Punjab News: ਅਸਲਾ ਰੱਖਣ ਦੇ ਸ਼ੌਕੀਨ ਹਨ ਪੰਜਾਬੀ, ਸੂਬੇ ਵਿਚ 3 ਲੱਖ 80 ਹਜ਼ਾਰ ਲੋਕਾਂ ਕੋਲ ਹਨ ਲਾਇਸੈਂਸੀ ਹਥਿਆਰ

By : GAGANDEEP

Published : Sep 13, 2024, 10:50 am IST
Updated : Sep 13, 2024, 5:29 pm IST
SHARE ARTICLE
3 lakh 80 thousand people have licensed weapons in Punjab
3 lakh 80 thousand people have licensed weapons in Punjab

Punjab News: ਬਠਿੰਡੇ ਜ਼ਿਲ੍ਹੇ 'ਚ 29 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸੀ ਹਥਿਆਰ

3 lakh 80 thousand people have licensed weapons in Punjab: ਪੰਜਾਬੀਆਂ ਦੇ ਸ਼ੌਕ ਵੱਖਰੇ ਹੀ ਹਨ ਤੇ ਉਹ ਆਪਣੇ ਸ਼ੌਕ ਕਿਸੇ ਵੀ ਕੀਮਤ 'ਤੇ ਪੂਰੇ ਕਰਦੇ ਹਨ। ਪੰਜਾਬੀਆਂ ਦਾ ਇਕ ਸ਼ੌਕ ਅਸਲਾ ਰੱਖਣ ਦਾ ਵੀ ਹੈ। ਪੰਜਾਬ ਵਿਚ ਮਾਲਵੇ ਦੇ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਲਾਇਸੰਸੀ ਹਥਿਆਰ ਹਨ। ਇਕ ਰਿਪੋਰਟ ਮੁਤਾਬਿਕ 21 ਤੋਂ 40 ਸਾਲ ਦੇ ਲੋਕਾਂ 'ਚ ਸ਼ੌਂਕ ਨਾਲ ਅਸਲਾ ਰੱਖਣ ਦਾ ਰੁਝਾਨ ਕਾਫ਼ੀ ਜ਼ਿਆਦਾ ਹੈ।

ਪੁਲਿਸ ਸੂਤਰਾਂ ਅਨੁਸਾਰ ਪੰਜਾਬ ਵਿਚ ਦੇਸ਼ ਭਰ 'ਚੋਂ ਸਭ ਤੋਂ ਵੱਧ ਅਸਲਾ ਲਾਇਸੰਸੀ 3 ਲੱਖ 80 ਹਜ਼ਾਰ ਲੋਕਾਂ ਕੋਲ ਹਥਿਆਰ ਹਨ। ਸਭ ਤੋਂ ਵੱਧ ਬਠਿੰਡਾ ਜ਼ਿਲ੍ਹੇ 'ਚ 29 ਹਜ਼ਾਰ ਤੋਂ ਵੱਧ ਅਸਲ੍ਹਾ ਲਾਇਸੰਸੀ ਹਥਿਆਰ ਹਨ, ਮੋਗਾ ਜ਼ਿਲ੍ਹਾ ਛੋਟਾ ਹੋਣ ਦੇ ਬਾਵਜੂਦ - ਦੂਸਰੇ ਨੰਬਰ 'ਤੇ ਹੈ ਜਿੱਥੇ 26 ਹਜ਼ਾਰ ਤੋਂ ਵੱਧ ਹਥਿਆਰ ਹਨ। ਸ਼ਾਹੀ ਸ਼ਹਿਰ ਪਟਿਆਲਾ ਜ਼ਿਲ੍ਹਾ ਲਾਇਸੰਸੀ ਅਸਲਾ ਰੱਖਣ 'ਚ ਤੀਸਰੇ ਨੰਬਰ 'ਤੇ ਹੈ। ਇੱਥੇ 25 ਹਜ਼ਾਰ ਤੋਂ ਵੱਧ ਲਾਇਸੈਂਸੀ ਹਥਿਆਰ ਹਨ।

ਜਦਕਿ ਇਸ ਰਿਪੋਰਟ ਅਨੁਸਾਰ 21 ਤੋਂ 40 ਸਾਲ ਦੀ ਉਮਰ ਦੇ ਲੋਕਾਂ ਵਿਚ ਸਭ ਤੋਂ ਵੱਧ ਮੋਗਾ ਜ਼ਿਲ੍ਹੇ 'ਚ 9743 ਲਾਇਸੰਸੀ ਹਥਿਆਰ ਹਨ। ਸਭ ਤੋਂ ਘੱਟ ਮਲੇਰਕੋਟਲਾ ਜ਼ਿਲੇ ਵਿਚ ਸਿਰਫ਼ 320 ਹਨ। ਪੰਜਾਬ ਪੁਲਿਸ ਦੀ ਪੜਤਾਲ ਮੁਤਾਬਿਕ ਜਨਵਰੀ 2021 ਤੋਂ 31 ਜੁਲਾਈ 2024 ਤੱਕ ਸਾਢੇ ਤਿੰਨ ਸਾਲਾਂ ਦੌਰਾਨ 4751 ਅਸਲਾ ਧਾਰਕਾਂ ਖ਼ਿਲਾਫ਼ 3 ਤੋਂ 5 ਅਪਰਾਧਿਕ ਦਰਜ ਹਨ। ਪੁਲਿਸ ਅਨੁਸਾਰ ਜੇਕਰ ਤੋਂ 5 ਅਪਰਾਧਿਕ ਦਰਜ ਹੋਣ ਤਾਂ ਪੰਜਾਬ ਪੁਲਿਸ ਉਸਨੂੰ ਸੀ ਕੈਟਾਗਿਰੀ ਦਾ ਗੈਂਗਸਟਰ ਮੰਨਦੀ ਹੈ।

ਪੰਜਾਬ ਵਿਚ ਅਸਲੇ ਦੀਆਂ ਵਧ ਰਹੀਆਂ ਘਟਨਾਵਾਂ ਕਰਕੇ ਡਿਪਟੀ ਕਮਿਸ਼ਨਰ ਦੇ ਸੰਤੁਸ਼ਟ ਹੋਣ 'ਤੇ ਲਾਇਸੰਸ ਜਾਰੀ ਕੀਤਾ ਜਾਂਦਾ ਹੈ। ਅਸਲਾ ਲਾਇਸੰਸੀ ਹਥਿਆਰ ਰੱਖਣ ਦੀ ਲੜੀ 'ਚ ਬਠਿੰਡਾ ਜ਼ਿਲ੍ਹੇ 'ਚ 29471, ਮੋਗਾ 'ਚ 26770, ਪਟਿਆਲਾ 'ਚ 25426, ਅੰਮਿਤਸਰ ਦਿਹਾਤੀ 'ਚ 22791, ਫਿਰੋਜ਼ਪੁਰ 'ਚ 21731, ਤਰਨਤਾਰਨ 'ਚ 19526, ਮੁਕਤਸਰ ਸਾਹਿਬ 'ਚ 19518 ਜ਼ਿਆਦਾ ਲੜੀਵਾਰ ਅਸਲਾ ਧਾਰਕ ਜ਼ਿਲ੍ਹੇ ਜਦਕਿ ਸਭ ਤੋਂ ਘੱਟ ਐੱਸ.ਬੀ.ਐੱਸ. 'ਚ ਸਿਰਫ਼ 2156 ਅਸਲਾ ਧਾਰਕ ਹਨ। 21 ਤੋਂ 40 ਸਾਲ ਤੱਕ 'ਚ ਸਭ ਤੋਂ ਜ਼ਿਆਦਾ ਮੋਗਾ ਜ਼ਿਲ੍ਹੇ 'ਚ 9743, ਦੂਸਰੇ ਨੰਬਰ 'ਤੇ ਫਰੀਦਕੋਟ 'ਚ 6142 ਤੇ ਸਭ ਤੋਂ ਘੱਟ ਮਲੇਰਕੋਟਲਾ ਦੇ 320 ਅਸਲਾ ਧਾਰਕ ਲਾਇਸੰਸੀ ਹਥਿਆਰ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement