ਅਪਣੀਆਂ ਹਰਕਤਾਂ ਤੋਂ ਬਾਜ਼ ਆਵੇ ਹਰਜੀਤ ਗਰੇਵਾਲ
Published : Jul 13, 2021, 12:17 am IST
Updated : Jul 13, 2021, 12:17 am IST
SHARE ARTICLE
image
image

ਅਪਣੀਆਂ ਹਰਕਤਾਂ ਤੋਂ ਬਾਜ਼ ਆਵੇ ਹਰਜੀਤ ਗਰੇਵਾਲ

ਕਿਸਾਨ ਗਿ੍ਰਫ਼ਤਾਰ ਹੋਣ ਤੋਂ ਨਹੀਂ ਡਰਦੇ, ਸੰਘਰਸ਼ ਜਾਰੀ ਰਹੇਗਾ

ਲੁਧਿਆਣਾ, 12 ਜੁਲਾਈ (ਪ੍ਰਮੋਦ ਕੌਸ਼ਲ) : ਸੰਯੁਕਤ ਕਿਸਾਨ ਮੋਰਚੇ ਵਲੋਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਵਿਰੋਧ-ਪ੍ਰਦਰਸ਼ਨ ਲਈ ਵਿਉਂਤਬੰਦੀ ਨਾਲ ਤਿਆਰੀਆਂ ਵਿੱਢ ਦਿਤੀਆਂ ਹਨ। ਸੰਯੁਕਤ ਕਿਸਾਨ ਮੋਰਚਾ 17 ਜੁਲਾਈ ਤਕ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦੇ ਹੱਕਾਂ ਲਈ ਸੰਸਦ ਵਿਚ ਆਵਾਜ਼ ਉਠਾਉਣ ਲਈ ਚਿਤਾਵਨੀ ਪੱਤਰ ਭੇਜੇਗਾ। 22 ਜੁਲਾਈ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਹਰ ਰੋਜ਼ ਸੈਸ਼ਨ ਦੀ ਸਮਾਪਤੀ ਤਕ ਹਰ ਇਕ ਕਿਸਾਨ-ਜਥੇਬੰਦੀ ਵਲੋਂ ਪੰਜ ਮੈਂਬਰ ਅਤੇ ਕੁਲ ਘੱਟੋ-ਘੱਟ 200 ਕਿਸਾਨ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਗੇ। ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਲਈ ਕਿਸਾਨਾਂ ਅਤੇ ਔਰਤਾਂ ਦੇ ਕਾਫ਼ਲਿਆਂ ਦਾ ਜਾਣਾ ਜਾਰੀ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲੁਧਿਆਣਾ, ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ, ਰੋਪੜ, ਫ਼ਾਜ਼ਿਲਕਾ ਅਤੇ ਫ਼ਰੀਦਕੋਟ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਦਰਜਨਾਂ ਕਾਫ਼ਲੇ ਸਿੰਘੂ ਅਤੇ ਟੀਕਰੀ-ਬਾਰਡਰ ਲਈ 
ਰਵਾਨਾ ਹੋਏ ਹਨ। ਪੰਜਾਬ ਭਰ ਵਿਚ ਭਾਜਪਾ ਆਗੂਆਂ ਵਿਰੁਧ ਵਿਰੋਧ-ਪ੍ਰਦਰਸ਼ਨ ਲਗਾਤਾਰ ਜਾਰੀ ਹਨ। 
ਅੱਜ ਬੀਜੇਪੀ ਨੇਤਾ ਹਰਜੀਤ ਗਰੇਵਾਲ ਵਿਰੁਧ ਧਨੌਲਾ ਵਿਖੇ ਲਾਇਆ ਗਿਆ। 
ਧਨੌਲਾ ਦੀ ਦਾਣਾ ਮੰਡੀ ਵਿਚ ਇਕੱਠੇ ਹੋਣ ਬਾਅਦ ਧਰਨਾਕਾਰੀ ਅਪਣੇ-ਅਪਣੇ ਵਾਹਨਾਂ ’ਤੇ ਧਨੌਲਾ ਬਾਜ਼ਾਰ ਦੇ ਮੁਹਾਨੇ ਤਕ ਪਹੁੰਚੇ। ਮੁਜ਼ਾਹਰਾਕਾਰੀ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਲਈ ਨਾਹਰੇਬਾਜ਼ੀ ਕਰ ਰਹੇ ਸਨ। ਹਜਾਰਾਂ ਦੀ ਗਿਣਤੀ ਵਿਚ ਪੁੱਜੇ ਮੁਜ਼ਾਹਰਾਕਾਰੀਆਂ ਨੇ ਵਾਹਨਾਂ ਤੋਂ ਉਤਰ ਕੇ ਸ਼ਹਿਰ ਵਿਚ ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਇਤਿਹਾਸਕ ਮੁਜ਼ਾਹਰਾ ਕੀਤਾ।
ਰੋਹ ਭਰਪੂਰ ਮੁਜ਼ਾਹਰੇ ਤੋਂ ਬਾਅਦ ਰੈਲੀ ਕਰ ਕੇ ਬੁਲਾਰਿਆਂ ਹਰਜੀਤ ਗਰੇਵਾਲ ਨੂੰ ਸਖ਼ਤ ਲਹਿਜੇ ਵਿਚ ਅਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਦਿਤੀ ਚਿਤਾਵਨੀ। ਜੇਕਰ ਅਮਨ ਸ਼ਾਂਤੀ ਨਾਲ ਚਲ ਰਹੇ ਮਹੌਲ ਵਿਚ ਕੋਈ ਵਿਘਨ ਪੈਦਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਿੱਧੇ ਰੂਪ ਵਿਚ ਭਾਜਪਾ ਦੀ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਉਹ ਗਿ੍ਰਫ਼ਤਾਰ ਹੋਣ ਤੋਂ ਨਹੀਂ ਡਰਦੇ, ਸੰਘਰਸ਼ ਜਾਰੀ ਰਹੇਗਾ।    
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement