ਟੋਕੀਉ ਪੈਰਾ ਉਲੰਪਿਕਸ ਵਿਚ ਦੇਸ਼ ਦਾ ਨਾਂ ਰੌਸ਼ਨ ਕਰੇਗਾ ਕੈਥਲ ਦਾ ਸਿੱਖ ਤੀਰਅੰਦਾਜ਼ ਹਰਵਿੰਦਰ ਸਿੰਘ
Published : Aug 13, 2021, 12:27 am IST
Updated : Aug 13, 2021, 12:27 am IST
SHARE ARTICLE
image
image

ਟੋਕੀਉ ਪੈਰਾ ਉਲੰਪਿਕਸ ਵਿਚ ਦੇਸ਼ ਦਾ ਨਾਂ ਰੌਸ਼ਨ ਕਰੇਗਾ ਕੈਥਲ ਦਾ ਸਿੱਖ ਤੀਰਅੰਦਾਜ਼ ਹਰਵਿੰਦਰ ਸਿੰਘ

ਨਵੀਂ ਦਿੱਲੀ, 12 ਅਗੱਸਤ : ਟੋਕੀਉ ਉਲੰਪਿਕਸ 2020 ਦੇ ਮੁੱਖ ਸਮਾਰੋਹ ਖ਼ਤਮ ਹੋ ਗਏ ਹੋਣ ਪਰ ਹਾਲੇ ਟੋਕੀਉ ਪੈਰਾ ਉਲੰਪਿਕਸ 2020 ਹੋਣਾ ਬਾਕੀ ਹੈ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਆਉਂਦੀ 24 ਅਗੱਸਤ ਤੋਂ ਹੋਣੀ ਹੈ ਤੇ ਇਹ 5 ਸਤੰਬਰ ਤਕ ਚੱਲਣਗੀਆਂ। ਇਨ੍ਹਾਂ ਖੇਡਾਂ ਵਿਚ ਕੈਥਲ (ਹਰਿਆਣਾ) ਦੇ ਪਿੰਡ ਅਜੀਤਨਗਰ ਦਾ ਜੰਮਪਲ ਤੀਰਅੰਦਾਜ਼ ਹਰਵਿੰਦਰ ਸਿੰਘ ਅਪਣੀ ਕਿਸਮਤ ਅਜਮਾਏਗਾ ਹਰਵਿੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੀਐੱਚ.ਡੀ. ਕਰ ਰਿਹਾ ਹੈ ਪਰ ਹਾਲ ਦੀ ਘੜੀ ਉਹ ਟੋਕੀਉ ਪੈਰਾ ਉਲੰਪਿਕਸ ਦੀਆਂ ਤਿਆਰੀਆਂ ਕਰ ਰਿਹਾ ਹੈ ਤੇ ਉਸ ਦੀ ਅੱਖ ਐਤਕੀਂ ਗੋਲਡ ਮੈਡਲ ’ਤੇ ਹੈ। ਬਚਪਨ ’ਚ ਹਰਵਿੰਦਰ ਸਿੰਘ ਜਦੋਂ ਹਾਲੇ ਸਿਰਫ਼ ਡੇਢ ਕੁ ਸਾਲ ਦਾ ਸੀ, ਤਦ ਉਸ ਨੂੰ ਡੇਂਗੂ ਹੋ ਗਿਆ ਸੀ। ਮਾਪੇ ਉਸ ਨੂੰ ਇਕ ਸਥਾਨਕ ਡਾਕਟਰ ਕੋਲ ਲੈ ਕੇ ਗਏ। ਉਸ ਨੇ ਜਿਵੇਂ ਹੀ ਡੇਂਗੂ ਦਾ ਇੰਜੈਕਸ਼ਨ ਲਾਇਆ, ਉਸ ਦੀਆਂ ਲੱਤਾਂ ਪੂਰੀ ਤਰ੍ਹਾਂ ਖੜ੍ਹ ਗਈਆਂ। ਇਸ ਲਈ ਉਹ ਹੁਣ ਸਹੀ ਤਰੀਕੇ ਨਾਲ ਚੱਲ ਨਹੀਂ ਸਕਦਾ।
ਜਦੋਂ ਹਰਵਿੰਦਰ ਸਿੰਘ ਵੱਡਾ ਹੋਇਆ, ਤਾਂ ਉਸ ਨੇ ਅਪਣੇ ਮਾਪਿਆਂ ਨੂੰ ਸਪੱਸ਼ਟ ਕਹਿ ਦਿਤਾ ਸੀ ਕਿ ਉਹ ਹੁਣ ਉਸ ਦੀਆਂ ਲੱਤਾਂ ਦੇ ਇਲਾਜ ’ਤੇ ਫ਼ਿਜ਼ੂਲ ਪੈਸਾ ਤੇ ਸਮਾਂ ਬਰਬਾਦ ਨਾ ਕਰਨ; ਕਿਉਂਕਿ ਉਸ ਸਮੇਂ ਉਸ ਨੇ ਹਾਲਾਤ ਤੇ ਹੋਣੀ ਨਾਲ ਪੂਰੀ ਤਰ੍ਹਾਂ ਸਮਝੌਤਾ ਕਰ ਲਿਆ ਸੀ। ਇਕ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਦੇ ਬਾਵਜੂਦ ਹਰਵਿੰਦਰ ਸਿੰਘ ਨੇ ਬਹੁਤ ਮਿਹਨਤ ਕੀਤੀ ਹੈ ਤੇ ਨੀਦਰਲੈਂਡਜ਼ ’ਚ ਹੋਈ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪਸ ਵਿਚ ਉਹ ਟੋਕੀਉ ਪੈਰਾ ਉਲੰਪਿਕਸ ਲਈ ਕੁਆਲੀਫ਼ਾਈ ਕਰਦਿਆਂ 9ਵੇਂ ਨੰਬਰ ’ਤੇ ਰਿਹਾ ਸੀ।
ਹਰਵਿੰਦਰ ਸਿੰਘ ਹੁਣ 2/ ਵਰਗ ਦੇ ਮੁਕਾਬਲੇ ’ਚ ਹੋਵੇਗਾ ਤੇ ਇਸ ਨੂੰ ਉਲੰਪਿਕ ਵਿਚ ਪੈਰਾ ਆਰਚਰੀ ਦਾ ਖੁਲ੍ਹਾ ਵਰਗ ਆਖਿਆ ਜਾਂਦਾ ਹੈ। ਹਰਵਿੰਦਰ ਸਿੰਘ ਇਸ ਤੋਂ ਪਹਿਲਾਂ 2018 ਦੀਆ ਏਸ਼ੀਆਈ ਪੈਰਾ ਗੇਮਜ਼ ਵਿਚ ਗੋਲਡ ਮੈਡਲ ਜਿੱਤ ਚੁੱਕਾ ਹੈ। ਉਸ ਨੂੰ ਸੋਨ ਤਮਗ਼ਾ ਜਿੱਤਣ ਦੀ ਭਾਵੇਂ ਖ਼ੁਸ਼ੀ ਸੀ ਪਰ ਚੈਂਪੀਅਨਸ਼ਿਪ ਤੋਂ ਸਿਰਫ਼ 20 ਦਿਨ ਪਹਿਲਾ ਹੀ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਇਸੇ ਲਈ ਉਹ ਤਮਗ਼ਾ ਉਸ ਨੇ ਅਪਣੀ ਮਾਂ ਨੂੰ ਹੀ ਸਮਰਪਿਤ ਕੀਤਾ ਸੀ। ਸਾਲ 2019 ’ਚ ਬੈਂਕਾਕ ਵਿਖੇ ਹੋਈਆਂ ਏਸ਼ੀਆਈ ਪੈਰਾ ਆਰਚਰੀ ਚੈਂਪੀਅਨਸ਼ਿਪ ਵਿਚ ਹਰਵਿੰਦਰ ਸਿੰਘ ਨੇ ਕਾਂਸੇ ਦਾ ਤਮਗ਼ਾ ਜਿੱਤਿਆ ਸੀ।    (ਏਜੰਸੀ)
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement