ਭਾਜਪਾ ਨੇ ਐਤਵਾਰ-ਸੋਮਵਾਰ ਦਾ ਫ਼ਰਕ ਹੀ ਖ਼ਤਮ ਕਰ ਦਿਤਾ : ਰਾਹੁਲ ਗਾਂਧੀ
Published : Sep 13, 2021, 12:20 am IST
Updated : Sep 13, 2021, 12:20 am IST
SHARE ARTICLE
image
image

ਭਾਜਪਾ ਨੇ ਐਤਵਾਰ-ਸੋਮਵਾਰ ਦਾ ਫ਼ਰਕ ਹੀ ਖ਼ਤਮ ਕਰ ਦਿਤਾ : ਰਾਹੁਲ ਗਾਂਧੀ

ਨਵੀਂ ਦਿੱਲੀ, 12 ਸਤੰਬਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰੁਜ਼ਗਾਰ ਦੇ ਮੁੱਦੇ ’ਤੇ ਐਤਵਾਰ ਨੂੰ ਸਰਕਾਰ ’ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਕੇਂਦਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਹੇਠ ਹਫ਼ਤਾਵਾਰੀ ਛੁੱਟੀ ਅਤੇ ਕਾਰਜ ਦਿਵਸ ਦਰਮਿਆਨ ਅੰਤਰ ਖ਼ਤਮ ਹੋ ਗਿਆ ਹੈ ਕਿਉਂਕਿ ‘ਨੌਕਰੀਆਂ ਹੀ ਨਹੀਂ ਹਨ’। 
ਰਾਹੁਲ ਨੇ ਟਵਿੱਟਰ ’ਤੇ ਅਮਰੀਕਾ ਦੀ ਮੁੱਖ ਵਾਹਨ ਨਿਰਮਾਤਾ ਕੰਪਨੀ ਫ਼ੋਰਡ ਵਲੋਂ ਭਾਰਤ ’ਚ ਕਾਰਾਂ ਦਾ ਉਤਪਾਦਨ ਬੰਦ ਕਰਨ ਦੇ ਐਲਾਨ ਸਬੰਧੀ ਇਕ ਮੀਡੀਆ ਰਿਪੋਰਟ ਟੈਗ ਕੀਤੀ, ਜਿਸ ’ਚ ਉਦਯੋਗ ਦੇ ਅੰਦਰੂਨੀ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 4 ਹਜ਼ਾਰ ਤੋਂ ਵੱਧ ਛੋਟੀਆਂ ਫ਼ਰਮਾਂ ਬੰਦ ਹੋ ਸਕਦੀਆਂ ਹਨ। ਰਾਹੁਲ ਨੇ ਹਿੰਦੀ ’ਚ ਕੀਤੇ ਇਕ ਟਵੀਟ ’ਚ ਕਿਹਾ,‘‘ਭਾਜਪਾ ਸਰਕਾਰ ਦਾ ‘ਵਿਕਾਸ’ ਅਜਿਹਾ ਹੈ ਕਿ ਐਤਵਾਰ-ਸੋਮਵਾਰ ਦਾ ਫ਼ਰਕ ਹੀ ਖ਼ਤਮ ਕਰ ਦਿਤਾ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,‘‘ਜਦੋਂ ਨੌਕਰੀਆਂ ਹੀ ਨਹੀਂ ਹਨ ਤਾਂ ਕੀ ਐਤਵਾਰ ਤੇ ਕੀ ਸੋਮਵਾਰ।’’ 
ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਸੱਤ ਸਾਲਾਂ ’ਚ ਉਹ ਸੱਭ ਕੱੁਝ ਵੇਚ ਦਿਤਾ ਜੋ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 70 ਸਾਲਾਂ ’ਚ ਬਣਾਇਆ ਸੀ। ਕਾਂਗਰਸ ਨਾਲ ਸਬੰਧਤ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਦੀ ਕੌਮੀ ਕਾਰਜਕਾਰਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਰਾਰ ਦਿਤਾ ਗਿਆ ਸੀ, ਪਰ ਪੁਲਵਾਮਾ ਹਮਲੇ ਦੌਰਾਨ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਤਕ ਨਹੀਂ ਕੀਤਾ। ਉਨ੍ਹਾਂ ਕਿਹਾ,“ਕਾਂਗਰਸ ਹਮੇਸ਼ਾ ਦੇਸ਼ ਨੂੰ ਖੜਾ ਕਰਨ ਵਾਲੀ ਨੀਂਹ ਰਹੀ ਹੈ ਅਤੇ 70 ਸਾਲਾਂ ਦੀ ਸਾਡੀ ਸਾਰੀ ਮਿਹਨਤ ਨੂੰ ਭਾਜਪਾ ਨੇ ਸਿਰਫ਼ ਸੱਤ ਸਾਲਾਂ ਵਿਚ ਵੇਚ ਦਿਤਾ।         (ਏਜੰਸੀ)

SHARE ARTICLE

ਏਜੰਸੀ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement