
3 ਔਰਤਾਂ ਦੀ ਦਰਦਨਾਕ ਮੌਤ, 8 ਗੰਭੀਰ ਜ਼ਖ਼ਮੀ
ਪਾਤੜਾਂ - ਪਟਿਆਲਾ ਦੇ ਪਿੰਡ ਖਾਨੇਵਾਲ ਵਿਖੇ ਸ਼ਰਧਾਲੂਆਂ ਨਾਲ ਭਰਿਆ ਆਟੋ ਡਰੇਨ ਵਿਚ ਡਿੱਗਣ ਗਿਆ। ਇਸ ਹਾਦਸੇ ਵਿਚ 3 ਔਰਤਾਂ ਦੀ ਮੌਤ ਹੋ ਗਈ ਅਤੇ 8 ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਪਾਤੜਾਂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਮਲੇਸ਼ੀਆ ਨੂੰ ਹਰਾ ਕੇ ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਜੇਤੂ ਬਣਿਆ
ਜ਼ੇਰੇ ਇਲਾਜ ਅਮਰੋ ਦੇਵੀ ਪਤਨੀ ਮਹਿੰਦਰ ਅਤੇ ਬਿਮਲਾ ਪਤਨੀ ਜਗਦੀਸ਼ ਰਾਮ ਨੇ ਦਸਿਆ ਕਿ ਉਹ ਹਰਿਆਣਾ ਦੇ ਜਾਖਲ ਸ਼ਹਿਰ ਤੋਂ ਇਕ ਆਟੋ ਕਿਰਾਏ ’ਤੇ ਕਰਵਾ ਕੇ ਪਾਤੜਾਂ ਸ਼ਹਿਰ ਦੇ ਸ਼੍ਰੀ ਖਾਟੂ ਸ਼ਿਆਮ ਮੰਦਿਰ ’ਚ ਆ ਰਹੇ ਸਨ।
ਇਹ ਵੀ ਪੜ੍ਹੋ: ਕਈ ਗੁਣਾਂ ਨਾਲ ਭਰਪੂਰ ਹੈ ਖੱਟੀ ਇਮਲੀ
ਜਦੋਂ ਉਹ ਪਿੰਡ ਖਾਨੇਵਾਲ ਨੇੜੇ ਝੰਬੋ ਡਰੇਨ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਦੇਣ ’ਤੇ ਆਟੋ ਡਰੇਨ ’ਚ ਡਿੱਗ ਗਿਆ। ਆਟੋ ’ਚ ਸਵਾਰ ਸਾਰੀਆਂ ਹੀ ਔਰਤਾਂ ਅਤੇ ਚਾਲਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਰੇਣੂੰ ਸ਼ਰਮਾ, ਗੀਤਾ (55) ਅਤੇ ਕਮਲੇਸ਼ ਵਜੋਂ ਹੋਈ ਹੈ। ਬਾਕੀ ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।