
12ਵੀਂ ਜਮਾਤ ਦੀ ਵਿਦਿਆਰਥਣ ਸੀ ਮ੍ਰਿਤਕ ਲੜਕੀ
ਭਵਾਨੀਗੜ੍ਹ : ਸੰਗਰੂਰ ਦੇ ਭਵਾਨੀਗੜ੍ਹ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮਜ਼ਦੂਰ ਦੀ ਧੀ ਦੀ ਝੋਨਾ ਲਗਾਉਂਦਿਆਂ ਦਿਮਾਗੀ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਸਿਮਰਨ ਕੌਰ ਪੁੱਤਰੀ ਚਰਨਜੀਤ ਸਿੰਘ ਵਜੋਂ ਹੋਈ ਹੈ।
photo
ਜਾਣਕਾਰੀ ਅਨੁਸਾਰ ਸਿਮਰਨ ਕੌਰ ਆਪਣੇ ਪਰਿਵਾਰ ਨਾਲ ਇਕ ਕਿਸਾਨ ਦੇ ਖੇਤ ’ਚ ਝੋਨਾ ਲਗਾ ਰਹੀ ਸੀ ਤਾਂ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਉਸ ਨੂੰ ਖੇਤ ’ਚ ਦਿਮਾਗ ਦਾ ਦੌਰਾ ਪੈ ਗਿਆ ਤੇ ਉਹ ਉਥੇ ਹੀ ਡਿੱਗ ਪਈ।
Death
ਜਿਸ ਨੂੰ ਇਲਾਜ ਲਈ ਸੰਗਰੂਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਨਿੱਜੀ ਹਸਪਤਾਲ ਦੀ ਮਹਿੰਗੀ ਫੀਸ ਨਾ ਦੇ ਸਕਣ ਕਾਰਨ ਫਿਰ ਉਸ ਨੂੰ ਰੈਫ਼ਰ ਕਰਵਾ ਕੇ ਦੇ ਪਟਿਆਲਾ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਕ ਹਫ਼ਤੇ ਦੇ ਕਰੀਬ ਚੱਲੇ ਇਲਾਜ ਦੌਰਾਨ ਅਖੀਰ ਉਸ ਨੇ ਦਮ ਤੋੜ ਦਿੱਤਾ।