
'ਪੰਜਾਬ ਸਰਕਾਰ ਹਰੇਕ ਫਰੰਟ 'ਤੇ ਫੇਲ੍ਹ ਸਾਬਤ ਹੋ ਰਹੀ'
Bibi Amanjot Ramunwalia News in punjabi : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੱਜ ਆਰਥਿਕ ਪੱਖੋਂ ਰੀਂਗ ਰਿਹਾ ਹੈ। ਖ਼ਜ਼ਾਨਾ ਖਾਲੀ ਹੈ। ਹਰੇਕ ਵਰਗ ਦੇ ਲੋਕ ਹਾਹਾਕਾਰ ਮਚਾ ਰਹੇ ਹਨ, ਇੱਥੋਂ ਤੱਕ ਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ ਅਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ। ਵਿਕਾਸ ਦੇ ਨਾਂ 'ਤੇ ਇੱਕ ਇੱਟ ਤੱਕ ਨਹੀਂ ਲੱਗ ਰਹੀ, ਲੇਕਿਨ ਮੁੱਖ ਮੰਤਰੀ ਪੰਜਾਬ ਗੁਆਂਢੀ ਹਰਿਆਣੇ ਸੂਬੇ ਵਿੱਚ ਜਾ ਕੇ ਲੋਕਾਂ ਨੂੰ ਵਿਕਾਸ ਦੇ ਨਾਂ 'ਤੇ ਝੂਠ ਬੋਲ ਕੇ ਵੋਟਾਂ ਇਕੱਠੀਆਂ ਕਰਨ ਵਿੱਚ ਰੁਝੇ ਹੋਏ ਹਨ।
ਬੀਬੀ ਅਮਨਜੋਤ ਰਾਮੂੰਵਾਲੀਆ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਆਪਸੀ ਭਾਈਚਾਰਕ ਸਾਂਝ 'ਤੇ ਲੋਕਾਂ ਦੀਆਂ ਸਾਂਝਾਂ ਹਨ, ਜੋ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ। ਇਥੇ ਦਿਨ ਦਿਹਾੜੇ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ, ਫਿਰੌਤੀਆਂ ਲਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਡਾਕਟਰ ਵੀ ਹੜਤਾਲ 'ਤੇ ਹਨ। ਇਥੋਂ ਪਤਾ ਲੱਗਦਾ ਹੈ ਕਿ ਸੂਬੇ ਦੀ ਹਾਲਾਤ ਕੀ ਹੈ।
ਉਹਨਾਂ ਕਿਹਾ ਕਿ ਇਸ ਮੌਕੇ ਬਿਜਲੀ ਮੁਲਾਜ਼ਮ ਵੀ ਆਪਣੀਆਂ ਮੰਗ ਨੂੰ ਲੈ ਕੇ ਹੜਤਾਲ 'ਤੇ ਚੱਲ ਰਹੇ ਹਨ । ਉਹਨਾਂ ਕਿਹਾ ਜਿਸ ਤਰ੍ਹਾਂ ਹਿਮਾਚਲ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕੀਤੀਆਂ ਸਨ। ਹਰਿਆਣੇ ਵਿਚ ਵੀ ਆਪ ਪਾਰਟੀ ਦੇ ਹਰੇਕ ਉਮੀਦਵਾਰ ਦੀ ਜ਼ਮਾਨਤ ਜਬਤ ਹੋਵੇਗੀ।ਕਿਉਂਕਿ ਲੋਕ ਮਹਿਸੂਸ ਕਰਦੇ ਹਨ ਕਿ ਇਹ ਝੂਠਿਆਂ ਦੀ ਪਾਰਟੀ ਹੈ। ਜਿਸ ਕਾਰਨ ਪੰਜਾਬ ਸਰਕਾਰ ਹਰੇਕ ਫਰੰਟ 'ਤੇ ਫੇਲ੍ਹ ਸਾਬਤ ਹੋ ਰਹੀ ਹੈ। ਇਸ ਕਰਕੇ ਹਰਿਆਣੇ ਦੇ ਸੂਝਵਾਨ ਲੋਕ ਫਿਰ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣਾਉਣਗੇ ਕਿਉਂਕਿ ਜੋ ਵਿਕਾਸ ਭਾਜਪਾ ਨੇ ਪਿਛਲੇ ਦਸ ਸਾਲ ਵਿਚ ਕਰਿਆ ਹੈ ਉਹ ਪਹਿਲਾਂ ਕਿਸੇ ਪਾਸੋਂ ਨਹੀਂ ਹੋਇਆ।