
ਦਿਲਪ੍ਰੀਤ ਬਾਬੇ ਦੇ ਗੈਂਗ ਦੇ ਦੋ ਮੈਂਬਰ ਚੋਰੀ ਦੀ ਗੱਡੀ ਸਮੇਤ ਗ੍ਰਿਫ਼ਤਾਰ
ਪਟਿਆਲਾ, 12 ਅਕਤੂਬਰ (ਤੇਜਿੰਦਰ ਫ਼ਤਿਹਪੁਰ): ਪਟਿਆਲਾ ਪੁਲਿਸ ਨੇ ਨਾਭਾ ਛੀਂਟਾਂਵਾਲਾ ਰੋਡ ਉਤੇ ਬੀਤੀ 6 ਅਕਤੂਬਰ ਨੂੰ ਸਵਿਫ਼ਟ ਕਾਰ ਦੀ ਖੋਹ ਹੋਈ ਸੀ, ਨੂੰ ਹੱਲ ਕਰ ਲਿਆ ਹੈ। ਇਸ ਵਿਚ ਸ਼ਾਮਲ ਗਗਨਦੀਪ ਸਿੰਘ ਉਰਫ਼ ਅਤੇ ਕੁਲਵੰਤ ਸਿੰਘ ਨੂੰ ਦੋਰਾਹਾ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਪਾਸੋਂ ਇਕ 32 ਬੋਰ ਪਿਸਤੌਲ, 2 ਮੈਗਜ਼ੀਨ ਅਤੇ 14 ਕਾਰਤੂਸ ਜ਼ਿੰਦਾ ਅਤੇ 315 ਬੋਰ ਪਿਸਤੌਲ, 2 ਕਾਰਤੂਸ ਜ਼ਿੰਦਾ ਬਰਾਮਦ ਹੋਏ ਅਤੇ ਖੋਹੀ ਹੋਈ ਕਾਰ ਵੀ ਬਰਾਮਦ ਕੀਤੀ ਗਈ ਹੈ। ਇਸ ਵਾਰਦਾਤ ਦੇ ਪਿੱਛੇ (ਏ) ਕੈਟਾਗਿਰੀ ਗੈਗਸਟਰ ਦਿਲਪ੍ਰੀਤ ਸਿੰਘ ਬਾਬਾ ਦਾ ਹੱਥ ਹੈ ਜੋ ਕਿ ਨਾਭਾ ਜੇਲ ਵਿਚ ਹੈ ਅਤੇ ਅਪਣੇ ਗਰੋਹ ਦੀਆਂ ਅਪਾਰਿਧਕ ਗਤੀਵਿਧੀਆਂ ਨੂੰ ਸਰਗਰਮ ਕਰਨ ਦੀ ਕੋਸਿਸ਼ ਵਿਚ ਹੈ। ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦਸਿਆ ਕਿ ਪਟਿਆਲਾ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਤਫ਼ਤੀਸ਼ ਨੂੰ ਅਮਲ ਵਿਚ ਲਿਆਂਦਾ ਗਿਆ ਤੇ ਕਈ ਸ਼ੱਕੀ ਵਿਅਕਤੀਆਂ ਤੋ ਵਾਰਦਾਤ ਸਬੰਧੀ ਪੁਛਗਿਛ ਵੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਬੀਤੀ 6 ਅਕਤੂਬਰ ਨੂੰ ਜ਼ਿਲ੍ਹਾ ਸੰਗਰੂਰ ਦੇ ਕਸਬਾ ਧੂਰੀ ਦੇ ਟੈਕਸੀ ਸਟੈਡ ਤੋ ਵਕਤ ਕਰੀਬ ਦੁਪਹਿਰ 1-30 ਵਜੇ ਕੁਝ ਨਾ ਮਾਲੂਮ ਵਿਅਕਤੀ ਸਵਿਫ਼ਟ ਕਾਰ ਨੂੰ ਕਿਰਾਏ ਉਤੇ ਲੈ ਕੇ ਚੰਡੀਗੜ੍ਹ ਲਈ ਚਲੇ ਸੀ ਜਦੋ ਇਹ ਕਾਰ ਧੂਰੀ ਤੋਂ ਚੱਲਕੇ ਛੀਂਟਾਂਵਾਲਾ ਤੋਂ ਨਾਭਾ ਵਲ ਨੂੰ ਜਾ ਰਹੀ ਤਾਂ ਇਹ ਵਿਅਕਤੀ ਟੈਕਸੀ ਡਰਾਇਵਰ ਦਮਨਪ੍ਰੀਤ ਸਿੰਘ ਵਾਸੀ ਧੂਰੀ ਤੋਂ ਪਿਸਤੌਲ ਦੀ ਨੋਕ ਉਤੇ ਸਵਿਫ਼ਟ ਕਾਰ ਦੀ ਖੋਹ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪਟਿਆਲਾ ਪੁਲਿਸ ਪਿਛਲੇ ਕੁੱਝ ਦਿਨਾਂ ਤੋ ਕਾਰ ਖੋਹ ਵਿਚ ਸ਼ਾਮਲ ਮੈਬਰਾਂ ਨੂੰ ਫੜਨ ਲਈ ਖਾਸ ਮੁਹਿੰਮ ਚਲਾਈ ਹੋਈ ਸੀ ਜਿਸ ਦੇ ਤਹਿਤ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਨਿੰਮ ਵਾਲਾ ਢਾਬਾ ਨੇੜੇ ਦੋਰਾਹਾ ਤੋਂ ਸਰਵਿਸ ਰੋਡ ਤੋਂ ਗੈਂਗਸਟਰ ਗਗਨਦੀਪ ਸਿੰਘ ਅਤੇ ਕੁਲਵੰਤ ਸਿੰਘ ਨੂੰ ਖੋਹੀ ਹੋਈ ਸਵਿਫ਼ਟ ਕਾਰ ਸਮੇਤ ਕਾਬੂ ਕੀਤਾ ਗਿਆ ਜਿਸ 'ਤੇ ਇਨ੍ਹਾਂ ਨੇ ਜਾਅਲੀ ਨੰਬਰ ਲਾਇਆ ਹੋਇਆ ਸੀ।
ਗਗਨਦੀਪ ਸਿੰਘ ਗੱਗੀ ਲਾਹੌਰੀਆ ਪਾਸੋਂ ਇਕ 32 ਬੋਰ ਪਿਸਤੌਲ, 2 ਮੈਗਜ਼ੀਨ ਅਤੇ 14 ਕਾਰਤੂਸ ਜ਼ਿੰਦਾ ਅਤੇ 315 ਬੋਰ ਪਿਸਤੌਲ, 2 ਕਾਰਤੂਸ ਜ਼ਿੰਦਾ ਬਰਾਮਦ ਹੋਏ ਅਤੇ ਖੋਹੀ ਹੋਈ ਕਾਰ ਵੀ ਬਰਾਮਦ ਕੀਤੀ ਗਈ ਹੈ। ਦੁੱਗਲ ਨੇ ਦਸਿਆ ਕਿ ਇਸ ਮੁਕੱਦਮੇ ਵਿਚ ਦਿਲਪ੍ਰੀਤ ਸਿੰਘ ਬਾਬਾ ਨੂੰ ਨਾਮਜ਼ਦ ਕੀਤਾ ਗਿਆ ਹੈ। ਗੈਂਗਸਟਰ ਗਗਨਦੀਪ ਸਿੰਘ ਅਤੇ ਕੁਲਵੰਤ ਸਿੰਘ ਨੂੰ ਤਫ਼ਤੀਸ਼ ਦੌਰਾਨ ਗ੍ਰਿਫ਼ਤਾਰ ਕਰ ਕੇ ਪੁਛਗਿਛ ਕੀਤੀ ਜਾ ਰਹੀ ਹੈ, ਜਿੰਨ੍ਹਾ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ imageਜਾਵੇਗਾ।
ਫੋਟੋ ਨੰ: 12 ਪੀਏਟੀ 6
ਪਟਿਆਲਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗੱਗੀ ਲਹੌਰੀਆ ਤੇ ਕੁਲਵੰਤ ਸਿੰਘ ਜੱਗੂ ਤੇ ਬ੍ਰਾਮਦ ਕੀਤੀ ਹੋਈ ਸਵਿਫਟ ਕਾਰ।