
ਦਸ ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਸ਼ਾਮਲ
Fraud Case Registered Against Former PPSC Member Gurpartap Mann in Sangrur Latest News in Punjabi ਸੰਗਰੂਰ : ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਇਕ ਪਾਵਰ ਪ੍ਰਾਜੈਕਟ ਤਹਿਤ ਦਸ ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਚਲਦਿਆਂ ਚਾਰ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਗੁਰਪ੍ਰਤਾਪ ਸਿੰਘ ਮਾਨ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਨਾਮ ਵੀ ਸ਼ਾਮਲ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਲਚਾਨ ਪਾਵਰ ਪ੍ਰਾਜੈਕਟ ਦੇ ਨਿਰਦੇਸ਼ਕ ਚਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਹੋਇਆ ਹੈ।
ਇਸ ਬਾਰੇ ਚਮਨਦੀਪ ਸਿੰਘ ਨੇ ਦਸਿਆ ਕਿ ਸਾਬਕਾ ਨਿਰਦੇਸ਼ ਆਸ਼ੀਰਵਾਦ ਅਗਰਵਾਲ, ਸ੍ਰੀਧਰ ਰਾਮਕ੍ਰਿਸ਼ਨ, ਗੁਰਪ੍ਰਤਾਪ ਸਿੰਘ ਮਾਨ ਅਤੇ ਸੀ.ਏ.ਐਨ. ਸੁਬਰਾਮਨੀਅਮ ਭਾਟ ਨੇ ਮਿਲ ਕੇ ਕੰਪਨੀ ਨੂੰ ਠੱਗਣ ਲਈ ਕੰਪਨੀ ਦੀ ਬੈਲੇਂਸ ਸ਼ੀਟ ਵਿਚ ਜ਼ਿਆਦਾ ਰਾਸ਼ੀ ਲੋਨ ਦੇ ਰੂਪ ਵਿਚ ਆਈ ਹੋਈ ਦਿਖਾ ਕੇ 2024 ਵਿਚ 22 ਜੁਲਾਈ, 8 ਅਗੱਸਤ ਅਤੇ 28 ਅਗੱਸਤ ਦੇ ਪੱਤਰਾਂ ਵਿਚ ਕੰਪਨੀ ਤੋਂ ਲਗਭਗ 5.77 ਕਰੋੜ ਅਤੇ ਨਾਲ 24 ਫ਼ੀ ਸਦੀ ਵਿਆਜ ਦੇ ਨਾਲ ਲਗਭਗ 10.50 ਕਰੋੜ ਰੁਪਏ ਦੀ ਹੋਰ ਮੰਗ ਕੀਤੀ, ਜਦਕਿ ਇਹ ਮੰਗੀ ਗਈ ਰਕਮ ਉਨ੍ਹਾਂ ਕਦੇ ਵੀ ਕੰਪਨੀ ਦੇ ਖਾਤੇ ਵਿਚ ਜਮ੍ਹਾ ਹੀ ਨਹੀਂ ਕਰਵਾਈ।
ਦੋਸ਼ ਲਗਾਇਆ ਹੈ ਕਿ ਇਸ ਦੇ ਚਲਦਿਆਂ ਇਨ੍ਹਾਂ ਨੇ ਕੰਪਨੀ ਤੋਂ ਕਾਫ਼ੀ ਰਾਸ਼ੀ ਅਪਣੇ ਅਤੇ ਅਪਣੇ ਨਿਜੀ ਲੋਕਾਂ ਦੇ ਖਾਤਿਆਂ ਵਿਚ ਪਾ ਕੇ ਠੱਗੀ ਮਾਰੀ ਹੈ। ਪੁਲਿਸ ਨੇ ਬੀ.ਐਲ.ਐਸ. ਐਕਟ ਦੀ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿਤੀ ਹੈ। ਡੀ.ਐਸ.ਪੀ. ਕੇ.ਡੀ. ਸ਼ਰਮਾ ਨੇ ਮਾਮਲਾ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।
ਇਸ ਬਾਰੇ ਪੱਖ ਜਾਨਣ ਲਈ ਜਦੋਂ ਗੁਰਪ੍ਰਤਾਪ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਇਹ ਮਸਲਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਕੋਲ ਚੱਲ ਰਿਹਾ ਹੈ।
(For more news apart from Fraud Case Registered Against Former PPSC Member Gurpartap Mann in Sangrur Latest News in Punjabi stay tuned to Rozana Spokesman.)