ਗ਼ਰੀਬ ਪ੍ਰਵਾਰ ਦੀ ਛੱਤ ਡਿੱਗੀ, ਬਾਲ-ਬਾਲ ਬਚਿਆ ਪ੍ਰਵਾਰ
Published : Jul 13, 2020, 8:00 am IST
Updated : Jul 13, 2020, 8:00 am IST
SHARE ARTICLE
File Photo
File Photo

ਪਿੰਡ ਦੋਲੀਕੇ ਸੁੰਦਰਪੁਰ ਵਿਖੇ ਘਟਨਾ ਤਕਰੀਬਨ ਸਵੇਰੇ 9 ਵਜੇ ਦੀ ਹੈ।

ਕਿਸ਼ਨਗੜ੍ਹ, 12 ਜੁਲਾਈ (ਜਸਪਾਲ ਸਿੰਘ ਦੋਲੀਕੇ): ਪਿੰਡ ਦੋਲੀਕੇ ਸੁੰਦਰਪੁਰ ਵਿਖੇ ਘਟਨਾ ਤਕਰੀਬਨ ਸਵੇਰੇ 9 ਵਜੇ ਦੀ ਹੈ। ਮੰਗੀ ਹੰਸ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕੇ ਉਹ ਅਪਣੇ ਪ੍ਰਵਾਰ ਨਾਲ ਕਮਰੇ ਵਿਚ ਬੈਠ ਕੇ ਰੋਟੀ ਖਾ ਰਿਹਾ ਸੀ ਅਤੇ ਅਚਾਨਕ ਘਰ ਦੀ ਛੱਤ ਵਿਚ ਕੁੱਝ ਆਵਾਜ਼ ਆਈ ਤੇ ਪ੍ਰਵਾਰ ਦੇ ਸਾਰੇ ਮੈਂਬਰ ਕਮਰੇ ਵਿਚੋਂ ਭੱਜ ਕੇ ਬਾਹਰ ਆ ਗਏ। ਪ੍ਰਵਾਰ ਦੇ ਬਾਹਰ ਆਉਂਦਿਆਂ ਹੀ ਗਾਡਰ ਟੁੱਟ ਕੇ ਛੱਤ ਡਿੱਗ ਪਈ ਜਿਸ ਨਾਲ ਕਮਰੇ ਵਿਚ ਪਿਆ ਸਾਰਾ ਸਮਾਨ, ਟੀ.ਵੀ, ਫ਼ਰਿਜ, ਬੈੱਡ, ਸ਼ੋਅ ਕੇਸ ਅਤੇ ਹੋਰ ਸਮਾਨ ਬੁਰੀ ਤਰ੍ਹਾਂ ਟੁੱਟ ਗਿਆ।

ਮੰਗੀ ਹੰਸ ਨੇ ਦਸਿਆ ਕੇ ਨੁਕਸਾਨੇ ਗਏ ਸਮਾਨ ਦੀ ਕੀਮਤ ਲਗਭਗ ਇਕ ਲੱਖ ਤੋਂ ਉਪਰ ਹੈ। ਮੰਗੀ ਹੰਸ ਨੇ ਦਸਿਆ ਕੇ ਸਾਡਾ ਪ੍ਰਵਾਰ ਬਹੁਤ ਗ਼ਰੀਬ ਪ੍ਰਵਾਰ ਹੈ। ਮੈਂ ਮਜ਼ਦੂਰੀ ਕਰਦਾ ਹਾਂ ਤੇ ਮੇਰੀ ਵਿਧਵਾ ਮਾਂ ਜੋਗਿੰਦਰ ਕੌਰ ਨਰੇਗਾ ਵਿਚ ਮਜ਼ਦੂਰੀ ਕਰਦੀ ਹੈ। ਮੰਗੀ ਹੰਸ ਨੇ ਦਸਿਆ ਕੇ ਅਸੀ ਤਾਂ ਪਹਿਲਾਂ ਹੀ ਬਹੁਤ ਗ਼ਰੀਬ ਸੀ ਅਤੇ ਉਤੋਂ ਇਸ ਤਾਲਾਬੰਦੀ ਵਿਚ ਕੰਮਕਾਰ ਵੀ ਠੱਪ ਪਏ ਨੇ ਤੇ ਹੁਣ ਸਾਡੇ ਘਰ ਦੀ ਛੱਤ ਵੀ ਡਿੱਗ ਗਈ ਹੈ। ਮੰਗੀ ਹੰਸ ਤੇ ਉਸ ਦੀ ਵਿਧਵਾ ਮਾਂ ਜੋਗਿੰਦਰ ਕੌਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਬੀਮਾਰੀ ਵਿਚ ਉਨ੍ਹਾਂ ਦੇ ਪ੍ਰਵਾਰ ਨੂੰ ਸਿਰ ਢੱਕਣ ਲਈ ਇਹ ਕਮਰਾ ਬਣਾਉਣ ਲਈ ਆਰਥਕ ਮਦਦ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement