ਖੁਲਾਸਾ : ਮੋਨਟੇਕ ਸਿੰਘ ਮਾਹਰ ਕਮੇਟੀ ਦੇ ਸੁਝਾਅ ਕੇਂਦਰ ਦੀ ਨੀਤੀ ਦੇ ਪੈਰ 'ਚ ਪੈਰ ਧਰਨ ਵਾਲੇ!
Published : Aug 13, 2020, 9:10 pm IST
Updated : Aug 13, 2020, 9:10 pm IST
SHARE ARTICLE
Montek Singh Ahluwalia
Montek Singh Ahluwalia

ਹਾਲੇ ਪੇਸ਼ ਹੋਈ ਹੈ ਮੁਢਲੀ ਰੀਪੋਰਟ ਤੇ ਫ਼ਾਈਨਲ ਸਿਫ਼ਾਰਸ਼ਾਂ ਨਵੰਬਰ ਤਕ, ਕੈਪਟਨ ਸਰਕਾਰ ਲਈ ਸਿਫ਼ਾਰਸ਼ਾਂ ਮੰਨਣਾ ਔਖਾ

ਚੰਡੀਗੜ੍ਹ : ਕਰਫ਼ਿਊ ਤੇ ਤਾਲਾਬੰਦੀ ਦੀ ਸਥਿਤੀ ਦੇ ਚਲਦੇ ਪੰਜਾਬ ਨੂੰ ਹੋਣ ਵਾਲੇ ਵੱਡੇ ਆਰਥਕ ਨੁਕਸਾਨ ਦੀ ਭਵਿੱਖ ਵਿਚ ਹਾਲਾਤ ਠੀਕ ਹੋਣ 'ਤੇ ਭਰਪਾਈ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵਲੋਂ ਉਘੇ ਅਰਥ ਸ਼ਾਸਤਰੀ ਡਾ. ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬਣੀ ਮਾਹਰ ਕਮੇਟੀ ਅਪਣੀਆਂ ਸਿਫਾਰਸ਼ਾਂ ਤਿਆਰ ਕਰ ਰਹੀ ਹੈ। ਇਸ ਕਮੇਟੀ ਨੇ ਪਹਿਲੀ ਰੀਪੋਰਟ ਜੁਲਾਈ ਮਹੀਨੇ 'ਚ ਦਿਤੀ ਸੀ ਅਤੇ ਅੰਤਿਮ ਰੀਪੋਰਟ ਨਵੰਬਰ 2020 ਤਕ ਦੇਣੀ ਹੈ।

Montek Singh AhluwaliaMontek Singh Ahluwalia

ਇਸ ਕਮੇਟੀ ਦੇ ਸਬ ਗਰੁੱਪ ਦੀ ਮੁੱਖ ਮੰਤਰੀ ਨੂੰ ਪੇਸ਼ ਹੋ ਚੁਕੀ ਰੀਪੋਰਟ ਵਿਚ ਕਈ ਅਹਿਮ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਜੋ ਕੇਂਦਰ ਦੀਆਂ ਨੀਤੀਆਂ ਨਾਲ ਕਾਫ਼ੀ ਮੇਲ ਖਾਂਦੀਆਂ ਹਨ, ਭਾਵੇਂ ਕਿ ਇਨ੍ਹਾਂ 'ਚੋਂ ਕਿੰਨੀਆਂ ਸਿਫ਼ਾਰਸ਼ਾਂ ਸਰਕਾਰ ਪ੍ਰਵਾਨ ਕਰੇਗੀ ਇਹ ਬਾਅਦ ਦੀ ਗੱਲ ਹੈ। ਖੇਤੀ ਸੈਕਟਰ ਨਾਲ ਜੁੜੀਆਂ ਕੁੱਝ ਸਿਫ਼ਾਰਸ਼ਾਂ ਵਿਚ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ 'ਤੇ ਸਵਾਲ ਚੁੱਕਦਿਆਂ ਕਿਹਾ ਗਿਆ ਕਿ ਜੇ ਇਸ ਨੂੰ ਰਾਜਨੀਤਕ ਕਾਰਨਾਂ ਕਰ ਕੇ ਖਤਮ ਕਰਨਾ ਔਢਾ ਹੈ ਤਾਂ ਝੋਨੇ ਦੇ 80 ਲੱਖ ਏਕੜ ਰਕਬੇ 'ਚੋਂ 25 ਲੱਖ ਏਕੜ ਰਕਬਾ ਘਟਾਇਆ ਜਾਵੇ।

Montek Singh AhluwaliaMontek Singh Ahluwalia

ਮੰਡੀਕਰਨ ਬਾਰੇ ਸਿਫ਼ਾਰਸ਼ਿ ਵਿਚ ਮਾਹਰ ਗਰੁੱਪ ਨੇ ਸਬੰਧਤ ਕਾਨੂੰਨ ਵਿਚ ਸੋਧ ਦੀ ਸਲਾਹ ਦਿਤੀ ਹੈ ਜੋ ਕਿ ਮੰਡੀਕਰਨ ਦੇ ਨਿਜੀਕਰਨ ਸਬੰਧੀ ਹਨ ਤੇ ਕੇਂਦਰ ਦੇ ਆਰਡੀਨੈਂਸਾਂ ਵਰਗਾ ਹੀ ਕਦਮ ਹੋਵੇਗਾ। ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਵੀ ਸਿੱਧੀਆਂ ਕਿਸਾਨਾਂ ਦੇ ਖਾਤੇ ਵਿਚ ਪਾਉਣ 'ਤੇ ਪ੍ਰਤੀ ਏਕੜ ਦੇ ਹਿਸਾਬ ਇਸ ਦੀ ਅਦਾਇਗੀ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨਾਂ ਦੀਆਂ ਜ਼ਮੀਨਾਂ ਵਪਾਰੀਆਂ ਤੇ ਵੱਡੇ ਖੇਤੀ ਘਰਾਣਿਆਂ ਲੀਜ਼ 'ਤੇ ਦੇਣ ਲਈ ਕਾਨੂੰਨ 'ਚ ਸੋਧ ਦੀ ਸਲਾਹ ਦਿਤੀ ਹੈ।

Montek Singh AhluwaliaMontek Singh Ahluwalia

ਜ਼ਮੀਨਾਂ ਵਿਚ ਬਾਗ਼ ਲਾਉਣ 'ਤੇ ਵੱਡੀ ਪੱਧਰ 'ਤੇ ਖੇਤੀ ਕਰਨ ਲਈ 5 ਤੋਂ 30 ਸਾਲ ਤਕ ਜ਼ਮੀਨ ਪਟੇ ਦੇ ਦੇਣ ਲਈ ਕਾਨੂੰਨ ਵਿਚ ਸੋਧ ਦੀ ਸਿਫ਼ਾਰਸ਼ ਕੀਤੀ ਗਈ ਹੈ। ਖੇਤੀ ਜ਼ਮੀਨ ਨੂੰ ਗ਼ੈਰ ਖੇਤੀ ਕੰਮਾਂ ਲਈ ਵਰਤੋਂ ਵਾਸਤੇ ਵੀ ਕਾਨੂੰਨ ਵਿਚ ਸੋਧ ਦੀ ਗੱਲ ਆਖੀ ਗਈ ਹੈ ਜਿਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਅਕੁਆਇਰ ਕਰਨ ਦਾ ਰਾਹ ਪੱਧਰਾ ਹੋਵੇਗਾ। ਮਾਹਰਾਂ ਦੇ ਗਰੁੱਪ ਨੇ ਜਨਤਕ ਵੰਡ ਪ੍ਰਣਾਲੀ ਨੂੰ ਖ਼ਤਮ ਕਰਨ ਦਾ ਵੀ ਸੁਝਾਅ ਪੇਸ਼ ਕੀਤਾ ਹੈ ਪਰ ਸਾਰੀਆਂ ਸਿਫ਼ਾਰਸ਼ਾਂ ਪ੍ਰਵਾਨ ਕਰਨਾ ਕੈਪਟਨ ਸਰਕਾਰ ਲਈ ਆਸਾਨ ਨਹੀਂ ਹੋਵੇਗਾ ਜੋ ਖ਼ੁਦ ਕੇਂਦਰੀ ਖੇਤੀ ਆਰਡੀਨੈਂਸਾਂ ਵਿਚ ਸ਼ਾਮਲ ਅਜਿਹੇ ਕਦਮਾਂ ਦਾ ਵਿਰੋਧ ਕਰ ਰਹੀ ਹੈ।

Montek Singh AhluwaliaMontek Singh Ahluwalia

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਇਨ੍ਹਾਂ ਪ੍ਰਸਤਾਵਿਤ ਕਦਮਾਂ ਵਿਰੁਧ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇ ਅਜਿਹੀਆਂ ਸਿਫ਼ਾਰਸ਼ਾਂ ਪ੍ਰਵਾਨ ਕੀਤੀਆਂ ਗਈਆਂ ਤਾਂ ਪੰਜਾਬ ਵਿਚਸਮੂਹ ਵੱਡੇ ਕਿਸਾਨ ਸੰਗਠਨ ਮਿਲ ਕੇ ਵੱਡੀ ਲਹਿਰ ਛੇੜ ਦੇਣਗੇ ਜੋ ਪਹਿਲਾਂ ਹੀ ਕੇਂਦਰੀ ਖੇਤੀ ਆਰਡੀਨੈਂਸਾਂ ਵਿਰੁਧ ਜ਼ੋਰਦਾਰ ਅੰਦੋਲਨ ਸ਼ੁਰੂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਿਫ਼ਾਰਸ਼ਾਂ ਪੰਜਾਬ ਦੀ ਖੇਤੀ ਤੇ ਕਿਸਾਨੀ ਲਈ ਘਾਤਕ ਹਨ ਤੇ ਕੇਂਦਰ ਦੀ ਨੀਤੀ ਤਹਿਤ ਹੋਣ ਵਾਲੇ ਆਰਥਕ ਸੁਧਾਰਾਂ ਦਾ ਹੀ ਦੂਜਾ ਰੂਪ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement