
ਹਥਿਆਰ ਦੀ ਨੋਕ 'ਤੇ ਕੋਠੀ ਵਿਚ ਦਾਖ਼ਲ ਹੋ ਕੇ ਕੀਤੀ ਲੁੱਟ ਖੋਹ
12 ਬੋਰ ਰਾਈਫ਼ਲ, 32 ਬੋਰ ਰਿਵਾਲਵਰ ਅਤੇ 14 ਤੋਲੇ ਸੋਨਾ ਲੈ ਕੇ ਫ਼ਰਾਰ
ਵਲਟੋਹਾ 12 ਸਤੰਬਰ ( ਗੁਰਬਾਜ ਗਿੱਲ): ਪੁਲਿਸ ਥਾਣਾ ਵਲਟੋਹਾ ਦੇ ਅਧੀਨ ਆਉਂਦੇ ਪਿੰਡ ਦਾਸੂਵਾਲ ਵਿਖੇ ਸ਼ੁਕਰਵਾਰ ਸਨਿਚਰਵਾਰ ਦੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਘਰ ਵਿਚ ਦਾਖ਼ਲ ਹੋ ਕੇ ਹਥਿਆਰ ਦੀ ਨੋਕ ਉਤੇ ਡਾਕਾ ਮਾਰੀਆ ਗਿਆ ਹੈ। ਇਸ ਦੌਰਾਨ ਅਣਪਛਾਤੇ ਲੁਟੇਰਿਆਂ ਵਲੋਂ ਘਰ ਇਕ ਹਾਜ਼ਰ ਪਤੀ-ਪਤਨੀ ਨਾਲ ਹੱਥੋਂ ਪਾਈ ਵੀ ਕੀਤੀ ਗਈ ਜਿਸ ਦੀ ਸੂਚਨਾ ਪੁਲਿਸ ਥਾਣਾ ਵਲਟੋਹਾ ਦੀ ਪੁਲਿਸ ਨੂੰ ਦੇ ਦਿਤੀ ਗਈ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਇੰਦਰਜੀਤ ਸਿੰਘ ਨੰਬਰਦਾਰ ਪੁੱਤਰ ਗੁਰਬਚਨ ਸਿੰਘ ਨੇ ਦਸਿਆ ਕਿ ਰਾਤ 12 ਵਜੇ ਦੇ ਆਸ ਪਾਸ ਦੋ ਵਿਅਕਤੀ ਕੋਠੀ ਨੂੰ ਪੌੜੀ ਲਾਲ ਕੇ ਤੀਸਰੀ ਮੰਜ਼ਿਲ ਰਾਹੀਂ ਕੋਠੀ ਵਿਚ ਦਾਖ਼ਲ ਹੋਏ ਅਤੇ ਮੇਰੇ ਕਮਰੇ ਆ ਗਏ। ਮੇਰੇ ਸੁੱਤੇ ਪਏ ਦੇ ਮੂੰਹ ਉਤੇ ਚਪੇੜ ਮਾਰੀ ਤੇ ਮੇਰੇ ਨਾਲ ਹੱਥੋਂ ਪਾਈ ਕਰਨ ਲੱਗ ਪਏ। ਮੇਰੀ ਪਤਨੀ ਨੂੰ ਧੱਕਾ ਮਾਰਨ ਕੇ ਬਾਥਰੂਮ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਥਰੂਮ ਵਿਚ ਬੰਦ ਨਾ ਹੋਈ ਇਸ ਦੌਰਾਨ ਉਨ੍ਹਾਂ ਕੋਲ ਕੱਟਾ ਪਿਸਤੋਲ ਸੀ।
ਉਨ੍ਹਾਂ ਗੋਲੀ ਮਾਰਨ ਦੀ ਧਮਕੀ ਦਿਤੀ। ਇਸ ਦੌਰਾਨ ਲੁਟੇਰਿਆਂ ਵਲੋਂ ਘਰ ਵਿਚੋਂ ਹਥਿਆਰ ਬੰਦੂਕ ਬਾਰਾਂ ਬੋਰ 25 ਕਾਰਤੂਸ, ਇਕ ਰਿਵਾਲਵਰ 32 ਬੋਰ, 12 ਕਾਰਤੂਸ, 14 ਤੌਲੇ ਸੋਨਾ ਇਕ ਸੀ.ਸੀ.ਟੀ.ਵੀ. ਦਾ ਡੀ ਵੀ ਆਰ ਵੀ ਨਾਲ ਲੈ ਗਏ ਕੋਠੀ ਵਿਚ ਹੋਈ। ਇਸ ਲੁੱਟ ਖੋਹ ਦੀ ਸੂਚਨਾ ਪੁਲਿਸ ਥਾਣਾ ਵਲਟੋਹਾ ਨੂੰ ਦੇ ਦਿਤੀ ਗਈ ਹੈ। ਇਸ ਸਬੰਧੀ ਰਾਜਬੀਰ ਸਿੰਘ ਡੀਐਸਪੀ ਭਿੱਖੀਵਿੰਡ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਕੈਪਸ਼ਨ ਵਲਟੋਹਾ ਗੁਰਬਾਜ 12-01--------------------------------