ਪੰਜਾਬ ਪੁਲਿਸ ਨੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਰੀ ਨੂੰ ਇੰਦੌਰ ਤੋਂ ਕੀਤਾ ਗ੍ਰਿਫ਼ਤਾਰ
Published : Jul 13, 2020, 7:43 am IST
Updated : Jul 13, 2020, 7:44 am IST
SHARE ARTICLE
 Punjab Police arrested Shiv Sena President (Classic) Sudhir Suri from Indore
Punjab Police arrested Shiv Sena President (Classic) Sudhir Suri from Indore

ਔਰਤਾਂ ਵਿਰੁਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਉ ਕਲਿੱਪ ਬਣਾਉਣ ਦਾ ਦੋਸ਼ 

ਚੰਡੀਗੜ੍ਹ, 12 ਜੁਲਾਈ, (ਨੀਲ ਭਾਲਿੰਦਰ ਸਿੰਘ) : ਪੰਜਾਬ ਪੁਲਿਸ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਤਕਰੀਬਨ 1300 ਕਿਲੋਮੀਟਰ ਪਿੱਛਾ ਕਰਨ ਪਿੱਛੋਂ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਔਰਤਾਂ ਵਿਰੁਧ ਨਿੰਦਣਯੋਗ ਸ਼ਬਦਾਵਲੀ ਵਾਲਾ ਵੀਡੀਉ ਵਾਇਰਲ ਕਰਨ ਅਤੇ ਫਿਰਕੂ ਨਫ਼ਰਤ ਭੜਕਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦਸਿਆ ਕਿ ਐਤਵਾਰ ਦੀ ਸਵੇਰ ਪੰਜਾਬ ਪੁਲਿਸ ਅੰਮ੍ਰਿਤਸਰ (ਦਿਹਾਤੀ) ਦੀਆਂ 11 ਜਵਾਨਾਂ ਵਾਲੀਆਂ ਦੋ ਟੀਮਾਂ ਨੇ ਸੂਰੀ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁਧ ਕਥਿਤ ਅਪਮਾਨਜਨਕ ਟਿੱਪਣੀਆਂ ਵਾਲਾ ਇਕ ਵੀਡੀਉ ਜਾਰੀ ਹੋਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਇਕ ਮੁਹਿੰਮ ਚਲਾਈ ਗਈ ਸੀ, ਜਿਸ ਤੋਂ ਬਾਅਦ ਇਕ ਫ਼ੇਸਬੁਕ ਵੀਡੀਉ ਰਾਹੀਂ ਸੂਰੀ ਨੇ ਬਾਅਦ ਵਿਚ ਦਾਅਵਾ ਕੀਤਾ ਸੀ

ਕਿ ਉਕਤ ਇਤਰਾਜ਼ਯੋਗ ਵੀਡੀਉ ਕਲਿੱਪ ਉਸ ਦੇ ਨਾਂ ਦੀ ਵਰਤੋਂ ਕਰ ਕੇ ਕਿਸੇ ਹੋਰ ਵਿਅਕਤੀ ਦੁਆਰਾ ਵਾਇਸਓਵਰ ਕੀਤਾ ਗਿਆ ਹੈ। ਡੀ.ਜੀ.ਪੀ. ਨੇ ਦਸਿਆ ਕਿ 8 ਜੁਲਾਈ ਨੂੰ ਪਹਿਲੇ ਵੀਡੀਉ ਦੇ ਵਾਇਰਲ ਹੋਣ ਤੋਂ ਬਾਅਦ ਅਤੇ ਭਾਰਤ ਅਤੇ ਵਿਦੇਸ਼ ਦੋਵਾਂ ਵਿਚ ਭਾਰੀ ਅਲੋਚਨਾ ਹੋਣ ਤੋਂ ਬਾਅਦ ਜੰਡਿਆਲਾ ਪੁਲਿਸ, ਅੰਮ੍ਰਿਤਸਰ (ਦਿਹਾਤੀ) ਨੇ ਸੂਰੀ ਵਿਰੁਧ ਅਪਰਾਧਕ ਕੇਸ ਐਫ਼.ਆਈ.ਆਰ. ਨੰ. 208, ਆਈ.ਪੀ.ਸੀ. ਦੀ ਧਾਰਾ 153-ਏ, 354 ਏ, 509 ਅਤੇ 67 ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਡੀ.ਜੀ.ਪੀ. ਨੇ ਕਿਹਾ ਕਿ ਸੂਰੀ ਵਲੋਂ ਉਕਤ ਇਤਰਾਜ਼ਯੋਗ ਵੀਡੀਉ ਕਲਿੱਪ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਅੰਮ੍ਰਿਤਸਰ (ਦਿਹਾਤੀ) ਪੁਲਿਸ ਰਾਹੀਂ ਸ਼ੱਕੀ ਵਿਅਕਤੀ ਵਿਰੁਧ ਵੱਡੇ ਪੱਧਰ ’ਤੇ ਕਾਰਵਾਈ ਦੇ ਆਦੇਸ਼ ਦਿਤੇ।

File Photo File Photo

ਗੁਪਤਾ ਨੇ ਕਿਹਾ ਕਿ ਉਨ੍ਹਾਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਵੀ ਨਿਰਦੇਸ਼ ਦਿਤੇ ਹਨ ਕਿ ਫ਼ੋਰੈਂਸਿਕ ਸਾਇੰਸ ਲੈਬਾਰਟਰੀ ਪਾਸੋਂ ਜਲਦੀ ਤੋਂ ਜਲਦੀ ਕਲਿੱਪ ਦੀ ਜਾਂਚ ਕਰਵਾਈ ਜਾਵੇ। ਇਸ ਤੋਂ ਬਾਅਦ ਦੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫ਼ਤਾਰੀ ਦੇ ਡਰੋਂ ਸੂਰੀ ਇੰਦੌਰ ਭੱਜ ਗਿਆ ਸੀ। ਡੀ.ਜੀ.ਪੀ. ਨੇ ਦਸਿਆ ਕਿ ਇਹ ਆਪ੍ਰੇਸ਼ਨ ਮੱਧ ਪ੍ਰਦੇਸ਼ ਪੁਲਿਸ ਦੇ ਤਾਲਮੇਲ ਨਾਲ ਸਫ਼ਲਤਾਪੂਰਵਕ ਚਲਾਇਆ ਗਿਆ ਸੀ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਦੋ ਪੁਲਿਸ ਟੀਮਾਂ ਨੂੰ ਇੰਦੌਰ ਭੇਜਣ ਸਮੇਂ ਮੱਧ ਪ੍ਰਦੇਸ਼ ਵਿਚ ਅਪਣੇ ਹਮਰੁਤਬਾ ਅਧਿਕਾਰੀ ਵਿਵੇਕ ਜੋਹਰੀ ਨਾਲ ਨਿੱਜੀ ਤੌਰ ੱਤੇ ਗੱਲ ਕੀਤੀ ਸੀ।

1 ਡੀ.ਐਸ.ਪੀ. (ਔਰਤਾਂ ਵਿਰੁਧ ਅਪਰਾਧ) ਹਰੀਸ਼ ਬਹਿਲ, 2 ਐਸ.ਆਈ, 3 ਏ.ਐਸ.ਆਈ. ਅਤੇ 5 ਕਾਂਸਟੇਬਲਾਂ ਵਾਲੀਆਂ ਟੀਮਾਂ ਨੇ ਇੰਦੌਰ ਪਹੁੰਚਣ ਲਈ 21 ਘੰਟਿਆਂ ਲਈ ਬਿਨਾਂ ਲਗਾਤਾਰ ਸਫ਼ਰ ਕਰਨ ਪਿੱਛੋਂ ਸੂਰੀ ਨੂੰ ਦਬੋਚਿਆ। ਪੰਜਾਬ ਪੁਲਿਸ ਹੁਣ ਜ਼ਮਾਨਤ ਰੱਦ ਕਰਨ ਸਬੰਧੀ ਅਰਜ਼ੀਆਂ ਲਈ ਸਬੰਧਤ ਨਿਆਂਇਕ ਅਦਾਲਤਾਂ ਵਿਚ ਜਾ ਰਹੀ ਹੈ ਜਿਥੇ ਸੂਰੀ ਨੂੰ ਪਹਿਲਾਂ ਹੀ ਜ਼ਮਾਨਤ ਦਿਤੀ ਜਾ ਚੁਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement