
ਮੋਹਾਲੀ ਸ਼ਹਿਰ ਦਾ ਸਰਕਾਰੀ ਸਿਸਟਮ ਸਿੱਧੂ ਦੀ ਕਾਰਪੋਰੇਸ਼ਨ ਕੰਪਨੀ ਚਲਾ ਰਹੀ ਹੈ
ਐੱਸ ਏ ਐਸ ਨਗਰ - (ਨਰਿੰਦਰ ਸਿੰਘ ਝਾਮਪੁਰ)- ਆਮ ਆਦਮੀ ਪਾਰਟੀ ਵਲੋਂ ਮੋਹਾਲੀ ਵਿੱਚ ਸਿਹਤ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਿਰੁੱਧ 7 ਫੇਸ ਮੋਹਾਲੀ ਵਿੱਚ ਸ਼ਾਮਲਾਟ ਦੇ ਜਮੀਨੀ ਘੁਟਾਲੇ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ।
ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ ਨੇ ਮੁਜਾਹਰੇ ਦੀ ਅਗਵਾਈ ਕਰਦੇ ਸਿੱਧੂ ਵਿਰੁੱਧ ਬੋਲਦਿਆ ਕਿਹਾ ਕਿ ਮੋਹਾਲੀ ਸ਼ਹਿਰ ਦਾ ਸਰਕਾਰੀ ਸਿਸਟਮ ਸਿੱਧੂ ਦੀ ਕਾਰਪੋਰੇਸ਼ਨ ਕੰਪਨੀ ਚਲਾ ਰਹੀ ਹੈ ਜਿਸ ਵਿਚ ਭੋਲੇ ਲੋਕਾਂ ਨੂੰ ਫਸਾ ਕੇ ਸ਼ਾਮਲਾਟਾਂ ਅਤੇ ਮਜ਼ਬੂਰ ਲੋਕਾਂ ਦੀਆਂ ਜਮੀਨਾਂ ਹੜੱਪਣ ਦਾ ਕੰਮ ਕੀਤਾ ਜਾ ਰਿਹਾ। ਮਿੱਤਲ ਨੇ ਬੋਲਦਿਆਂ ਕਿਹਾ ਕਿ ਆਪ ਆਪਣਾ ਵਿਰੋਧੀ ਧਿਰ ਦਾ ਫਰਜ ਅਦਾ ਕਰਦੀ ਹੋਈ ਸਿੱਧੂ ਦੀਆਂ ਕੋਝੀਆਂ ਚਾਲਾਂ ਕਾਮਯਾਬ ਨਹੀ ਹੋਣ ਦੇਵੇਗੀ ਤੇ ਕੈਪਟਨ ਨੂੰ ਸਿੱਧੂ ਦਾ ਅਸਤੀਫ਼ਾ ਲੈਣ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਘੇਰੇਗੀ।
ਪਾਰਟੀ ਦੇ ਬੁਲਾਰੇ ਮਨਵਿੰਦਰ ਸਿੰਘ ਕੰਗ ਡਾਕਟਰ ਸੰਨੀ ਆਹਲੂਵਾਲੀਆ ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਆਪ ਦਾ ਸਾਥ ਦੇਵੋ ਤਾਂ ਕਿ ਭਿਰਸ਼ਟਾਚ ਨੂੰ ਖਤਮ ਕਰਕੇ ਆਮ ਲੋਕਾਂ ਦੇ ਕੰਮ ਕਰਨ ਵਾਲੀ ਸਰਕਾਰ ਬਣ ਸਕੇ ।ਇਸ ਮੌਕੇ ਸਵੀਟੀ ਸ਼ਰਮਾ , ਕਸ਼ਮੀਰ ਕੌਰ , ਸਵਰਨ ਸ਼ਰਮਾ ,ਗੁਰਮੇਜ ਸਿੰਘ ਕਾਹਲੋਂ , ਬਹਾਦਰ ਸਿੰਘ ਚਹਿਲ , ਵਨੀਤ ਵਰਮਾ , ਗੁਰਤੇਜ ਪੰਨੂ , ਕੁਲਜੀਤ ਰੰਧਾਵਾ , ਜਗਦੇਵ ਮਲੋਆ , ਮਨਦੀਪ ਮਟੌਰ , ਗੁਰਮੇਲ ਸਿੱਧੂ ਆਦਿ ਹਾਜ਼ਰ ਰਹੇ ।