਫ਼ਤਾਰ
Published : Jul 13, 2020, 10:19 am IST
Updated : Jul 13, 2020, 10:19 am IST
SHARE ARTICLE
File Photo
File Photo

ਐਸ.ਟੀ.ਐਫ਼ ਸੰਗਰੂਰ ਅਤੇ ਥਾਣਾ ਪਾਤੜਾ ਦੇ ਸਾਂਝੇ ਉਪਰੇਸ਼ਨ ਦੌਰਾਨ 10 ਕੁਆਟਿੰਲ 40 ਕਿਲੋਭੁੱਕੀ ਡੋਡੇ

ਸੰਗਰੂਰ, 12 ਜੁਲਾਈ (ਬਲਵਿੰਦਰ ਸਿੰਘ ਭੁੱਲਰ): ਐਸ.ਟੀ.ਐਫ਼ ਸੰਗਰੂਰ ਅਤੇ ਥਾਣਾ ਪਾਤੜਾ ਦੇ ਸਾਂਝੇ ਉਪਰੇਸ਼ਨ ਦੌਰਾਨ 10 ਕੁਆਟਿੰਲ 40 ਕਿਲੋਭੁੱਕੀ ਡੋਡੇ ਪੋਸਤ ਸਮੇਤ ਇਕ ਵਿਅਕਤੀ ਗਿ੍ਰਫ਼ਤਾਰ ਕੀਤਾ। ਸੁਖਅੰਮ੍ਰਿਤ ਸਿੰਘ ਰੰਧਾਵਾ ਉਪ ਕਪਤਾਨ ਪੁਲਿਸ ਐਸ.ਟੀ.ਐਫ਼ ਪਟਿਆਲਾ ਰੇਂਜ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੀ ਹਰਪ੍ਰੀਤ ਸਿੰਘ ਸਿੱਧੂ, ਐਸ.ਟੀ.ਐਫ਼ ਚੀਫ਼ ਪੰਜਾਬ ਅਤੇ ਸ੍ਰੀ ਬਲਕਾਰ ਸਿੰਘ ਸਿੱਧੂ ਇੰਸਪੈਕਟਰ ਜਨਰਲ ਪੁਲਿਸ ਐਸ .ਟੀ.ਐਫ਼ ਪਟਿਆਲਾ ਜੋਨ,

ਅਤੇ ਸ੍ਰੀ ਗੁਰਪ੍ਰੀਤ ਸਿੰਘ, ਸਹਾਇਕ ਇੰਸਪੈਕਟਰ ਜਨਰਲ ਪੁਲਿਸ,ਐਸ.ਟੀ.ਐਫ਼ ਪਟਿਆਲਾ ਰੇਜ, ਪਟਿਆਲਾ ਵਲੋ ਨਸ਼ੇ ਵੇਚਣ ਵਾਲੇ ਸੌਦਗਾਰਾ ਦੇ ਵਿਰੁਧ ਲਗਾਤਾਰ ਵਿੱਢੀ ਮੁਹਿੰੰਮ ਤਹਿਤ ਅਤੇ ਉਨ੍ਹਾਂ ਵਲੋ ਦਿਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਟੀ.ਐਫ਼ ਸੰਗਰੂਰ ਅਤੇ ਥਾਣਾ ਪਾਤੜਾ ਦੇ ਸਾਂਝੇ ਉਪਰੇਸ਼ਨ ਦੌਰਾਨ 10 ਕੁਆਟਿੰਲ 40 ਕਿਲੋ ਭੁੱਕੀ ਡੋਡੇ ਪੋਸਤ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। 

File Photo File Photo

ਇਸ ਸਬੰਧੀ ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ ਉਪ ਕਪਤਾਨ ਪੁਲਿਸ ਐਸ.ਟੀ.ਐਫ਼ ਪਟਿਆਲਾ ਰੇਂਜ ਪਟਿਆਲਾਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿਤੀ 11 ਜੁਲਾਈ ਥਾਣੇਦਾਰ ਕੁਲਜੀਤ ਕੌਰ ਇੰਚਾਰਜ ਐਸ .ਟੀ.ਐਫ਼ਯੂਨਿਟ ਸੰਗਰੂਰ ਦੀ ਹਦਾਇਤ ਤੇ ਐਸ.ਟੀ.ਐਫ਼ ਸੰਗਰੂਰ ਦੀ ਟੀਮ ਨਸ਼ਾ ਤਸਕਰਾ ਦੀ ਚੈਕਿੰਗ ਦੇ ਸਬੰਧ ਵਿਚ ਨੇੜੇ ਪੁਰਾਣਾ ਬਸ ਸਟੈਂਡ ਪਾਤੜਾਂ ਮੌਜੂਦ ਸੀ ਤਾਂ ਉੱਥੇ ਐਸ.ਟੀ.ਐਫ਼ ਟੀਮ ਨੂੰ ਮੁਖ਼ਬਰ ਖਾਸ ਨੇ ਗੁਪਤ ਸੂਚਨਾ ਦਿਤੀ ਕਿ ਜੱਗਾ ਸਿੰਘ, ਜਗਤਾਰ ਸਿੰਘ ਉਰਫ਼ ਮਾਨਾ, ਭਗਵਾਨ ਸਿੰਘ, ਬੁੱਧ ਸਿੰਘ ਅਤੇ ਸਤਗੁਰ ਸਿੰਘ, ਤੱਖਾ ਸਿੰਘ ਜੋ ਸਾਰੇ ਆਪਸ ਵਿਚ ਰਲ ਕੇ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ। 

ਇਨ੍ਹਾਂ ਸਾਰੇ ਵਿਅਕਤੀਆ ਨੇ ਪੁੱਡਾ ਕਾਲੋਨੀ ਪਾਤੜਾ ਵਿਚ ਅਪਣੀ ਕੋਠੀ ਖ਼ਰੀਦ ਕੀਤੀ ਹੋਈ ਹੈ ਜੋ ਇਨ੍ਹਾਂ ਸਾਰਿਆਂ ਨੇ ਅਪਣੀ ਉਕਤ ਕੋਠੀ ਵਿਚ ਭਾਰੀ ਮਾਤਰਾ ਵਿਚ ਬੋਰੀਆ ਵਿਚ ਭਰ ਕੇ ਸੁੱਕੇ ਡੋਡੇ ਪੋਸਤ ਰੱਖੇ ਹੋਏ ਹਨ। ਜੋ ਇਸ ਇਤਲਾਹ ਪਰ ਉਕਤਾਨ ਵਿਅਕਤੀਆ ਵਿੁਰਧ ਮੁਕੱਦਮਾ ਦਰਜ ਕਰਵਾਇਆ ਗਿਆ ਜੋ ਇਸ ਇਤਲਾਹ ਤੇ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਪਾਤੜਾਂ ਥਾਣੇਦਾਰ ਗੁਰ ਦੇਵ ਸਿੰਘ ਨੇ ਸ੍ਰੀ ਭਰਪੂਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਪਾਤੜਾਂ ਜੀ ਦੀ ਹਾਜ਼ਰੀ ਵਿਚ ਪੁੱਡਾ ਕਾਲੋਨੀ ਪਾਤੜਾ ਸਥਿਤ ਕੋਠੀ ਵਿਚੋਂ 10 ਕੁਆਟਿਲ 40 ਕਿਲੋ ਭੁੱਕੀ ਡੋਡੇ ਪੋਸਤ ਬਰਾਮਦ ਕਰਵਾ ਕੇ ਜੱਗਾ ਸਿੰਘ ਪੁੱਤਰ ਬੁੱਧ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement