Amritsar News :ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਮਾ 'ਚ ਸੰਗਤਾਂ ਨਾਲ ਠੱਗੀ,ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ

By : BALJINDERK

Published : Jul 13, 2025, 3:44 pm IST
Updated : Jul 13, 2025, 5:16 pm IST
SHARE ARTICLE
ਮੁਲਜ਼ਮ ਗੁਰਿੰਦਰ ਸਿੰਘ
ਮੁਲਜ਼ਮ ਗੁਰਿੰਦਰ ਸਿੰਘ

Amritsar News : ਗਾਈਡ ਕਰਨ ਦੇ ਨਾਂਅ 'ਤੇ ਗੁਰਿੰਦਰ ਸਿੰਘ ਮਾਰਦਾ ਸੀ ਠੱਗੀਆਂ

Amritsar News in Punjabi : ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਖੇ ਇੱਕ ਠੱਗ ਵੱਲੋਂ ਸ਼ਰਧਾਲੂਆਂ ਦੇ ਨਾਲ ਅਜੀਬ ਤਰੀਕੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਿੰਦਰ ਸਿੰਘ ਨਾਮ ਦਾ ਇਹ ਠੱਗ ਪਰਿਕਰਮਾ ਵਿੱਚ ਲੋਕਾਂ ਦਾ ਗਾਈਡ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ । ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਬਦਲੇ ਪੈਸੇ ਲੈਂਦਾ ਸੀ । ਗੁਰਿੰਦਰ ਸਿੰਘ ਦੇ ਖਾਤਿਆਂ ਦੇ ’ਚ ਸ਼ਰਧਾਲੂਆਂ ਵੱਲੋਂ ਪੈਸੇ ਟਰਾਂਸਫ਼ਰ ਕਰਨ ਦਾ ਰਿਕਾਰਡ ਸਾਹਮਣੇ ਆਇਆ ਹੈ।  

ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਬੇਰ ਸਾਹਿਬ ਦੇ ਨੇੜੇ ਸ਼ਰਧਾਲੂ ਨਾਲ ਝਗੜੇ ਦੇ ਚਲਦਿਆਂ ਮੌਕੇ ’ਤੇ ਸੁਰੱਖਿਆ ਵਿੱਚ ਤੈਨਾਤ ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾਂ ਦੀ ਨਜ਼ਰ ਪੈਣ ਤੇ ਗੁਰਿੰਦਰ ਸਿੰਘ ਦਾ ਅਸਲੀ ਚਿਹਰਾ ਸਾਹਮਣੇ ਆਇਆ।  ਪਰਿਕਰਮਾ ਦੇ ਵਿੱਚ ਇਸ ਚੱਲ ਰਹੀ ਸ਼ਰੇਆਮ ਠੱਗੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰ ਦਿੱਤੇ ਹਨ।   

200 ਦੇ ਕਰੀਬ ਸੇਵਾਦਾਰ ਪ੍ਰਕਰਮਾ ਦੇ ਵਿੱਚ ਹਰ ਵੇਲੇ ਰਹਿੰਦੇ ਹਨ ਮੌਜੂਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਕਰਮਾ ਦੇ ਵਿੱਚ ਛੇ ਸੇਵਾਦਾਰਾਂ ਦੀ ਵੀ ਤੈਨਾਤੀ ਕੀਤੀ ਗਈ ਹੈ। ਇੰਨੀ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤੈਨਾਤ ਹੋਣ ਦੇ ਬਾਵਜੂਦ ਵੀ ਗੁਰਿੰਦਰ ਸਿੰਘ ਸੈਲਾਨੀਆਂ ਨਾਲ ਕਿਵੇਂ ਠੱਗੀਆਂ ਮਾਰਦਾ ਰਿਹਾ ।ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾ ਦੀ ਸ਼ਿਕਾਇਤ ਤੇ ਗੁਰਿੰਦਰ ਸਿੰਘ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 

(For more news apart from A fraudster was arrested at Darbar Sahib News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement