
ਇਹਨਾਂ ਪੈਕਟਾਂ ਦਾ ਕੁੱਲ ਵਜ਼ਨ 690 ਗ੍ਰਾਮ ਦੱਸਿਆ ਜਾ ਰਿਹਾ ਹੈ।
ਅੰਮ੍ਰਿਤਸਰ: ਪੰਜਾਬ ਵਿਚ ਵਧ ਰਹੀ ਨਸ਼ਾ ਤਸਕਰੀ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਰੋਜ਼ਾਨਾ ਆਧਾਰ 'ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬੀਐਸਐਫ ਵੱਲੋਂ ਚੌਕਸੀ ਲਈ ਕੰਡਿਆਲੀ ਤਾਰ ਦੇ ਸਾਹਮਣੇ ਖੇਤਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀਐਸਐਫ ਨੂੰ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ ਮਿਲੇ। ਜਦੋਂ ਜਵਾਨਾਂ ਨੇ ਦੋਵੇਂ ਪੈਕਟ ਜ਼ਬਤ ਕਰਕੇ ਤਲਾਸ਼ੀ ਮੁਹਿੰਮ ਨੂੰ ਅੱਗੇ ਵਧਾਇਆ।
ਉਸ ਤੋਂ ਕੁਝ ਦੂਰੀ 'ਤੇ ਬੀਐਸਐਫ ਨੂੰ ਕਾਲੇ ਰੰਗ ਦਾ ਇਕ ਹੋਰ ਪੈਕਟ ਮਿਲਿਆ। ਪੈਕਟਾਂ ਦਾ ਕੁੱਲ ਵਜ਼ਨ 690 ਗ੍ਰਾਮ ਦੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਕੌਮਾਂਤਰੀ ਸਰਹੱਦ ਨੇੜਿਆਂ ਬਰਾਮਦ ਹੋਏ 3 ਸ਼ੱਕੀ ਪੈਕੇਟਾਂ ਦਾ ਬਰਾਮਦ ਇਹਨਾਂ ਪੈਕਟਾਂ ਦਾ ਕੁੱਲ ਵਜ਼ਨ 690 ਗ੍ਰਾਮ ਦੱਸਿਆ ਜਾ ਰਿਹਾ ਹੈ। ਬੀਐਸਐਫ ਵਲੋਂ ਨੇੜਲੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ।